ਹੈਰਾਨੀਜਨਕ: ਪਿਤਾ ਨੇ ਮੋਬਾਇਲ ਦੇਣ ਤੋਂ ਕੀਤਾ ਇਨਕਾਰ ਤਾਂ 10 ਸਾਲ ਦੇ ਬੱਚੇ ਨੇ ਕੀਤੀ ਖ਼ੁਦਕੁਸ਼ੀ

Monday, Oct 26, 2020 - 11:35 AM (IST)

ਹੈਰਾਨੀਜਨਕ: ਪਿਤਾ ਨੇ ਮੋਬਾਇਲ ਦੇਣ ਤੋਂ ਕੀਤਾ ਇਨਕਾਰ ਤਾਂ 10 ਸਾਲ ਦੇ ਬੱਚੇ ਨੇ ਕੀਤੀ ਖ਼ੁਦਕੁਸ਼ੀ

ਪੰਚਕੂਲਾ— ਹਰਿਆਣਾ ਦੇ ਪੰਚਕੂਲਾ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 10 ਸਾਲ ਦੇ ਬੱਚੇ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦੇ ਪਿੱਛੇ ਦੀ ਵਜ੍ਹਾ ਕਾਫੀ ਹੈਰਾਨ ਕਰ ਦੇਣ ਵਾਲੀ ਹੈ।ਮ੍ਰਿਤਕ ਬੱਚਾ ਸੈਕਟਰ-4 ਦੇ ਇਕ ਮਕਾਨ ਵਿਚ ਰਹਿੰਦਾ ਸੀ। ਬੱਚੇ ਦੇ ਮਾਪੇ ਜਦੋਂ ਬਾਹਰ ਗਏ ਹੋਏ ਸਨ ਤਾਂ ਉਸ ਨੇ ਪਿੱਛੋ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਰਾਤ ਮੋਬਾਇਲ ਦੇਣ ਤੋਂ ਇਨਕਾਰ ਕੀਤਾ ਅਤੇ ਉਸ ਨੂੰ ਝਿੜਕਿਆ ਵੀ ਸੀ। ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪੁੱਤਰ ਨੇ ਅਜਿਹਾ ਖ਼ੌਫਨਾਕ ਕਦਮ ਕਿਉਂ ਚੁੱਕਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਸਨਸਨੀ ਵਾਰਦਾਤ: 12ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨੂੰ ਬਦਮਾਸ਼ਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਮਾਰੀ ਗੋਲੀ

ਜਾਣਕਾਰੀ ਮੁਤਾਬਕ ਪੰਚਕੂਲਾ ਦੇ ਸੈਕਟਰ-4 'ਚ 7ਵੀਂ ਜਮਾਤ 'ਚ ਪੜ੍ਹਨ ਵਾਲੇ 10 ਸਾਲ ਦੇ ਬੱਚੇ ਨੇ ਘਰ ਵਿਚ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਇਸ ਦੀ ਸੂਚਨਾ ਮ੍ਰਿਤਕ ਬੱਚੇ ਦੇ ਮਾਪਿਆਂ ਨੂੰ ਲੱਗੀ ਤਾਂ ਉਹ ਆਪਣੇ ਬੱਚੇ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਬੱਚੇ ਦੇ ਸੱਜੇ ਹੱਥ 'ਤੇ ਦੰਦ ਨਾਲ ਵੱਢਣ ਦੇ ਨਿਸ਼ਾਨ ਹਨ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਨਿਸ਼ਾਨ ਕਿਸ ਵਲੋਂ ਬਣਾਏ ਗਏ ਹਨ ਜਾਂ ਕਿਸ ਨੇ ਅਜਿਹਾ ਕੀਤਾ। ਓਧਰ ਪੁਲਸ ਵੀ ਮਾਸੂਮ ਬੱਚੇ ਵਲੋਂ ਚੁੱਕੇ ਇਸ ਖ਼ੌਫਨਾਕ ਕਦਮ ਤੋਂ ਹੈਰਾਨ ਹੈ। ਪੁਲਸ ਜਾਂਚ ਤੋਂ ਬਾਅਦ ਹੀ ਖ਼ੁਲਾਸਾ ਹੋ ਸਕੇਗਾ ਕਿ 10 ਸਾਲ ਦੇ ਬੱਚੇ ਨੇ ਖ਼ੁਦਕੁਸ਼ੀ ਵਰਗਾ ਕਦਮ ਕਿਉਂ ਚੁੱਕਿਆ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਮਨਾਏਗੀ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, PM ਮੋਦੀ ਦੀ ਪ੍ਰਧਾਨਗੀ 'ਚ ਕਮੇਟੀ ਦਾ ਗਠਨ

ਇਹ ਵੀ ਪੜ੍ਹੋ: ਕਬਾੜ ਵੇਚਣ ਵਾਲੇ ਦੇ ਪੁੱਤ ਨੇ ਲਾਏ ਸੁਫ਼ਨਿਆਂ ਨੂੰ ਖੰਭ, ਅਰਵਿੰਦ ਨੂੰ 9ਵੀਂ ਵਾਰ 'NEET' ਪ੍ਰੀਖਿਆ 'ਚ ਮਿਲੀ ਸਫ਼ਲਤਾ


author

Tanu

Content Editor

Related News