ਬਾਗੇਸ਼ਵਰ ਦੇ ਪਵਿੱਤਰ ਉਤਰਾਇਣੀ ਮੇਲੇ ’ਚ ‘ਥੁੱਕ ਜਿਹਾਦ’, ਯੂ.ਪੀ. ਦੇ 2 ਨੌਜਵਾਨ ਗ੍ਰਿਫਤਾਰ
Sunday, Jan 19, 2025 - 03:21 AM (IST)
ਹਲਦਵਾਨੀ – ਉੱਤਰਾਖੰਡ ਦੇ ਬਾਗੇਸ਼ਵਰ ’ਚ ਲੱਗਣ ਵਾਲੇ ਪ੍ਰਸਿੱਧ ਉਤਰਾਇਣੀ ਮੇਲੇ ਵਿਚ ‘ਥੁੱਕ ਜਿਹਾਦ’ ਦਾ ਸੰਗੀਨ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਵਾਸੀ 2 ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਗੇਸ਼ਵਰ ਵਿਚ ਮਾਘੀ ਤੋਂ ਸਰਯੂ ਨਦੀ ਦੇ ਕੰਢੇ ’ਤੇ ਪਵਿੱਤਰ ਉਤਰਾਇਣੀ ਮੇਲਾ ਚੱਲ ਰਿਹਾ ਹੈ।
ਸ਼ੁੱਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਇਕ ਨੌਜਵਾਨ ਲਗਾਤਾਰ ਥੁੱਕ ਲਾ ਕੇ ਤੰਦੂਰ ’ਚ ਰੋਟੀ ਸੇਕਦਾ ਨਜ਼ਰ ਆ ਰਿਹਾ ਹੈ। ਇਸ ਨਾਲ ਲੋਕਾਂ ਵਿਚ ਰੋਸ ਫੈਲ ਗਿਆ ਅਤੇ ਉਹ ਮੁਲਜ਼ਮਾਂ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ’ਚ ਪਹੁੰਚ ਗਏ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਂਚ ਤੋਂ ਬਾਅਦ ਪੁਲਸ ਨੇ ਟਾਂਡਾ ਬਾਦਲੀ (ਉੱਤਰ ਪ੍ਰਦੇਸ਼) ਦੇ ਮੁਲਜ਼ਮਾਂ ਆਮਿਰ ਤੇ ਫਿਰਾਸਤ ਨੂੰ ਗ੍ਰਿਫਤਾਰ ਕਰ ਲਿਆ।