ਪੱਛਮੀ ਬੰਗਾਲ ’ਚ ਘੁਸਪੈਠ ਕਰ ਰਹੇ 10 ਬੰਗਲਾਦੇਸ਼ੀ ਗਿ੍ਰਫਤਾਰ

08/28/2019 8:52:41 PM

ਕੋਲਕਾਤਾ— ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ’ਚ ਗੈਰ ਕਾਨੂੰਨੀ ਰੂਪ ਨਾਲ ਭਾਰਤੀ ਖੇਤਰ ’ਚ ਵੜ੍ਹਣ ਦੀ ਕੋਸ਼ਿਸ਼ ਕਰਨ ’ਤੇ 10 ਬੰਗਲਾਦੇਸ਼ੀ ਨਾਗਰਿਕ ਗਿ੍ਰਫਤਾਰ ਕੀਤੇ ਗਏ ਹਨ। ਸਰਹੱਦ ਸੁਰੱਖਿਆ ਬਲ ਨੇ ਇਕ ਬਿਆਨ ’ਚ ਕਿਹਾ ਕਿ ਮਾਲਦਾ ਮੁਰਸ਼ਿਦਾਬਾਦ, ਉੱਤਰੀ 24 ਪਰਗਨਾ ਤੇ ਨਾਦਿਆ ਜ਼ਿਲੇ ’ਚ ਉਹ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਦਲੀਲਾਂ ਦੀ ਮਦਦ ਨਾਲ ਭਾਰਤ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ।

ਬਿਆਨ ਮੁਤਾਬਕ ਉਨ੍ਹਾਂ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਬਿਆਨ ਮੁਤਾਬਕ 2019 ’ਚ ਹੁਣ ਤਕ ਬੀ.ਐੱਸ.ਐੱਫ. ਨੇ 158 ਭਾਰਤੀ ਤੇ 771 ਬੰਗਲਾਦੇਸ਼ੀਆਂ ਨੂੰ ਫੜ੍ਹਿਆ ਜੋ ਗੈਰ-ਕਾਨੂੰਨੀ ਰੂਪ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।   


Inder Prajapati

Content Editor

Related News