ਸਿਸਟਮ ਤੋਂ ਤੰਗ ਬਜ਼ੁਰਗ ਨੇ ਕਿਹਾ- ''ਸਾਬ੍ਹ ਮੈਂ ਜ਼ਿੰਦਾ ਹਾਂ, ਮੈਨੂੰ ਕਾਗਜ਼ਾਂ ''ਚ ਨਾ ਮਾਰੋ''
Friday, Sep 13, 2024 - 04:52 PM (IST)
ਕੁਸ਼ੀਨਗਰ- 'ਸਾਬ੍ਹ ਮੈਂ ਜ਼ਿੰਦਾ ਹਾਂ, ਮੈਨੂੰ ਕਾਗਜ਼ਾਂ 'ਚ ਨਾ ਮਾਰੋ' ਇਹ ਬਿਆਨ ਹੈ ਕੁਸ਼ੀਨਗਰ ਦੇ ਰਹਿਣ ਵਾਲੇ 69 ਸਾਲ ਦੇ ਬਜ਼ੁਰਗ ਦੇ। ਜਿਸ ਨੂੰ ਅਧਿਕਾਰੀਆਂ ਨੇ ਜ਼ਿੰਦਾ ਹੁੰਦੇ ਹੋਏ ਵੀ ਕਾਗਜ਼ਾਂ ਵਿਚ ਮ੍ਰਿਤਕ ਵਿਖਾ ਦਿੱਤਾ ਅਤੇ ਹੁਣ ਉਹ ਬਜ਼ੁਰਗ ਹੱਥਾਂ 'ਚ ਕਾਗਜ਼ ਲੈ ਕੇ ਅਧਿਕਾਰੀਆਂ ਦੇ ਦਫ਼ਤਰ ਦੇ ਬਾਹਰ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇ ਰਿਹਾ ਹੈ ਅਤੇ ਇਨਸਾਫ਼ ਦੀ ਗੁਹਾਰ ਲਾ ਰਿਹਾ ਹੈ।
ਇਹ ਵੀ ਪੜ੍ਹੋ- ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ
ਹੱਥਾਂ 'ਚ ਕਾਗਜ਼ ਲੈ ਕੇ ਇਨਸਾਫ਼ ਲਈ ਬੇਨਤੀ ਕਰਦਾ ਬਜ਼ੁਰਗ
ਦਰਅਸਲ ਮਾਮਲਾ ਜ਼ਿਲ੍ਹੇ ਦੇ ਖੁੱਡਾ ਵਿਕਾਸ ਬਲਾਕ ਦੀ ਗ੍ਰਾਮ ਸਭਾ ਸੋਹਰੌਣਾ ਦਾ ਹੈ। ਜਿੱਥੇ ਸਰਕਾਰੀ ਅਧਿਕਾਰੀਆਂ ਨੇ ਇਕ 69 ਸਾਲ ਦੇ ਵਿਅਕਤੀ ਨੂੰ ਕਾਗਜ਼ਾਂ 'ਤੇ ਮਰਿਆ ਹੋਇਆ ਦਿਖਾ ਕੇ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ। ਫਿਰ ਕੀ ਸੀ ਬਜ਼ੁਰਗ ਨੇ ਸਰਕਾਰੀ ਦਫਤਰ ਪਹੁੰਚ ਕੇ ਇਨਸਾਫ਼ ਦੀ ਗੁਹਾਰ ਲਗਾ ਕੇ ਕਿਹਾ, 'ਜਨਾਬ, ਮੈਂ ਜਿੰਦਾ ਹਾਂ, ਮੈਨੂੰ ਕਾਗਜ਼ਾਂ 'ਚ ਨਾ ਮਾਰੋ'।
ਇਹ ਵੀ ਪੜ੍ਹੋ- ਵੱਡੀ ਖ਼ਬਰ: CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8