''ਉਹ ਇਕ ਸ਼ਾਨਦਾਰ ਬੁਲਾਰੇ ਹਨ, ਉਨ੍ਹਾਂ ਦੀ ਸ਼ਖਸੀਅਤ ਆਕਰਸ਼ਕ ਹੈ'', Ranbir Kapoor ਨੇ ਕੀਤੀ ਪੀਐੱਮ ਮੋਦੀ ਦੀ ਤਾਰੀਫ਼
Monday, Jul 29, 2024 - 05:27 AM (IST)
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਸ਼ਾਨਦਾਰ ਬੁਲਾਰਾ ਦੱਸਿਆ ਅਤੇ ਕਿਹਾ ਕਿ ਉਹ ਇਕ ਆਕਰਸ਼ਕ ਸ਼ਖ਼ਸੀਅਤ ਦੇ ਮਾਲਕ ਹਨ, ਹਾਲਾਂਕਿ, ਉਨ੍ਹਾਂ ਨੇ ਖੁਦ ਦੇ ਰਾਜਨੀਤੀ ਵਿਚ ਆਉਣ ਦੀ ਸੰਭਾਵਨਾ ਨੂੰ ਖ਼ਾਰਜ ਕਰ ਦਿੱਤਾ। ਰਣਬੀਰ ਨੇ ਸ਼ਨੀਵਾਰ ਨੂੰ 'ਜ਼ੀਰੋਧਾ' ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਨਾਲ 'ਪੀਪਲ ਬਾਈ ਡਬਲਯੂਟੀਐੱਫ' ਪੋਡਕਾਸਟ 'ਤੇ ਗੱਲਬਾਤ ਦੌਰਾਨ ਇਹ ਗੱਲ ਕਹੀ।
ਰਣਬੀਰ ਨੇ ਕਿਹਾ ਕਿ ਉਸ ਨੂੰ 2019 ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਪਹਿਲੀ ਮੁਲਾਕਾਤ ਯਾਦ ਹੈ, ਜਦੋਂ ਉਹ ਅਤੇ ਫਿਲਮ ਇੰਡਸਟਰੀ ਦੇ ਉਸ ਦੇ ਸਹਿਯੋਗੀਆਂ ਨੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਸਾਥੀਆਂ ਵਿਚ ਉਨ੍ਹਾਂ ਦੀ ਪਤਨੀ ਆਲੀਆ ਭੱਟ, ਅਦਾਕਾਰ ਵਿੱਕੀ ਕੌਸ਼ਲ ਅਤੇ ਨਿਰਮਾਤਾ ਕਰਨ ਜੌਹਰ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਪੈਸਿਆਂ ਦੇ ਝਗੜੇ ਨੂੰ ਲੈ ਕੇ ਪਿਓ ਨੇ ਚਾਕੂ ਨਾਲ ਕੀਤਾ ਧੀ ਦਾ ਕਤਲ, ਪਤਨੀ ਨੂੰ ਵੀ ਕਰ'ਤਾ ਲਹੂਲੁਹਾਨ
ਰਣਬੀਰ ਨੇ ਕਿਹਾ, “ਜਦੋਂ ਮੈਂ ਚਾਰ-ਪੰਜ ਸਾਲ ਪਹਿਲਾਂ ਕਈ ਹੋਰ ਨੌਜਵਾਨ ਅਦਾਕਾਰਾਂ ਅਤੇ ਨਿਰਦੇਸ਼ਕਾਂ ਨਾਲ ਪਹਿਲੀ ਵਾਰ ਸਾਡੇ ਪ੍ਰਧਾਨ ਮੰਤਰੀ ਨੂੰ ਮਿਲਣ ਗਿਆ ਸੀ…ਤੁਸੀਂ ਉਨ੍ਹਾਂ ਨੂੰ ਟੈਲੀਵਿਜ਼ਨ 'ਤੇ ਦੇਖਦੇ ਹੋ, ਤੁਸੀਂ ਦੇਖਦੇ ਹੋ ਕਿ ਉਹ ਕਿਵੇਂ ਗੱਲ ਕਰਦੇ ਹਨ। ਉਹ ਇਕ ਸ਼ਾਨਦਾਰ ਬੁਲਾਰੇ ਹਨ ਪਰ ਮੈਨੂੰ ਉਹ ਪਲ ਯਾਦ ਹੈ, ਜਦੋਂ ਅਸੀਂ ਬੈਠੇ ਹੋਏ ਸੀ ਅਤੇ ਉਹ ਅੰਦਰ ਆਏ...ਉਨ੍ਹਾਂ ਦਾ ਵਿਅਕਤੀਤਵ ਬੇਹੱਦ ਆਕਰਸ਼ਕ ਹੈ।
ਰਣਬੀਰ ਫਿਲਮੀ ਹਸਤੀਆਂ ਦੇ ਵਫ਼ਦ ਦਾ ਹਿੱਸਾ ਸੀ ਜੋ 2019 ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਸੀ ਅਤੇ ਇਸ ਵਿਚ ਰਣਵੀਰ ਸਿੰਘ, ਭੂਮੀ ਪੇਡਨੇਕਰ, ਆਯੁਸ਼ਮਾਨ ਖੁਰਾਣਾ, ਸਿਧਾਰਥ ਮਲਹੋਤਰਾ, ਏਕਤਾ ਕਪੂਰ, ਰਾਜਕੁਮਾਰ ਰਾਓ, ਵਰੁਣ ਧਵਨ, ਅਸ਼ਵਿਨੀ ਅਈਅਰ ਤਿਵਾੜੀ ਅਤੇ ਰੋਹਿਤ ਸ਼ੈੱਟੀ ਵੀ ਸ਼ਾਮਲ ਸਨ। ਰਣਬੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਫ਼ਦ ਦੇ ਹਰੇਕ ਮੈਂਬਰ ਨਾਲ ਵੱਖਰੇ ਤੌਰ 'ਤੇ ਗੱਲਬਾਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8