ਪੈਨ ਚੋਰੀ ਕਰਨ ਕਰ ਕੇ ਹੋਏ ਝਗੜੇ ਤੋਂ ਬਾਅਦ 10 ਸਾਲਾ ਵਿਦਿਆਰਥਣ ਨੇ ਸਹੇਲੀ ਦੀ ਕੀਤੀ ਹੱਤਿਆ
Sunday, Dec 15, 2019 - 02:34 AM (IST)

ਜੈਪੁਰ – ਜੈਪੁਰ ਪੁਲਸ ਨੇ 12 ਸਾਲਾ ਵਿਦਿਆਰਥਣ ਦੀ ਹੱਤਿਆ ਦੇ ਦੋਸ਼ ਵਿਚ ਉਸਦੀ ਕਲਾਸ ਦੀ ਹੀ ਇਕ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਉਮਰ ਸਿਰਫ 10 ਸਾਲ ਹੈ। ਇਸ ਮਾਮਲੇ ਵਿਚ ਦੋਸ਼ੀ ਵਿਦਿਆਰਥਣ ਦੇ ਮਾਪਿਆਂ ਨੂੰ ਵੀ ਸਬੂਤ ਮਿਟਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜੈਪੁਰ ਦੇ ਨੇੜਲੇ ਕਸਬੇ ਚਾਕਸੁ ਦੇ ਪਿੰਡ ਬਡਲੀ ਦੀ ਬੱਚੀ ਬੁੱਧਵਾਰ ਨੂੰ ਲਾਪਤਾ ਹੋ ਗਈ ਸੀ, ਜਿਸ ਦੀ ਲਾਸ਼ ਅਗਲੇ ਦਿਨ ਇਕ ਨਿਰਮਾਣ ਅਧੀਨ ਸਕੂਲ ਨੇੜੇ ਝਾੜੀਆਂ ਵਿਚੋਂ ਮਿਲੀ ਸੀ। ਪੁਲਸ ਜਾਂਚ ਵਿਚ ਪਤਾ ਲੱਗਾ ਕਿ ਬੁੱਧਵਾਰ ਨੂੰ ਪੈਨ ਚੋਰੀ ਕਰਨ ਨੂੰ ਲੈ ਕੇ ਦੋਵਾਂ ਵਿਦਿਆਰਥਣਾਂ ਵਿਚ ਝਗੜਾ ਹੋਇਆ ਸੀ। ਦੋਸ਼ੀ ਨੇ ਸਰੀਏ ਨਾਲ ਆਪਣੀ ਸਹੇਲੀ ਦੇ ਸਿਰ ਅਤੇ ਪਸਲੀਆਂ ’ਤੇ ਵਾਰ ਕੀਤਾ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਪੁਲਸ ਨੇ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ।