ਮਿਰਜਾਪੁਰ : ਖੇਤ ''ਚ ਮਿਲਿਆ ਬੱਚੇ ਦਾ ਕੱਟਿਆ ਸਿਰ, ਬਾਕੀ ਸਰੀਰ ਗਾਇਬ
Tuesday, Mar 13, 2018 - 04:29 PM (IST)

ਮਿਰਜਾਪੁਰ— ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਜ਼ਿਲੇ 'ਚ ਪਡਰੀ ਥਾਣਾ ਇਲਾਕੇ ਦੇ ਇਕ ਮਕਾਨ ਦੇ ਪਿਛੇ 10 ਸਾਲਾ ਮਾਸੂਮ ਬੱਚੇ ਦਾ ਕੱਟਿਆ ਹੋਇਆ ਸਿਰ ਬਰਾਮਦ ਹੋਇਆ ਹੈ। ਮਾਸੂਮ ਦੀ ਲਾਸ਼ ਇਥੇ ਧਨੀਆਂ ਦੇ ਖੇਤ 'ਚ ਮਿਲਿਆ, ਜਦੋਂਕਿ ਬੱਚੇ ਦੀ ਧੜ ਗਾਇਬ ਹੈ। ਪੁਲਸ ਨੇ ਬੱਚੇ ਦਾ ਕੱਟਿਆ ਸਿਰ ਨੂੰ ਕਬਜੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਲਾਕੇ ਦੇ ਨਾਨਹੂਪੁਰ 'ਚ ਕ੍ਰਿਸ਼ਣਾ ਕੁਮਾਰ ਦੁਬੇ ਦਾ ਕੱਚਾ ਮਕਾਨ ਹੈ। ਘਰ ਦੇ ਪਿਛੇ ਉਨ੍ਹਾਂ ਨੇ ਦੋ ਕਮਰੇ ਦਾ ਪੱਕਾ ਰਿਹਾਇਸ਼ ਮਕਾਨ ਬਣਾਉਣ ਲਈ ਨੀਂਹ ਰੱਖੀ ਹੈ। ਇਸ ਨੀਂਹ 'ਚ ਫਿਲਹਾਲ ਧਨੀਆਂ ਬੀਜਿਆ ਹੈ। ਕ੍ਰਿਸ਼ਣ ਕੁਮਾਰ ਸੋਮਵਾਰ ਨੂੰ ਪਰਿਵਾਰ ਨਾਲ ਵਿਆਹ 'ਚ ਸ਼ਾਮਲ ਹੋਏ ਗਏ। ਮੰਗਲਵਾਰ ਦੀ ਸਵੇਰ ਨੂੰ ਉਹ ਪਰਿਵਾਰ ਵਿਆਹ ਤੋਂ ਵਾਪਸੀ ਆ ਰਹੇ ਸਨ। ਉਨ੍ਹਾਂ ਦੀ ਪਤਨੀ ਚੰਦਰਿਕਾ ਦੇਵੀ ਨੀਂਹ 'ਚ ਕੁੱਤਿਆਂ ਦੇ ਆਪਸ 'ਚ ਲੜਨ ਦੀ ਆਵਾਜ ਸੁਣ ਤੇ ਪਹੁੰਚੀ ਤਾਂ ਉਥੇ ਇਕ ਬੱਚੇ ਦਾ ਕੱਟਿਆ ਸਿਰ ਦੇਖ ਕੇ ਘਬਰਾ ਗਈ। ਉਨ੍ਹਾਂ ਨੇ ਆਪਣੇ ਪਤੀ ਨੂੰ ਜਾਣਕਾਰੀ ਦਿੱਤੀ। ਕ੍ਰਿਸ਼ਣ ਕੁਮਾਰ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਫੋਰੈਸਿਕ ਟੀਮ ਅਤੇ ਕ੍ਰਾਈਮ ਬ੍ਰਾਂਚ ਸਮੇਤ ਪਹੁੰਚੀ। ਪੁਲਸ ਨੇ ਮਾਸੂਮ ਦੇ ਕੱਟੇ ਹੋਏ ਸਿਰ ਦੇ ਧੜ ਦੀ ਭਾਲ ਲਈ ਕਾਫੀ ਖੋਜ ਕੀਤੀ ਪਰ ਧੜ ਨਹੀਂ ਮਿਲਿਆ। ਇਧਰ ਪਿੰਡ 'ਚ ਸੂਚਨਾ ਮਿਲਣਦੇ ਹੀ ਲੋਕਾਂ ਦੀ ਭੀੜ ਜਮਾ ਹੋ ਗਈ। ਲੋਕਾਂ ਨੇ ਇਸ ਘਟਨਾ ਤੰਤਰ-ਮੰਤਰ ਨਾਲ ਜੋੜਿਆ। ਸੀ.ਓ.ਅੰਦਰ ਬ੍ਰਿਜੇਸ਼ ਤ੍ਰਿਪਾਠੀ ਨੇ ਦੱਸਿਆ ਸੀ ਕਿ ਆਲੇ-ਦੁਆਲੇ ਦੇ ਬੱਚਿਆਂ ਦੇ ਲਾਪਤਾ ਹੋਣ ਦੀ ਪੜਤਾਲ ਕਰਵਾਈ ਜਾ ਰਹੀ ਹੈ ਤਾਂ ਕਿ ਸ਼ਿਨਾਖਤ ਹੋ ਸਕੇ। ਜਦੋਂ ਕਿਸੇ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਆਏਗਾ ਤਾਂ ਡੀ.ਐੱਨ.ਏ. ਟੈਸਟ ਕਰਵਾਇਆ ਜਾਵੇਗਾ।