1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼

Wednesday, May 13, 2026 - 08:10 AM (IST)

1 ਕਰੋੜ ਕੈਸ਼, ਹੀਰੇ ਦੀਆਂ 11 ਤੇ ਸੋਨੇ ਦੀਆਂ 42 ਅੰਗੂਠੀਆਂ, ਵਿਚੋਲੇ ਨੂੰ ਸਕਾਰਪੀਓ! ਦਾਜ ਦੀ ਵੀਡੀਓ ਦੇਖ ਉੱਡਣਗੇ ਹੋਸ਼

ਗਾਜ਼ੀਆਬਾਦ (ਭਾਸ਼ਾ) - ਗਾਜ਼ੀਆਬਾਦ ਦੇ ਟ੍ਰਾਂਸ ਹਿੰਡਨ ਖੇਤਰ ਵਿਚ ਹੋਏ ਇਕ ਕਥਿਤ ਨਿਕਾਹ ਸਮਾਗਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ, ਜਿਸ ਵਿਚ ਦਾਜ ਵਿਚ ਭਾਰੀ ਨਕਦ ਰਾਸ਼ੀ, ਲਗਜ਼ਰੀ ਕਾਰਾਂ ਅਤੇ ਗਹਿਣੇ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਤਿੱਖੀ ਬਹਿਸ ਛਿੜ ਗਈ ਹੈ। ਵਾਇਰਲ ਵੀਡੀਓ ਵਿਚ ਲੜਕੀ ਵਾਲਿਆਂ ਵੱਲੋਂ 1 ਕਰੋੜ 1 ਲੱਖ 11 ਹਜ਼ਾਰ ਰੁਪਏ ਨਕਦ, ਇਕ ਬੀ. ਐੱਮ. ਡਬਲਯੂ. ਕਾਰ ਅਤੇ ਕੁੱਲ 71 ਗਹਿਣੇ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ਵਿਚ 11 ਹੀਰੇ, 42 ਸੋਨੇ ਅਤੇ 18 ਚਾਂਦੀ ਦੇ ਗਹਿਣੇ ਸ਼ਾਮਲ ਦੱਸੇ ਗਏ ਹਨ।

ਇਹ ਵੀ ਪੜ੍ਹੋ - ਮਿਸਾਲ ਬਣੇ PM ਮੋਦੀ: ਖਰਚੇ ਘਟਾਉਣ ਲਈ ਆਪਣੇ ਕਾਫਲੇ ਦੀਆਂ ਗੱਡੀਆਂ ਕੀਤੀਆਂ ਅੱਧੀਆਂ

 

ਵਾਇਰਲ ਹੋ ਰਹੀ ਵੀਡੀਓ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਰਿਸ਼ਤਾ ਕਰਵਾਉਣ ਵਾਲੇ ਵਿਚੋਲੇ ਨੂੰ ਮਹਿੰਦਰਾ ਸਕਾਰਪੀਓ ਅਤੇ ਇਕ ਹੋਰ ਵਿਅਕਤੀ ਨੂੰ ਸਪਲੈਂਡਰ ਬਾਈਕ ਦਿੱਤੀ ਗਈ। ਕਰੀਬ ਇਕ ਮਿੰਟ ਤੋਂ ਵੱਧ ਦੀ ਇਸ ਵੀਡੀਓ ਵਿਚ ਸਮਾਗਮ ਦੌਰਾਨ ਸਟੇਜ ਤੋਂ ਇਹ ਐਲਾਨ ਕੀਤੇ ਜਾ ਰਹੇ ਹਨ। ਸਹਾਇਕ ਪੁਲਸ ਕਮਿਸ਼ਨਰ (ਇੰਦਰਾਪੁਰਮ) ਨੇ ਦੱਸਿਆ ਕਿ ਅਜੇ ਤੱਕ ਇਸ ਮਾਮਲੇ ਵਿਚ ਕੋਈ ਰਸਮੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਸ਼ਿਕਾਇਤ ਮਿਲਣ ’ਤੇ ਜਾਂਚ ਕਰ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ - ਸ਼ਰਾਬ ਦੇ 717 ਠੇਕੇ ਹੋਣਗੇ ਬੰਦ, ਸਕੂਲਾਂ-ਮੰਦਰਾਂ ਨੇੜੇ ਨਹੀਂ ਵਿਕੇਗੀ ਦਾਰੂ, CM ਵਿਜੇ ਦਾ ਵੱਡਾ ਐਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News