ਬੰਗਾਲ ’ਚ ਇਕ ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਜ਼ਬਤ
Sunday, May 18, 2025 - 12:50 AM (IST)

ਕੋਲਕਾਤਾ, (ਭਾਸ਼ਾ)- ਬੀ. ਐੱਸ. ਐੱਫ. ਨੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ’ਚ 2 ਵਿਅਕਤੀਆਂ ਨੂੰ ਬੰਗਲਾਦੇਸ਼ ਤੋਂ ਭਾਰਤ ’ਚ ਇਕ ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਸਮੱਗਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਕ ਅਧਿਕਾਰੀ ਨੇ ਸ਼ਨੀਵਾਰ ਦੱਸਿਆ ਕਿ ਹਕੀਮਪੁਰ ਇਲਾਕੇ ਤੋਂ ਸੋਨੇ ਦੀ ਸੰਭਾਵਿਤ ਸਮੱਗਲਿੰਗ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਦੱਖਣੀ ਬੰਗਾਲ ਫਰੰਟੀਅਰ ਦੀ 143 ਬਟਾਲੀਅਨ ਹਾਈ ਅਲਰਟ ’ਤੇ ਸੀ। ਹਕੀਮਪੁਰ ਉਤਰਪਾਰਾ ਪਿੰਡ ਨੇੜੇ 2 ਵਿਅਕਤੀਆਂ ਦੀਆਂ ਸ਼ੱਕੀ ਸਰਗਰਮੀਆਂ ਨੂੰ ਵੇਖ ਕੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 10 ਸੋਨੇ ਦੇ ਬਿਸਕੁਟ ਬਰਾਮਦ ਹੋਏ।