'ਆਪ' ਅਤੇ ਕਾਂਗਰਸ ਵਿਚਾਲੇ ਗਠਜੋੜ ਨੂੰ ਲੈ ਕੇ ਕਾਟੋ-ਕਲੇਸ਼ ਦਾ ਅਕਾਲੀ ਦਲ ਚੁੱਕ ਸਕਦੈ ਫ਼ਾਇਦਾ

Friday, Sep 08, 2023 - 04:01 PM (IST)

'ਆਪ' ਅਤੇ ਕਾਂਗਰਸ ਵਿਚਾਲੇ ਗਠਜੋੜ ਨੂੰ ਲੈ ਕੇ ਕਾਟੋ-ਕਲੇਸ਼ ਦਾ ਅਕਾਲੀ ਦਲ ਚੁੱਕ ਸਕਦੈ ਫ਼ਾਇਦਾ

ਬਾਘਾ ਪੁਰਾਣਾ (ਚਟਾਨੀ) : ਭਾਵੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿਚਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਹਾਂ ਨੇ ਗੱਠਜੋੜ ਸਬੰਧੀ ਫ਼ੈਸਲੇ ਨੂੰ ਪੱਕੇ ਤੌਰ ’ਤੇ ਤਸਦੀਕ ਕਰ ਦਿੱਤਾ ਹੈ ਪਰ ਪੰਜਾਬ ਵਿਚ ਦੋਵੇਂ ਧਿਰਾਂ ਇਸ ਨੂੰ ਮੁੱਢੋਂ ਹੀ ਨਕਾਰ ਰਹੀਆਂ ਹਨ। ਹੁਣ ਨਵਜੋਤ ਸਿੰਘ ਸਿੱਧੂ ਨੇ ਇਸ ਗਠਜੋੜ ਸਬੰਧੀ ਬਿਆਨ ਦੇ ਕੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸੁਪਰੀਮੋ ਪਰਿਵਾਰ ਦੇ ਹੱਕ ਵਿਚ ਡਟਦਿਆਂ ਕਹਿ ਦਿੱਤਾ ਹੈ ਕਿ ਜਦ ਗਾਂਧੀ ਪਰਿਵਾਰ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਲੋਕ ਸਭਾ ਲਈ ਇਸ ਗਠਜੋੜ ਲਈ ਸਹਿਮਤੀ ਦੇ ਕੇ ਕਾਂਗਰਸ ਪਾਰਟੀ ਨੂੰ ਆਈ. ਐੱਨ. ਡੀ. ਆਈ. ਏ. ਦਾ ਹਿੱਸਾ ਕਰਾਰ ਦੇ ਹੀ ਦਿੱਤਾ ਹੈ ਤਾਂ ਸੂਬਿਆਂ ਵਿਚਲੀ ਕਾਂਗਰਸ ਦੀ ਹਾਈ ਕਮਾਂਡ ਕੇਂਦਰੀ ਹਾਈਕਮਾਨ ਤੋਂ ਉੱਪਰ ਨਹੀਂ ਹੋ ਸਕਦੀ ਅਤੇ ਪੰਜਾਬ ਦੀ ਲੀਡਰਸ਼ਿਪ ਇਸ ਫ਼ੈਸਲੇ ਨੂੰ ਹਰਗਿਜ਼ ਨਜ਼ਰਅੰਦਾਜ਼ ਵੀ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ : ਚਾਵਾਂ ਨਾਲ ਸਕੂਲ ਭੇਜਿਆ ਸੀ 5 ਸਾਲਾ ਮਾਸੂਮ, ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਇਸ ਤਰ੍ਹਾਂ ਦਾ ਭੰਬਲਭੂਸਾ ਸਿਰਫ਼ ਕਾਂਗਰਸ ਪਾਰਟੀ ਵਿਚ ਹੀ ਨਹੀਂ ਸਗੋਂ ਇਹ ਹੁਣ ਆਮ ਆਦਮੀ ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿਚ ਵੀ ਪੈਦਾ ਹੋ ਗਿਆ ਹੈ। ਇਹ ਸਮਝਿਆ ਜਾਣ ਲੱਗ ਪਿਆ ਸੀ ਕਿ ਪੰਜਾਬ ਕੈਬਨਿਟ ਦੇ ਦੂਜੇ ਨੰਬਰ ਵਾਲੇ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਆਪ’ ਅਤੇ ‘ਕਾਂਗਰਸ’ ਪਾਰਟੀ ਦੇ ਗਠਜੋੜ ਉੱਪਰ ਬਿਆਨ ਦੇ ਕੇ ਇਸ ਉੱਪਰ ਮੋਹਰ ਲਾ ਦਿੱਤੇ ਜਾਣ ਨਾਲ ਹੁਣ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਹੋਵੇਗੀ। ਅਨਮੋਲ ਗਗਨ ਮਾਨ ਵੱਲੋਂ ਇਸ ਗਠਜੋੜ ਉੱਪਰ ਕੀਤੇ ਗਏ ਗੰਭੀਰ ਕਿੰਤੂ-ਪਰੰਤੂ ਨੇ ਸਭ ਕੁਝ ਉੱਪਰ ਪਾਣੀ ਫੇਰਦਿਆਂ ਸਪੱਸ਼ਟ ਕਰ ਦਿੱਤਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲਾ ਗਠਜੋੜ ਹੁਣ ਸੁਖਾਲੇ ਰੂਪ ਵਿਚ ਸਿਰੇ ਨਹੀਂ ਚੜੇਗਾ।

