ਮੋਗਾ ਦੇ ਪਿੰਡ ਜੋਗੇਵਾਲਾ ਵਿਖੇ ਹੋ ਰਹੀਆਂ ਸੁਸਾਇਟੀ ਚੋਣਾਂ ਤੋਂ ਪਹਿਲਾਂ ਪਿਆ ਰੱਫੜ

Wednesday, Feb 22, 2023 - 02:21 PM (IST)

ਮੋਗਾ ਦੇ ਪਿੰਡ ਜੋਗੇਵਾਲਾ ਵਿਖੇ ਹੋ ਰਹੀਆਂ ਸੁਸਾਇਟੀ ਚੋਣਾਂ ਤੋਂ ਪਹਿਲਾਂ ਪਿਆ ਰੱਫੜ

ਮੋਗਾ (ਗੋਪੀ) : ਮੋਗਾ ਦੇ ਪਿੰਡ ਜੋਗੇਵਾਲਾ ਵਿਖੇ ਹੋ ਰਹੀਆਂ ਸੁਸਾਇਟੀ ਚੋਣਾਂ ਤੋਂ ਪਹਿਲਾਂ ਸਥਿਤੀ ਉਸ ਵੇਲੇ ਤਣਆਪੂਰਨ ਹੋ ਗਈ, ਜਦੋਂ ਨਾਰਾਜ਼ ਹੋ ਕੇ ਡਗਰੂ ਪਿੰਡ ਦਾ ਸਰਪੰਚ ਪੈਟਰੋਲ ਵਾਲੀ ਬੋਤਲ ਲੈ ਕੇ ਟੈਂਕੀ ’ਤੇ ਚੜ੍ਹ ਗਿਆ। ਦਰਅਸਲ ਪਿੰਡ ਜੋਗੇਵਾਲਾ ਦੇ ਨੇੜਲੇ ਤਿੰਨ ਪਿੰਡਾਂ ਦੀ ਬਣੀ ਸਾਂਝੀ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਹੋਣੀਆਂ ਹਨ ਪਰ ਇਸ ਤੋਂ ਪਹਿਲਾਂ ਹੀ ਸੁਸਾਇਟੀ ਵਿਚ ਡਗਰੂ ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਉਕਤ ਨੂੰ ਸੋਸਾਇਟੀ ਤੋਂ ਬਾਹਰ ਕੱਢਣ ਦੇ ਦੋਸ਼ ਲਗਾ ਦਿੱਤੇ। ਇਸ ਦੌਰਾਨ ਗੁੱਸੇ ਵਿਚ ਆਇਆ ਡਗਰੂ ਪਿੰਡ ਦਾ ਸਰਪੰਚ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਜੋਗੇਵਾਲ ਵਿਚ ਬਣੀ ਟੈਂਕੀ ’ਤੇ ਚੜ੍ਹ ਗਿਆ ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ। ਫਿਲਹਾਲ ਸਰਪੰਚ ਨੂੰ ਟੈਂਕੀ ਤੋਂ ਹੇਠਾਂ ਉਤਾਰਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 


author

Gurminder Singh

Content Editor

Related News