ਦਰਿੰਦਗੀ ਦੀ ਹੱਦ: ਘਰੇਲੂ ਨੌਕਰ ਨੇ 10 ਮਹੀਨੇ ਦੀ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

Tuesday, Nov 16, 2021 - 10:44 AM (IST)

ਦਰਿੰਦਗੀ ਦੀ ਹੱਦ: ਘਰੇਲੂ ਨੌਕਰ ਨੇ 10 ਮਹੀਨੇ ਦੀ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਲਖਨਊ— ਉੱਤਰ ਪ੍ਰਦੇਸ਼ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਇਕ ਘਰੇਲੂ ਨੌਕਰ ਵਲੋਂ 10 ਮਹੀਨੇ ਦੇ ਬੱਚੀ ਨਾਲ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਦਰਿੰਦਗੀ ਦੀ ਹੱਦ ਪਾਰ ਕਰਦੀ ਇਸ ਘਟਨਾ ’ਚ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਬੱਚੀ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਬਾਲ ਸਰਜਰੀ ਵਿਭਾਗ ’ਚ ਦਾਖ਼ਲ ਕਰਵਾਇਆ ਗਿਆ ਹੈ। 

ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਪੁੱਜਾ ਹੈ। ਪੁਲਸ ਮੁਤਾਬਕ ਇਹ ਘਟਨਾ ਐਤਵਾਰ ਰਾਤ ਸਆਦਤਗੰਜ ਮੁਹੱਲੇ ’ਚ ਵਾਪਰੀ। ਬੱਚੀ ਦੀ ਮਾਂ ਰਸੋਈ ’ਚ ਸੀ, ਜਦੋਂ ਉਸ ਨੇ ਆਪਣੀ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਅਤੇ ਬੈੱਡਰੂਮ ਵੱਲ ਦੌੜੀ ਗਈ। ਜਿੱਥੇ ਉਸ ਨੇ ਨੌਕਰ ਨੂੰ ਇੰਤਰਾਜ਼ਯੋਗ ਹਾਲਤ ਵਿਚ ਵੇਖਿਆ। ਉਸ ਨੇ ਨੌਕਰ ਦਾ ਸਾਹਮਣਾ ਕੀਤਾ ਪਰ ਉਹ ਦੌੜਨ ’ਚ ਸਫ਼ਲ ਰਿਹਾ। ਸਆਦਤਗੰਜ ਦੇ ਥਾਣਾ ਮੁਖੀ ਬਿ੍ਰਜੇਸ਼ ਕੁਮਾਰ ਯਾਦਵ ਨੇ ਕਿਹਾ ਕਿ ਪਰਿਵਾਰ ਦੀ ਸ਼ਿਕਾਇਤ ’ਤੇ ਦੋਸ਼ੀ ਨੂੰ ਸੋਮਵਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਉਸ ਖ਼ਿਲਾਫ਼ ਜਬਰ-ਜ਼ਿਨਾਹ, ਯੌਨ ਸ਼ੋਸ਼ਣ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।

ਓਧਰ ਡਾਕਟਰਾਂ ਮੁਤਾਬਕ ਬੱਚੀ ਦੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਪੁੱਜਾ ਹੈ ਪਰ ਉਹ ਹੋਸ਼ ਵਿਚ ਹੈ। ਹਾਲਾਂਕਿ ਪਿਸ਼ਾਬ ਅਤੇ ਪਖਾਨੇ ਦੇ ਸਮੇਂ ਉਸ ਨੂੰ ਦਰਦ ਹੁੰਦਾ ਹੈ, ਜਿਸ  ਲਈ ਦਵਾਈ ਸ਼ੁਰੂ ਹੋ ਗਈ ਹੈ। ਡਾਕਟਰਾਂ ਨੇ ਕਿਹਾ ਕਿ ਬੱਚੀ ਦੇ ਸਰੀਰ ’ਚ ਇਨਫੈਕਸ਼ਨ ਫੈਲ ਗਿਆ ਹੈ। ਇਨਫੈਕਸ਼ਨ ਘੱਟ ਹੋਣ ਤੋਂ ਬਾਅਦ ਹੀ ਜੇਕਰ ਲੋੜ ਪਈ ਤਾਂ ਉਸ ਦੀ ਸਰਜਰੀ ਕੀਤੀ ਜਾਵੇਗੀ।


author

Tanu

Content Editor

Related News