ਇਹ ਵੀ ਪੜ੍ਹੋ :  ਫਿਰੋਜ਼ਪੁਰ ਦੇ ਪੁਲਸ ਅਧਿਕਾਰੀ ਵਲੋਂ ਹੈੱਡਕੁਆਰਟਰ ਨੂੰ ਭੇਜੀ ਚਿੱਠੀ ਨਾਲ ਵਿਭਾਗ ’ਚ ਮਚੀ ਤੜਥੱਲੀ

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕੌਮੀ ਕਾਂਗਰਸ ਨਾਲ ਸਹਿਮਤ ਨਾ ਹੋਣਾ ਅਤੇ ਆਮ ਆਦਮੀ ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿਚ ਵੀ ਗਠਜੋੜ ਨੂੰ ਲੈ ਕੇ ਭਖਣ ਵਾਲੀ ਅੱਗ ਦਾ ਧੂੰਆਂ ਸਿਆਸੀ ਅਸਮਾਨ ਵਿਚ ਵਾਵਰੋਲੇ ਵਾਂਗ ਘੁੰਮਦਾ ਦਿਖਾਈ ਦੇ ਰਿਹਾ ਹੈ। ਇਹ ਗਹਿਰਾ ਸਿਆਸੀ ਧੂੰਆਂ ਆਉਣ ਵਾਲੇ ਸਮੇਂ ਵਿਚ ਕਦੇ ਵੀ ਭਾਂਬੜ ਬਣ ਸਕਦਾ ਹੈ। ਜੇਕਰ ਇਹ ਧੂੰਆਂ ਵਾਕਿਆ ਹੀ ਭਾਂਬੜ ਦੇ ਰੂਪ ਵਿਚ ਫੈਲਦਾ ਹੈ ਤਾਂ ‘ਕਾਂਗਰਸ’ ਅਤੇ ‘ਆਪ’ ਦੇ ਇਸ ਕਾਟੋ-ਕਲੇਸ਼ ਵਿੱਚੋਂ ਅਕਾਲੀ ਦਲ ਨੂੰ ਫ਼ਾਇਦਾ ਮਿਲਣ ਦੇ ਕਾਫ਼ੀ ਅਸਾਰ ਦਿਖਾਈ ਦਿੰਦੇ ਨਜ਼ਰ ਆ ਰਹੇ ਹਨ। ਅਕਾਲੀ ਦਲ ਭਾਵੇਂ ਪਹਿਲਾਂ ਹੀ ਆਪਣੀਆਂ ਸਰਗਰਮੀਆਂ ਤੇਜ਼ ਕਰ ਰਿਹਾ ਸੀ ਪਰ ਉਸ ਨੇ ਦੋਹਾਂ ਪਾਰਟੀਆਂ ਅੰਦਰਲੀ ਵਧਦੀ ਜਾ ਰਹੀ ਖਿੱਚੋਤਾਣ ਨੂੰ ਵੇਖਦਿਆਂ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ।

ਇਹ ਵੀ ਪੜ੍ਹੋ : ਗੁਰੂ ਨਗਰੀ 'ਚ ਚੱਲਦਾ ਸੀ ਗੰਦਾ ਧੰਦਾ, ਵੀਡੀਓ 'ਚ ਵੇਖੋ ਸਿੰਘਾਂ ਨੇ ਕੀ ਕੀਤਾ ਹਾਲ, ਕੁੜੀ ਮੰਗ ਰਹੀ ਮੁਆਫ਼ੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harnek Seechewal

Content Editor

Related News