ਆਜ਼ਾਦੀ ਦਿਹਾੜਾ: ਲਾਲ ਕਿਲੇ ਸਾਹਮਣੇ ‘ਗਿਆਨ ਪਥ’ ਫੁੱਲਾਂ ਨਾਲ ਸਜੇਗਾ, 10,000 ਸੁਰੱਖਿਆ ਮੁਲਾਜ਼ਮ ਹੋਣਗੇ ਤਾਇਨਾਤ

08/12/2023 3:12:51 PM

ਨਵੀਂ ਦਿੱਲੀ, (ਭਾਸ਼ਾ)- ਆਜ਼ਾਦੀ ਦਿਹਾੜੇ ’ਤੇ ਮੱਧ ਦਿੱਲੀ ’ਚ ਲਾਲ ਕਿਲੇ ਦੇ ਸਾਹਮਣੇ ਗਿਆਨ ਪਥ ਨੂੰ ਫੁੱਲਾਂ ਅਤੇ ਜੀ-20 ਦੇ ਪ੍ਰਤੀਕ ਚਿੰਨ੍ਹ ਨਾਲ ਸਜਾਇਆ ਜਾਵੇਗਾ ਅਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਨੂੰ ਸੰਬੋਧਨ ਕਰਨਗੇ, ਉਦੋਂ 10,000 ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣਗੇ।

ਪੁਲਸ ਨੇ ਕਿਹਾ ਕਿ ਮੁਗਲਿਉਗੀਨ ਕਿਲੇ ਅਤੇ ਉਸ ਦੇ ਆਸਪਾਸ ਅਤੇ ਹੋਰ ਸਥਾਨਾਂ ’ਤੇ ਸਖ਼ਤ ਸੁਰੱਖਿਆ ਯਕੀਨੀ ਬਣਾਉਣ ਅਤੇ ਅਤਿਅੰਤ ਵਿਸ਼ੇਸ਼ ਵਿਅਕਤੀਆਂ (ਵੀ. ਵੀ. ਆਈ. ਪੀ.) ਦੀ ਆਵਾਜਾਈ ’ਤੇ ਨਜ਼ਰ ਰੱਖਣ ਲਈ ਚਿਹਰਿਆਂ ਨੂੰ ਪਛਾਣਨ ਅਤੇ ਵੀਡੀਓ ਵਿਸ਼ਲੇਸ਼ਣ ਪ੍ਰਣਾਲੀ ਵਾਲੇ ਲਗਭਗ 1000 ਕੈਮਰੇ ਸਥਾਪਤ ਕੀਤੇ ਜਾਣਗੇ।

ਸਮਾਰੋਹ ’ਚ ਹਰੇਕ ਸੂਬੇ ਤੋਂ ਲਗਭਗ 70 ਤੋਂ 75 ਜੋਡ਼ੇ ਵਿਸ਼ੇਸ਼ ਸੱਦੇ ਵਾਲੇ ਵਿਅਕਤੀਆਂ ਦੇ ਰੂਪ ’ਚ ਸ਼ਾਮਲ ਹੋਣਗੇ ਅਤੇ ਉਹ ਆਪਣੇ ਰਵਾਇਤੀ ਪਹਿਰਾਵੇ ’ਚ ਇਸ ’ਚ ਭਾਗ ਲੈਣਗੇ। ਅਗਾਂਹਵਧੂ ਪਿੰਡਾਂ ਦੇ ਸਰਪੰਚ, ਨਰਸ, ਮਛੇਰੇ ਅਤੇ ਸੈਂਟਰਲ ਵਿਸਟਾ ਪ੍ਰਾਜਕਟਾਂ ਦੇ ਨਿਰਮਾਣ ’ਚ ਲੱਗੇ ਮਜ਼ਦੂਰਾਂ ਨੂੰ ਵੀ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਇਸ ਸਾਲ 20,000 ਤੋਂ ਵੱਧ ਅਧਿਕਾਰੀ ਅਤੇ ਨਾਗਰਿਕ ਆਜ਼ਾਦੀ ਦਿਹਾੜੇ ਦੇ ਸਮਾਰੋਹ ’ਚ ਹਿੱਸਾ ਲੈਣਗੇ।


Rakesh

Content Editor

Related News