42 ਸਾਲਾ ਵਿਅਕਤੀ ਨੇ ਕੁਹਾੜੀ ਨਾਲ ਵੱਢ ਦਿੱਤਾ ਆਪਣਾ ਗੁਪਤ ਅੰਗ, ਕਾਰਨ ਜਾਣ ਉੱਡਣਗੇ ਹੋਸ਼
Monday, Jun 01, 2026 - 07:35 AM (IST)
ਛਤਰਪੁਰ (ਏਜੰਸੀ) - ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ’ਚ ਇਕ 42 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਕਾਮ ਵਾਸਨਾ ਖ਼ਤਮ ਕਰਨ ਲਈ ਕੁਹਾੜੀ ਨਾਲ ਆਪਣਾ ਹੀ ਗੁਪਤ ਅੰਗ ਵੱਢ ਕੇ ਖੁਦ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਲਿਆ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਐਤਵਾਰ ਨੂੰ ਦਿੱਤੀ। ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਮਹਾਰਾਜਪੁਰ ਥਾਣਾ ਖੇਤਰ ’ਚ ਵਾਪਰੀ ਹੈ, ਜਿਸ ਨੂੰ ਸੁਣ ਲੋਕਾਂ ਦੇ ਹੋਸ਼ ਉੱਡ ਗਏ।
ਰਾਮਮਿਲਨ ਯਾਦਵ (42) ਨੇ ਸ਼ਨੀਵਾਰ ਸਵੇਰੇ ਗੰਭੀਰ ਰੂਪ ’ਚ ਜ਼ਖਮੀ ਹੋਣ ਤੋਂ ਬਾਅਦ ਆਪਣੇ ਚਚੇਰੇ ਭਰਾ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਮਹਾਰਾਜਪੁਰ ਸਥਿਤ ਮੁੱਢਲੇ ਸਿਹਤ ਕੇਂਦਰ ਲੈ ਗਏ, ਜਿੱਥੇ ਉਸ ਦਾ ਮੁੱਢਲਾ ਇਲਾਜ ਕੀਤਾ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਰਾਮਮਿਲਨ ਦੀ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਰਾਮਲੀਲਾ ਮੰਡਲ ਦਾ ਸੰਚਾਲਨ ਕਰਦਾ ਹੈ ਅਤੇ ਉਹ ‘ਕਾਮ ਅਤੇ ਕ੍ਰੋਧ’ ਦੀ ਭਾਵਨਾ ਤੋਂ ਪ੍ਰੇਸ਼ਾਨ ਰਹਿੰਦਾ ਸੀ। ਵੀਡੀਓ ’ਚ ਉਸ ਨੂੰ ਇਹ ਵੀ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਇਸ ਲਈ ਮੈਂ ਸੋਚਿਆ ਕਿ ਮੈਂ ਆਪਣੀ ਕਾਮ ਵਾਸਨਾ ਨੂੰ ਖਤਮ ਕਰ ਦੇਵਾਂ ਅਤੇ ਕੁਹਾੜੀ ਨਾਲ ਮੈਂ ਆਪਣਾ ਗੁਪਤ ਅੰਗ ਵੱਢ ਦਿੱਤਾ।’’
