ਕੋਵਿਡ-19 ਇਨਫੈਕਸ਼ਨ ਦੇ 1,975 ਨਵੇਂ ਮਾਮਲੇ, 47 ਦੀ ਮੌਤ

Sunday, Apr 26, 2020 - 11:21 PM (IST)

ਕੋਵਿਡ-19 ਇਨਫੈਕਸ਼ਨ ਦੇ 1,975 ਨਵੇਂ ਮਾਮਲੇ, 47 ਦੀ ਮੌਤ

ਨਵੀਂ ਦਿੱਲੀ, 26 ਅਪ੍ਰੈਲ (ਪ.ਸ.)- ਦੇਸ਼ ਵਿਚ ਕੋਵਿਡ-19 ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਐਤਵਾਰ ਨੂੰ 826 ਹੋ ਗਈ, ਉਥੇ ਹੀ ਇਨਫੈਕਸ਼ਨ ਦੇ ਕੁਲ ਮਾਮਲੇ 26,917 ਹੋ ਗਏ ਹਨ।  ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ਨੀਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਬਾਅਦ ਤੋਂ ਹੁਣ ਤੱਕ 47 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ, ਉਥੇ ਹੀ ਇਸ ਮਿਆਦ ਵਿਚ ਇਨਫੈਕਸ਼ਨ ਦੇ ਕੁਲ 1975 ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਨੇ ਕਿਹਾ ਕਿ ਦੇਸ਼ ਵਿਚ ਕੋਵਿਡ-19 ਨਾਲ ਇਨਫੈਕਟਿਡ 20,177 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਉਥੇ ਹੀ 5,913 ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦਾ ਫੀਸਦੀ 21.96 ਹੋ ਗਿਆ ਹੈ।


author

Sunny Mehra

Content Editor

Related News