ਰੈਸਟੋਰੈਂਟ ''ਚ ਲੱਗੀ ਅੱਗ, ਜ਼ਿੰਦਾ ਸੜੇ 6 ਲੋਕ
Sunday, Jan 12, 2025 - 03:41 PM (IST)
ਪ੍ਰਾਗ (ਏਪੀ)- ਉੱਤਰੀ ਚੈੱਕ ਗਣਰਾਜ ਵਿੱਚ ਇੱਕ ਰੈਸਟੋਰੈਂਟ ਵਿੱਚ ਅੱਗ ਲੱਗ ਗਈ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਗੰਭੀਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਫਾਇਰਫਾਈਟਰਾਂ ਨੇ ਦੱਸਿਆ ਕਿ ਪ੍ਰਾਗ ਤੋਂ ਲਗਭਗ 100 ਕਿਲੋਮੀਟਰ (63 ਮੀਲ) ਉੱਤਰ ਵਿੱਚ ਮੋਸਟ ਸ਼ਹਿਰ ਵਿੱਚ ਯੂ ਕੋਜੋਟਾ ਰੈਸਟੋਰੈਂਟ ਖੁੱਲ੍ਹਾ ਸੀ ਜਦੋਂ ਸ਼ਨੀਵਾਰ ਅੱਧੀ ਰਾਤ ਤੋਂ ਪਹਿਲਾਂ ਅੱਗ ਲੱਗੀ। ਪੁਲਸ ਅਤੇ ਫਾਇਰਫਾਈਟਰਾਂ ਨੇ ਕਿਹਾ ਕਿ ਸੰਭਾਵਤ ਕਾਰਨ ਇੱਕ ਗੈਸ ਹੀਟਰ ਸੀ ਜੋ ਪਲਟ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਅੰਗੋਲਾ 'ਚ ਹੈਜ਼ਾ ਦੇ 170 ਮਾਮਲੇ, ਹੁਣ ਤੱਕ 15 ਮੌਤਾਂ
ਅੱਗ 'ਤੇ ਕਾਬੂ ਪਾਉਣ ਲਈ 60 ਤੋਂ ਵੱਧ ਫਾਇਰਫਾਈਟਰਾਂ ਨੂੰ ਸਵੇਰ ਦਾ 1 ਵੱਜ ਗਿਆ। ਮੋਸਟ ਤੇ ਨੇੜਲੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜ਼ਖਮੀਆਂ ਦਾ ਇਲਾਜ ਕੀਤਾ ਗਿਆ। ਜਾਂਚ ਚੱਲ ਰਹੀ ਹੈ। ਐਤਵਾਰ ਸਵੇਰੇ ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਗ੍ਰਹਿ ਮੰਤਰੀ ਵਿਟ ਰਾਕੁਸਨ ਨੇ ਕਿਹਾ ਕਿ ਰੈਸਟੋਰੈਂਟ ਅਤੇ ਨੇੜਲੇ ਅਪਾਰਟਮੈਂਟ ਹਾਊਸ ਤੋਂ ਲਗਭਗ 30 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮੋਸਟ ਦੇ ਮੇਅਰ ਮਾਰੇਕ ਹਰਵੋਲ ਨੇ ਕਿਹਾ ਕਿ ਇਹ ਸ਼ਹਿਰ ਦੇ ਹਾਲੀਆ ਇਤਿਹਾਸ ਵਿੱਚ ਅਜਿਹੀ ਸਭ ਤੋਂ ਭਿਆਨਕ ਤ੍ਰਾਸਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸ਼ਖ਼ਸ ਨੇ ਬਣਾਈ 12 ਫੁੱਟ ਲੰਬੀ 'ਚਾਦਰ ਦੇ ਆਕਾਰ ਦੀ' ਰੋਟੀ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।