ਮੋਗਾ ਰੇਲਵੇ ਸਟੇਸ਼ਨ ''ਤੇ ਵਧਾਈ ਗਈ ਚੌਕਸੀ
Wednesday, Apr 17, 2019 - 04:15 PM (IST)

ਮੋਗਾ (ਵਿਪਨ)—ਬੀਤੇ ਦਿਨੀਂ ਜੈਸ਼-ਏ-ਮੁਹੰਮਦ ਵਲੋਂ ਫਿਰੋਜ਼ਪੁਰ ਰੇਲ ਮੰਡਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਨੂੰ ਦੇਖਦੇ ਹੋਏ ਪੰਜਾਬ 'ਚ ਅਲਰਟ ਜਾਰੀ ਹੈ। ਇਸੇ ਤਹਿਤ ਮੋਗਾ ਦੇ ਰੇਲਵੇ ਸਟੇਸ਼ਨ 'ਤੇ ਵੀ ਪੁਲਸ ਵਲੋਂ ਪੂਰੀ ਮੁਸਤੈਦੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਹਰ ਆਉਣ-ਜਾਣ ਵਾਲੀਆਂ ਗੱਡੀਆਂ ਅਤੇ ਯਾਤਰੀਆਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਤਾਂਕਿ ਕੋਈ ਅਣਹੋਣੀ ਘਟਨਾ ਨਾ ਹੋਵੇ।