ਸਵਿਫਟ ਕਾਰ ਦੀ ਛੱਤ ਤੇ ਬੋਨਟ 'ਤੇ ਬੈਠ 10-15 ਨੌਜਵਾਨ ਮਾਰ ਰਹੇ ਸੀ ਸਟੰਟ, ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

Friday, Jun 28, 2024 - 11:38 AM (IST)

ਸਵਿਫਟ ਕਾਰ ਦੀ ਛੱਤ ਤੇ ਬੋਨਟ 'ਤੇ ਬੈਠ 10-15 ਨੌਜਵਾਨ ਮਾਰ ਰਹੇ ਸੀ ਸਟੰਟ, ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਹੋ ਰਹੀ ਹੈ। ਇਸ ਵੀਡੀਓ ਵਿਚ 10 ਤੋਂ 15 ਮੁੰਡੇ ਇਕ ਸਵਿਫਟ ਕਾਰ ਦੀ ਛੱਤ 'ਤੇ ਬੈਠ ਕੇ ਪਾਣੀਪਤ ਖਟੀਮਾ ਹਾਈਵੇ 'ਤੇ ਸਟੰਟ ਕਰਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੋ ਦਿਨ ਪਹਿਲਾਂ ਟਿਟਾਵੀ ਥਾਣਾ ਖੇਤਰ 'ਚ ਸਥਿਤ ਜੱਗਹੇੜੀ ਟੋਲ ਪਲਾਜ਼ਾ 'ਤੇ ਵਾਪਰੀ ਸੀ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਨੂੰ ਬਾਅਦ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ - ਇਸ ਦਿਨ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਲੰਬਾ 'ਸੂਰਜ ਗ੍ਰਹਿਣ', ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ

ਇਹ ਵੀਡੀਓ ਵਾਇਰਲ ਹੋਣ 'ਤੇ ਪੁਲਸ ਵੀ ਹਰਕਤ 'ਚ ਆ ਗਈ ਅਤੇ ਇਸ ਮਾਮਲੇ 'ਚ 5 ਨਾਮੀ ਅਤੇ 15 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੌਕੇ ਤੋਂ ਇਕ ਨੌਜਵਾਨ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕਾਰ 'ਤੇ ਸਟੰਟ ਦੌਰਾਨ ਇਨ੍ਹਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਟੋਲ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ ਅਤੇ ਟਰੱਕ ਡਰਾਈਵਰ ਦੀ ਕੁੱਟਮਾਰ ਵੀ ਕੀਤੀ। ਇਸ ਘਟਨਾ ਦੇ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਓ ਫੁਗਾਨਾ ਸੰਤ ਪ੍ਰਸਾਦ ਉਪਾਧਿਆਏ ਨੇ ਦੱਸਿਆ ਕਿ ਮਿਤੀ 25-06-2024 ਨੂੰ ਸ਼ਾਮ 7:30 ਵਜੇ ਦੇ ਕਰੀਬ ਮੁਜ਼ੱਫਰਨਗਰ ਸ਼ਾਮਲੀ ਹਾਈਵੇਅ 'ਤੇ ਜਗਾਹੇੜੀ ਟੋਲ ਪਲਾਜ਼ਾ, ਜੋ  ਟਿਟਾਵੀ ਥਾਣੇ ਅਧੀਨ ਆਉਂਦਾ ਹੈ, ਕੋਲ ਇੱਕ ਨਵੀਂ ਚਿੱਟੇ ਰੰਗ ਦੀ ਸਵਿਫਟ ਕਾਰ 'ਤੇ ਬੈਠੇ 10-15 ਮੁੰਡੇ ਸਟੰਟ ਕਰਦੇ ਨਜ਼ਰ ਆ ਰਹੇ ਹਨ।

https://x.com/muzafarnagarpol/status/1536586039942590464

ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ ਦੇ ਸਕੂਲਾਂ ਦਾ ਬਦਲਿਆ ਸਮਾਂ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸ਼ਡਿਊਲ

ਕਾਰ ਦੀ ਛੱਤ ਅਤੇ ਬੋਨਟ 'ਤੇ ਬੈਠੇ ਸਾਰੇ ਨੌਜਵਾਨ ਟੋਲ ਪਲਾਜ਼ਾ ਨੇੜੇ ਘੁੰਮ ਰਹੇ ਸਨ। ਜਦੋਂ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਟਰੱਕ ਡਰਾਈਵਰ ਦੀ ਕੁੱਟਮਾਰ ਕੀਤੀ। ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ, ਜਿਸ ’ਤੇ ਥਾਣਾ ਇੰਚਾਰਜ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਸ ਨੂੰ ਦੇਖ ਕੇ ਸਾਰੇ ਕਾਰ ਛੱਡ ਕੇ ਭੱਜ ਗਏ ਅਤੇ ਮੌਕੇ ਤੋਂ ਸੁਸ਼ੀਲ ਪੁੱਤਰ ਆਰੀਆ ਨਾਂ ਦਾ ਮੁੰਡਾ ਫੜਿਆ ਗਿਆ। ਇਸ ਮਾਮਲੇ 'ਚ ਮੈਨੇਜਰ ਅਸ਼ੀਸ਼ ਰਾਏ ਦੀ ਸ਼ਿਕਾਇਤ 'ਤੇ 5 ਨਾਮੀ ਅਤੇ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਵਾਹਨ ਜ਼ਬਤ ਕਰ ਲਿਆ ਗਿਆ ਹੈ। ਗੱਡੀ ਨੂੰ ਥਾਣੇ 'ਚ ਖੜ੍ਹਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਲੋਕਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News