ਲੁੱਟ-ਖੋਹ ਮਾਮਲੇ ਦਾ ਭਗੌੜਾ ਕਾਬੂ
Wednesday, Feb 05, 2025 - 06:07 PM (IST)
ਮੋਗਾ (ਆਜ਼ਾਦ) : ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਬੱਧਨੀ ਕਲਾਂ ਪੁਲਸ ਨੇ ਲੁੱਟ ਖੋਹ ਦੇ ਮਾਮਲੇ ਵਿਚ ਸ਼ਾਮਲ ਇਕ ਭਗੌੜੇ ਮੁਲਜ਼ਮ ਸੁਖਜੀਵਨ ਸਿੰਘ ਉਰਫ ਗਾਂਧੀ ਨਿਵਾਸੀ ਪਿੰਡ ਪੱਤੋ ਹੀਰਾ ਸਿੰਘ ਵਾਲਾ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਦੇ ਖ਼ਿਲਾਫ਼ 12 ਫਰਵਰੀ 2024 ਨੂੰ ਮੋਟਰਸਾਈਕਲ, ਮੋਬਾਇਲ ਅਤੇ ਨਗਦੀ ਖੋਹਣ ਦੇ ਮਾਮਲੇ ਵਿਚ ਮਾਮਲਾ ਦਰਜ ਹੋਇਆ ਸੀ।
ਉਕਤ ਮਾਮਲੇ ਵਿਚ ਕਥਿਤ ਮੁਲਜ਼ਮ ਪੁਲਸ ਦੇ ਕਾਬੂ ਨਹੀਂ ਸੀ ਆ ਰਿਹਾ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਨਹੀਂ ਸੀ ਹੋ ਰਿਹਾ, ਜਿਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਜਦੋਂ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰ ਰਹੇ ਸੀ ਤਾਂ ਗੁਪਤ ਸੁਚਨਾ ਦੇ ਅਧਾਰ ’ਤੇ ਕਥਿਤ ਮੁਲਜਮ ਨੂੰ ਜਾ ਦਬੋਚਿਆ, ਜਿਸ ਨੂੰ ਪੁੱਛਗਿੱਛ ਦੇ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ।