''ਆਪ'' ਦਾ ਸਰਗਰਮ ਆਗੂ ਕਾਂਗਰਸ ''ਚ ਸ਼ਾਮਲ

01/11/2020 6:07:27 PM

ਮੋਗਾ (ਗੋਪੀ ਰਾਊਕੇ): ਅੱਜ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਵਿਧਾਇਕ ਡਾ. ਹਰਜੋਤ ਕਮਲ ਸਿੰਘ ਦੀ ਪ੍ਰੇਰਨਾ ਸਦਕਾ ਜਸਵਿੰਦਰ ਸਿੰਘ ਸਾਬਕਾ ਪੰਚਾਇਤ ਮੈਂਬਰ ਪਿੰਡ ਲੰਢੇਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਜਸਵਿੰਦਰ ਸਿੰਘ ਨੂੰ ਕਾਂਗਰਸ 'ਚ ਸ਼ਾਮਲ ਕਰਦਿਆਂ ਸਨਮਾਨਤ ਕਰਨ ਉਪਰੰਤ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਅਤੇ ਲੋਕ ਹਿਤੈਸ਼ੀ ਨੀਤੀਆਂ ਸਦਕਾ ਆਮ ਲੋਕ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਨਾਲ ਜੁੜ ਰਹੇ ਹਨ। ਉਨ੍ਹਾਂ ਆਖਿਆ ਕਿ ਮੋਗਾ ਹਲਕੇ 'ਚ ਕਾਂਗਰਸ ਦੀਆਂ ਨੀਤੀਆਂ ਮੁਤਾਬਕ ਹੀ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਦਕਾ ਕਾਂਗਰਸ ਦਾ ਗਰਾਫ ਪਹਿਲਾਂ ਨਾਲੋਂ ਹੋਰ ਉੱਚਾ ਹੋਇਆ ਹੈ।

ਇਸ ਮੌਕੇ ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਤੋਂ ਇਲਾਵਾ ਜਗਸੀਰ ਸਿੰਘ ਸੀਰਾ ਸੀਨੀਅਰ ਕਾਂਗਰਸੀ ਆਗੂ, ਜਸਵਿੰਦਰ ਸਿੰਘ ਕਾਕਾ ਸੀਨੀਅਰ ਕਾਂਗਰਸੀ ਆਗੂ, ਮੀਤ ਪ੍ਰਧਾਨ ਮੋਗਾ ਕਾਂਗਰਸ ਹਿੰਮਤ ਸਿੰਘ ਜੱਬਲ,ਰਾਮਪਾਲ ਧਵਨ, ਰਜਿੰਦਰਪਾਲ ਸਿੰਘ ਸਿੰਘਾਂਵਾਲਾ, ਜਗਦੀਪ ਸਿੰਘ ਸੀਰਾ ਲੰਢੇਕੇ, ਬਲਵਿੰਦਰ ਸਿੰਘ ਡਗਰੂ ਬਲਾਕ ਪ੍ਰਧਾਨ, ਜੋਗਿੰਦਰ ਸਿੰਘ ਸੋਸਾਇਟੀ ਮੈਂਬਰ, ਪ੍ਰਦੀਪ ਸਿੰਘ ਸੋਸਾਇਟੀ ਮੈਂਬਰ, ਹਰਦਿਆਲ ਸਿੰਘ ਸਾਬਕਾ ਸਰਪੰਚ, ਰਵਿੰਦਰ ਸਿੰਘ ਰਾਜੂ, ਬਲਵਿੰਦਰ ਸਿੰਘ ਬਰਾੜ, ਗੁਰਜੀਤ ਸਿੰਘ, ਹਰਮੀਤ ਸਿੰਘ ਭੋਲਾ, ਰਮਨਦੀਪ ਸਿੰਘ, ਪਰਮਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ।


Shyna

Content Editor

Related News