ਭਗੌੜਾ ਸਮੱਗਲਰ ਕਾਬੂ, ਦੋ ਦਿਨ ਦਾ ਪੁਲਸ ਰਿਮਾਂਡ

Monday, Feb 13, 2023 - 07:02 PM (IST)

ਭਗੌੜਾ ਸਮੱਗਲਰ ਕਾਬੂ, ਦੋ ਦਿਨ ਦਾ ਪੁਲਸ ਰਿਮਾਂਡ

ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਭਗੌੜੇ ਦੋਸ਼ੀਆਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਮਹਿਣਾ ਪੁਲਸ ਨੇ ਇਕ ਵੱਡੇ ਭਗੌੜੇ ਸਮੱਗਲਰ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਦੇ ਮੁੱਖ ਅਫਸਰ ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਭਗੌੜੇ ਸਮੱਗਲਰ ਗੁਰਮੀਤ ਸਿੰਘ ਉਰਫ ਲੱਡੂ ਨਿਵਾਸੀ ਧਰਮਕੋਟ ਖ਼ਿਲਾਫ਼ ਮਹਿਣਾ ਅਤੇ ਅਜੀਤਵਾਲ ਪੁਲਸ ਵੱਲੋਂ 6 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ ਗਿਆ ਸੀ।

ਪੁਲਸ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਕਥਿਤ ਦੋਸ਼ੀ ਪੁਲਸ ਦੇ ਕਾਬੂ ਨਹੀਂ ਸੀ ਆ ਰਿਹਾ, ਜਿਸ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਪੁਲਸ ਮੁਤਾਬਕ ਮੁਲਜ਼ਮ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Gurminder Singh

Content Editor

Related News