ਉੱਡਾ ਦੇਣੀ ਸੀ ਫ਼ੌਜੀਆਂ ਨਾਲ ਭਰੀ ਟਰੇਨ, ਰੇਲਵੇ ਟਰੈੱਕ 'ਤੇ ਲਾਏ 10 ਡੈਟੋਨੇਟਰ

Monday, Sep 23, 2024 - 03:08 PM (IST)

ਬੁਰਹਾਨਪੁਰ- ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿਚ ਰੇਲਵੇ ਟਰੈੱਕ 'ਤੇ ਡੈਟੋਨੇਟਰ ਲਾ ਕੇ ਫ਼ੌਜ ਦੀ ਸਪੈਸ਼ਲ ਟਰੇਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਨੇ ਰੇਲਵੇ ਟਰੈੱਕ 'ਤੇ 10 ਡੈਟੋਨੇਟਰ ਰੱਖੇ ਸਨ। ਉਸ ਦੀ ਇਸ ਸ਼ਰਾਰਤ ਨੂੰ ਰੇਲਵੇ ਨੇ ਵੱਡੀ ਸਾਜ਼ਿਸ਼ ਦੱਸਿਆ। ਦੋਸ਼ ਹੈ ਕਿ ਉਸ ਨੇ ਨਸ਼ੇ ਵਿਚ ਧੁੱਤ ਹੋ ਕੇ ਅਜਿਹਾ ਕੀਤਾ। ਲੋਕੋ ਪਾਇਲਟ ਨੇ ਤੁਰੰਤ ਟਰੇਨ ਨੂੰ ਰੋਕਿਆ ਅਤੇ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ। ਇਸ ਤਰ੍ਹਾਂ ਇਕ ਵੱਡਾ ਟਰੇਨ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ 18 ਸਤੰਬਰ ਨੂੰ ਰੇਲ ਦੀ ਪਟੜੀ 'ਤੇ 10 ਡੈਟੋਨੇਟਰ ਲਾਏ ਗਏ ਸਨ। ਘਟਨਾ ਸਾਹਮਣੇ ਆਉਣ ਮਗਰੋਂ ATS ਅਤੇ NIA ਸਮੇਤ ਹੋਰ ਏਜੰਸੀਆਂ ਨਾਲ ਰੇਲਵੇ ਅਤੇ ਲੋਕਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪਹਿਲਾ ਧਮਾਕਾ ਸੁਣਦੇ ਹੀ ਲਾਈ ਬ੍ਰੇਕ

ਜਦੋਂ ਟਰੇਨ ਉਨ੍ਹਾਂ ਡੈਟੋਨੇਟਰਾਂ ਦੇ ਉਪਰੋਂ ਲੰਘੀ ਤਾਂ ਕੁਝ ਡੈਟੋਨੇਟਰ ਪਟਾਕਿਆਂ ਵਾਂਗ ਫਟ ਗਏ। ਪਹਿਲੇ ਧਮਾਕੇ ਦੀ ਆਵਾਜ਼ ਸੁਣਦੇ ਹੀ ਲੋਕੋ ਪਾਇਲਟ ਨੇ ਬ੍ਰੇਕ ਲਗਾ ਦਿੱਤੀ। ਰੇਲਗੱਡੀ ਨੂੰ ਇੰਦੌਰ ਤੋਂ ਲਗਭਗ 150 ਕਿਲੋਮੀਟਰ ਦੱਖਣ ਅਤੇ ਮਹਾਰਾਸ਼ਟਰ ਸਰਹੱਦ ਤੋਂ 50 ਕਿਲੋਮੀਟਰ ਦੂਰ ਸਾਗਫਾਟਾ ਸਟੇਸ਼ਨ 'ਤੇ ਅੱਧੇ ਘੰਟੇ ਲਈ ਰੋਕਿਆ ਗਿਆ। ਸੂਚਨਾ ਤੋਂ ਬਾਅਦ ਪੂਰੇ ਇਲਾਕੇ ਦੀ ਚੈਕਿੰਗ ਕੀਤੀ ਗਈ।

ਇਸ ਲਈ ਡੇਟੋਨੇਟਰ ਦੀ ਵਰਤੋਂ ਕੀਤੀ ਜਾਂਦੀ ਹੈ

ਕਿਸੇ ਵੀ ਆਉਣ ਵਾਲੀ ਰੇਲਗੱਡੀ ਨੂੰ ਐਮਰਜੈਂਸੀ ਸਥਿਤੀ ਵਿਚ ਰੋਕਣ ਜਾਂ ਧੁੰਦ ਦੀ ਸਥਿਤੀ ਵਿਚ ਸੁਚੇਤ ਕਰਨ ਲਈ ਇਨ੍ਹਾਂ ਡੈਟੋਨੇਟਰਾਂ ਦੀ ਵਰਤੋਂ ਕਰਨਾ ਮਿਆਰੀ ਪ੍ਰੋਟੋਕੋਲ ਹੈ। ਇਹ ਡੈਟੋਨੇਟਰ ਸਟੇਸ਼ਨ ਮਾਸਟਰ, ਲੋਕੋ ਪਾਇਲਟ, ਕੀਮੈਨ, ਟ੍ਰੈਕ ਸੇਫਟੀ ਅਫਸਰ ਅਤੇ ਹੋਰਾਂ ਸਮੇਤ ਵੱਖ-ਵੱਖ ਰੇਲਵੇ ਸਟਾਫ ਕੋਲ ਉਪਲਬਧ ਹਨ। ਉਹ ਟਰੈਂਕ ਜਾਂ ਰੇਲਗੱਡੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਇੰਜਣ ਦੇ ਲੰਘਦੇ ਹੀ ਇੱਕ ਉੱਚੀ ਆਵਾਜ਼ ਨਾਲ ਫਟ ਜਾਂਦੇ ਹਨ।

ਸਾਰੀਆਂ ਏਜੰਸੀਆਂ ਅਲਰਟ ਮੋਡ 'ਤੇ ਹਨ

ਇਸ ਘਟਨਾ ਨੇ ਰੇਲਵੇ ਮੰਤਰਾਲੇ ਅਤੇ ਫੌਜ ਵਿਚ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA), ਫੌਜ, ਅੱਤਵਾਦ ਵਿਰੋਧੀ ਦਸਤੇ (ATS), ਰੇਲਵੇ ਅਤੇ ਪੁਲਸ ਦੇ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ।


 


Tanu

Content Editor

Related News