ਜਜ਼ਬੇ ਨੂੰ ਸਲਾਮ! ਐਵਰੈਸਟ ਦੇ ਆਧਾਰ ਕੈਂਪ ਦੀ ਚੜ੍ਹਾਈ ਕਰ ਸੁਰਖੀਆਂ 'ਚ ਆਈ 10 ਸਾਲਾ ਸਕੇਟਰ ਰਿਦਮ

05/23/2022 1:37:43 PM

ਮੁੰਬਈ (ਭਾਸ਼ਾ)- ਮੁੰਬਈ ਦੀ 10 ਸਾਲਾ ਸਕੇਟਰ ਰਿਦਮ ਮਮਾਨੀਆ ਮਾਊਂਟ ਐਵਰੈਸਟ ਦੇ ਬੇਸ ਕੈਂਪ ਦੀ ਚੜ੍ਹਾਈ ਕਰਨ ਵਾਲੇ ਯੂਥ ਭਾਰਤੀ ਪਰਬਤਾਰੋਹੀਆਂ 'ਚ ਸ਼ਾਮਲ ਹੋ ਗਈ ਹੈ। ਰਿਦਮ ਨੇ 11 ਦਿਨਾਂ 'ਚ 5,364 ਮੀਟਰ ਦੀ ਉਚਾਈ 'ਤੇ ਬੇਸ ਕੈਂਪ 'ਤੇ ਚੜ੍ਹਾਈ ਕਰਕੇ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਰਿਦਮ ਦੇ ਮਾਤਾ-ਪਿਤਾ - ਉਰਮੀ ਅਤੇ ਹਰਸ਼ਲ - ਵੀ ਇਸ ਮਹੀਨੇ ਦੇ ਸ਼ੁਰੂ ਵਿਚ ਮੁਹਿੰਮ ਦੌਰਾਨ ਰਿਦਮ ਦੇ ਨਾਲ ਸਨ। ਬੱਚੀ ਦੀ ਮਾਂ ਉਰਮੀ ਨੇ ਐਤਵਾਰ ਨੂੰ ਦੱਸਿਆ,''ਮੁੰਬਈ ਦੇ ਉਪਨਗਰ ਬਾਂਦਰਾ ਸਥਿਤ ਐੱਮ.ਈ.ਟੀ. ਰਿਸ਼ੀਕੁਲ ਸਕੂਲ ਦੀ 5ਵੀਂ ਜਮਾਤ ਦੀ ਵਿਦਿਆਰਥਣ ਰਿਦਮ 6 ਮਈ ਨੂੰ ਦੁਪਹਿਰ 1 ਵਜੇ ਮਾਊਂਟ ਐਵਰੈਸਟ ਦੇ ਬੇਸ ਕੈਂਪ 'ਤੇ ਪਹੁੰਚੀ।''

ਇਹ ਵੀ ਪੜ੍ਹੋ : ਪਾਕਿਸਤਾਨੀ ਮਹਿਲਾ ਏਜੰਟ ਦੇ ਜਾਲ 'ਚ ਫਸੇ ਜਵਾਨ ਨੇ ਸਾਂਝੀ ਕੀਤੀ ਫ਼ੌਜ ਦੀ ਖੁਫ਼ੀਆ ਜਾਣਕਾਰੀ, ਗ੍ਰਿਫ਼ਤਾਰ

ਵਰਲੀ ਦੀ ਰਹਿਣ ਵਾਲੀ ਰਿਦਮ ਨੇ ਕਿਹਾ,“ਭਾਵੇਂ ਸਕੇਟਿੰਗ ਰਿੰਗ ਹੋਵੇ ਜਾਂ ਆਧਾਰ ਕੈਂਟ ਦਾ ਸਿਖਰ, ਇਹ ਤੁਹਾਡਾ ਦ੍ਰਿੜ ਇਰਾਦਾ ਹੈ ਜੋ ਤੁਹਾਨੂੰ ਟੀਚੇ ਵੱਲ ਲੈ ਜਾਂਦਾ ਹੈ।” ਉਸਨੇ ਕਿਹਾ,“ਸਕੇਟਿੰਗ ਦੇ ਨਾਲ-ਨਾਲ ਟ੍ਰੈਕਿੰਗ ਹਮੇਸ਼ਾ ਮੇਰਾ ਜਨੂੰਨ ਰਿਹਾ ਹੈ ਪਰ ਇਸ ਟ੍ਰੈਕਿੰਗ ਨੇ ਮੈਨੂੰ ਸਿਖਾਇਆ ਕਿ ਇਕ ਜ਼ਿੰਮੇਵਾਰ ਟ੍ਰੈਕਰ ਹੋਣਾ ਕਿੰਨਾ ਜ਼ਰੂਰੀ ਹੈ ਅਤੇ ਪਹਾੜੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਸਮੱਸਿਆ ਨਾਲ ਕਿਵੇਂ ਨਜਿੱਠਣਾ ਹੈ।” ਉਸਦੀ ਪਹਿਲੀ ਲੰਮੀ ਯਾਤਰਾ ਦੁੱਧਸਾਗਰ ਦੀ ਸੀ ਅਤੇ ਉਸ ਤੋਂ ਬਾਅਦ ਉਸ ਨੇ ਮਾਹੁਲੀ, ਸੋਨਦਈ, ਕਰਨਾਲਾ ਅਤੇ ਲੋਹਗੜ ਦੀਆਂ ਚੋਟੀਆਂ ਦੀਆਂ ਚੜ੍ਹਾਈ ਕੀਤੀ। ਰਿਮਦ ਨੇਪਾਲ ਦੀ ਕੰਪਨੀ ਸਤੋਰੀ ਐਡਵੈਂਚਰਸ ਨਾਲ ਆਧਾਰ ਕੈਂਪ ਗਈ ਸੀ। ਕੱਛ ਦੇ ਕੁਝ ਟ੍ਰੈਕਰ ਦਾ ਇਕ ਸਮੂਹ ਵੀ ਉਸ ਨਾਲ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News