ਮੋਗਾ ਪੁਲਸ ਵਲੋਂ ਚੋਰੀ ਦੇ ਮਾਮਲੇ ’ਚ ਇਕ ਕਾਬੂ, ਨਗਦੀ ਬਰਾਮਦ

Saturday, Mar 28, 2026 - 04:46 PM (IST)

ਮੋਗਾ ਪੁਲਸ ਵਲੋਂ ਚੋਰੀ ਦੇ ਮਾਮਲੇ ’ਚ ਇਕ ਕਾਬੂ, ਨਗਦੀ ਬਰਾਮਦ

ਮੋਗਾ (ਆਜਾਦ) : ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਰਾਜ ਸਿੰਘ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਦੇ ਆਦਰਸ਼ ਨਗਰ ਨਿਵਾਸੀ ਅਨੁਰਾਧਾ ਦੇ ਘਰੋਂ ਨਗਦੀ ਚੋਰੀ ਕਰਨ ਵਾਲੇ ਕਥਿਤ ਮੁਲਜ਼ਮ ਨੂੰ ਪੁਲਸ ਨੇ ਦਬੋਚਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਅਨੁਰਾਧਾ ਨੇ ਕਿਹਾ ਕਿ ਬੀਤੀ 26-27 ਮਾਰਚ ਦੀ ਦਰਮਿਆਨੀ ਰਾਤ ਨੂੰ ਮਨਪ੍ਰੀਤ ਸਿੰਘ ਉਰਫ ਮਨੀ ਜੋ ਸਾਡੇ ਘਰ ਦੇ ਨੇੜੇ ਹੀ ਰਹਿੰਦਾ ਹੈ। ਸਾਡੇ ਘਰ ਅੰਦਰ ਦਾਖਲ ਹੋਇਆ ਅਤੇ ਕਮਰੇ ਵਿਚ ਬਣੀ ਅਲਮਾਰੀ ਵਿਚੋਂ 5000 ਰੁਪਏ ਨਗਦੀ ਚੋਰੀ ਕਰਕੇ ਲੈ ਗਿਆ, ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਦਾ ਪਤਾ ਲੱਗਣ ’ਤੇ ਉਹ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਆਸ ਪਾਸ ਦਾ ਨਿਰੀਖਣ ਕਰਨ ਦੇ ਬਾਅਦ ਲੋਕਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ। 

ਉਨ੍ਹਾਂ ਕਿਹਾ ਕਿ ਜਿਸ ’ਤੇ ਪੁਲਸ ਵਲੋਂ ਜਦੋਂ ਮਨਪ੍ਰੀਤ ਸਿੰਘ ਮਨੀ ਨੂੰ ਕਾਬੂ ਕੀਤਾ ਤਾਂ ਪਤਾ ਲੱਗਾ ਕਿ ਉਹ ਛੱਤ ਰਾਹੀਂ ਚੋਰੀ ਕਰਨ ਲਈ ਅਨੁਰਾਧਾ ਦੇ ਘਰ ਆਇਆ ਸੀ। ਪੁਲਸ ਨੇ ਉਸ ਕੋਲੋਂ ਚੋਰੀ ਕੀਤੀ ਨਗਦੀ ਵੀ ਬਰਾਮਦ ਕਰ ਲਈ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਆਦੇਸ਼ ਦਿੱਤਾ।
 


author

Gurminder Singh

Content Editor

Related News