100 ਰੁਪਏ ''ਚ ਮਿਲਣਗੇ 11 ਲੱਖ ! ਮੂਧੇ ਮੂੰਹ ਡਿੱਗੀ ਇਸ ਦੇਸ਼ ਦੀ Economy, ਆਟੇ-ਤੇਲ ਨੂੰ ਵੀ ਤਰਸੀ ਜਨਤਾ
Saturday, Jan 10, 2026 - 03:19 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਦੀ ਅਰਥਵਿਵਸਥਾ ਇਸ ਸਮੇਂ ਗੰਭੀਰ ਸੰਕਟ ਦੇ ਦੌਰ ਵਿਚੋਂ ਲੰਘ ਰਹੀ ਹੈ। ਰਾਸ਼ਟਰੀ ਮੁਦਰਾ ਰਿਆਲ ਦੀ ਲਗਾਤਾਰ ਗਿਰਾਵਟ ਨੇ ਹਾਲਾਤ ਹੋਰ ਵੀ ਬੇਕਾਬੂ ਕਰ ਦਿੱਤੇ ਹਨ। ਇਰਾਨੀ ਰਿਆਲ ਦਾ ਹਾਲ ਇੰਨਾ ਬੁਰਾ ਹੋ ਚੁੱਕਾ ਹੈ ਕਿ ਇਕ ਅਮਰੀਕੀ ਡਾਲਰ ਦੇ ਬਦਲੇ ਕਰੀਬ 10 ਲੱਖ ਇਰਾਨੀ ਰਿਆਲ ਮਿਲ ਰਹੇ ਹਨ, ਜੋ ਕਿ 6 ਜਨਵਰੀ ਤੱਕ ਕਰੀਬ 42,000 ਰਿਆਲ ਦੇ ਕਰੀਬ ਸੀ। ਇਹੀ ਨਹੀਂ, ਭਾਰਤੀ ਰੁਪਏ ਦੇ ਅੱਗੇ ਵੀ ਇਰਾਨ ਦਾ ਰਿਆਲ ਗੋਡੇ ਟੇਕ ਗਿਆ ਹੈ, ਜਿੱਥੇ ਇਹ ਹੁਣ 11 ਹਜ਼ਾਰ ਰਿਆਲ ਦੇ ਕਰੀਬ ਹੋ ਗਿਆ ਹੈ, ਜਦਕਿ ਪਹਿਲਾਂ ਇਕ ਰੁਪਏ ਦੀ ਕੀਮਤ 466 ਇਰਾਨੀ ਰਿਆਲ ਦੇ ਬਰਾਬਰ ਸੀ।
ਆਰਥਿਕ ਮਾਹਿਰਾਂ ਮੁਤਾਬਕ, ਅੰਤਰਰਾਸ਼ਟਰੀ ਪਾਬੰਦੀਆਂ, ਵਿਦੇਸ਼ੀ ਕਰੰਸੀ ਦੀ ਘਾਟ ਅਤੇ ਕਮਜ਼ੋਰ ਆਰਥਿਕ ਨੀਤੀਆਂ ਕਾਰਨ ਇਰਾਨ ਵਿੱਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ, ਖਾਣ-ਪੀਣ ਦਾ ਸਮਾਨ ਅਤੇ ਦਵਾਈਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ।
ਇਸ ਕਾਰਨ ਲੋਕਾਂ ਦੀ ਖ਼ਰੀਦਣ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਪ੍ਰਸ਼ਾਸਨ ਦੀ ਇਸ ਨਾਕਾਮੀ ਦੇ ਖ਼ਿਲਾਫ਼ ਦੇਸ਼ ਦੀ ਆਵਾਮ ਸੜਕਾਂ 'ਤੇ ਉਤਰ ਆਈ ਹੈ। ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 2000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਹੁਣ ਈਰਾਨ 'ਤੇ ਸਟ੍ਰਾਈਕ ਕਰੇਗਾ ਅਮਰੀਕਾ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ
ਇਨ੍ਹਾਂ ਪ੍ਰਦਰਸ਼ਨਾਂ ਨੂੰ ਸ਼ਾਂਤ ਕਰਨ ਲਈ ਪ੍ਰਦਰਸ਼ਨ ਵੀ ਜਵਾਬੀ ਕਾਰਵਾਈ ਕਰ ਰਿਹਾ ਹੈ ਤੇ ਇਸ ਦੌਰਾਨ ਦੇਸ਼ 'ਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲ਼ੀ ਮਾਰਨ ਦੇ ਵੀ ਹੁਕਮ ਦੇ ਦਿੱਤੇ ਗਏ ਹਨ।
ਇਹੀ ਨਹੀਂ, ਇਨ੍ਹਾਂ ਪ੍ਰਦਰਸ਼ਨਕਾਰੀਆਂ 'ਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹਿੰਸਕ ਕਾਰਵਾਈ ਮਗਰੋਂ ਅਮਰੀਕਾ ਨੇ ਵੀ ਇਰਾਨ ਨੂੰ ਅੱਖਾਂ ਦਿਖਾਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਇਰਾਨ ਦੇ ਖਾਮੇਨੇਈ ਪ੍ਰਸ਼ਾਸਨ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹਿੰਸਾ ਨਾ ਰੋਕੀ ਤਾਂ ਅਮਰੀਕਾ ਇਰਾਨ ਖ਼ਿਲਾਫ਼ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
