Fire 8 HD ਟੈਬਲੇਟ ਦੀ ਕੀਮਤ ''ਚ ਹੋਈ ਕਟੌਤੀ
Thursday, May 18, 2017 - 11:37 PM (IST)

ਜਲੰਧਰ—Amazon ਨੇ ਆਪਣੇ Fire HD 8 ਟੈਬਲੇਟ ਦੀ ਕੀਮਤ ''ਚ 10 ਡਾਲਰ (ਲਗਭਗ 645 ਰੁਪਏ) ਦੀ ਕਟੌਤੀ ਕਰ ਦਿੱਤੀ ਹੈ। Fire HD 8 ਦੇ ਅਪਗਰੇਡ ਮਾਡਲ ਦੀ ਕੀਮਤ 80 ਡਾਲਰ ਹੋਵੇਗੀ (ਲਗਭਗ 5,150 ਰੁਪਏ), ਜੋ ਕਿ ਅਗਲੇ ਮਹੀਨੇ ਤੋਂ ਉਪਲੱਬਧ ਹੋਵੇਗਾ।
ਕੰਪਨੀ ਨੇ 7 ਇੰਚ ਦੇ Fire ਟੈਬਲੇਟ ਦੇ ਇਕ ਨਵੇਂ ਵਰਜਨ ਦੀ ਘੋਸ਼ਣਾ ਵੀ ਕੀਤੀ ਹੈ, ਜਿਸ ਦੀ ਕੀਮਤ 50 ਡਾਲਰ (ਲਗਭਗ 3,220 ਰੁਪਏ) ਹੋਵੇਗੀ। ਇਸ ਦੇ ਨਾਲ ਹੀ ਬੱਚਿਆਂ ਲਈ ਟੈਬਲੇਟ ਦੇ ਦੋ ਨਵੇਂ ਵਰਜਨ ਦੀ ਘੋਸ਼ਣਾ ਕੀਤੀ ਹੈ। Fire 7 kidz ਵਰਜਨ ਦੀ ਕੀਮਤ 100 ਡਾਲਰ (ਲਗਭਗ 6,440 ਰੁਪਏ) ਦੀ ਹੈ। ਉੱਥੇ ਨਵੇਂ Fire HD 8 kidz ਵਰਜਨ ਦੀ ਕੀਮਤ 130 ਡਾਲ (ਲਗਭਗ 8,440 ਰੁਪਏ) ਦੀ ਹੈ। ਇਸ ਦੇ ਨਾਲ ਹੀ ਯੂਜ਼ਰਸ ਤਿੰਨ Fire ਡਿਵਾਇਸ ਲੈਂਦੇ ਹਨ ਤਾਂ ਉਨ੍ਹਾਂ ਨੂੰ Unlimited ਪ੍ਰਮੋਸ਼ਨਲ ਦੇ ਤੌਰ ''ਤੇ 20 ਪ੍ਰਤਿਸ਼ਤ ਦੀ ਛੂਟ ਵੀ ਦਿੱਤੀ ਜਾਵੇਗੀ।
Amazonn ਅਤੇ ਹੋਰ ਨਿਰਮਾਤਾ ਟੈਬਲੇਟ ਦੀ ਕੀਮਤ ਨੂੰ ਸੇਟਲ ਕਰਨ ਲਈ Price ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਐਪਲ ਨੇ ਹਾਲ ''ਚ ਹੀ ਆਪਣੀ ਸਸਤੀ ਆਈਪੈਡ ਦੀ ਕੀਮਤ ਨੂੰ 330 ਡਾਲਰ (ਲਗਭਗ 21,250 ਰੁਪਏ) ਤੱਕ ਕਰ ਦਿੱਤੀ ਹੈ।
Amazon ਨੂੰ ਇਹ ਵੀ ਪੱਤਾ ਲੱਗਦਾ ਹੈ ਕਿ ਤੁਸੀਂ ਫੈਸਲਾ ਨਹੀਂ ਕਰ ਪਾ ਰਹੇ ਹੋ ਕਿ ਤੁਹਾਨੂੰ ਇਕ ਨਵਾਂ ਟੈਬਲੇਟ ਖਰੀਦਣ ਦੀ ਜ਼ਰੂਰਤ ਹੈ ਕਿ ਨਹੀਂ। ਇਸ ਲਈ Amazon ਟੈਬਲੇਟ ਦੀ ਕੀਮਤ ਨੂੰ ਘੱਟ ਰੱਖਣ ਚਾਹੁੰਦਾ ਹੈ ਤਾਂਕਿ ਲੋਕ ਬਿਨ੍ਹਾਂ ਸੋਚੇ ਟੈਬਲੇਟ ਖਰੀਦ ਸਕਨ।