8000 ਰੁਪਏ ਦੀ ਕਟੌਤੀ ਦੇ ਨਾਲ ਮਿਲ ਰਹੇ ਹਨ Asus ਦੇ ਇਹ ਸਮਾਰਟਫੋਨ
Thursday, May 11, 2017 - 08:02 PM (IST)

ਜਲੰਧਰ-Asus ਦੇ ਸਮਾਰਟਫੋਨ ਖਰੀਦਣ ਦੀ ਚਾਹਤ ਰੱਖਣ ਵਾਲੇ ਗ੍ਰਾਹਕਾਂ ਲਈ ਖੁਸ਼ਖਬਰੀ ਹੈ। ਕੰਪਨੀ ਨੇ Asus ਜ਼ੇਨਫੋਨ 3 (ZE552KL) ਅਤੇasus ਜ਼ੇਨਫੋਨ 3( ZE520KL) ਮਾਡਲ ਦੀ ਕੀਮਤ''ਚ ਕਟੌਤੀ ਦਾ ਐਲਾਨ ਕੀਤਾ ਹੈ। 5.5 ਇੰਚ ਡਿਸਪਲੇ ਵਾਲਾ Asus ਜੇਨਫੋਨ 3 (ZE552KL) ਹੁਣ 19,999 ਰੁਪਏ ''ਚ ਮਿਲੇਗਾ। ਪਹਿਲੇ ਇਸ ਹੈੱਡਸੈਟ ਦੀ ਕੀਮਤ 27,999 ਰੁਪਏ ਸੀ, ਜਾਂਨੀ ਕੰਪਨੀ ਇਸ ਦੇ ਦਾਮ 8,000 ਰੁਪਏ ਕੱਟ ਕਰ ਦਿੱਤੇ ਹਨ। ਉੱਥੇ, 5.2 ਇੰਚ ਡਿਸਪਲੇ ਵਾਲਾ asus ਜ਼ੇਨਫੋਨ 3 ( ZE520KL) ਹੁਣ 21,999 ਰੁਪਏ ਦੀ ਜਗ੍ਹਾਂ 17,999 ਰੁਪਏ ''ਚ ਤੁਹਾਡਾ ਹੋ ਜਾਵੇਗਾ।
ਯਾਦ ਰਹੇ ਕਿ Asus ਜ਼ੇਨਫੋਨ 3 ਦੇ ਦੋਵੇਂ ਮਾਡਲ ਜ਼ੇਨਫੋਨ 3 ਅਲਟਰਾ( ZU680KL) ਅਤੇ ਜ਼ੇਨਫੋਨ 3 ਲੇਜ਼ਰ ਨਾਲ ਪਿਛਲੇ ਸਾਲ ਅਗਸਤ ਮਹੀਨੇ ''ਚ ਲਾਂਚ ਹੋਏ ਸਨ।
Asus ਜ਼ੇਨਫੋਨ 3 (ZE520KL) ''ਚ 5.2 ਇੰਚ ਡਿਸਪਲੇ, 3 ਜੀ.ਬੀ. ਰੈਮ, 32 ਜੀ.ਬੀ. ਸਟੋਰੇਜ ਅਤੇ 2650 mAh ਦੀ ਬੈਟਰੀ ਹੈ। ਜ਼ੇਨਫੋਨ 3 (ZE520KL) ਮਾਡਲ ''ਚ 2 GHz ਆਕਟਾ-ਕੋਰ ਕਵਾਲਕਾਮ ਸਨੈਪਡਰੈਗਨ 625 ਪ੍ਰੋਸੇਸਰ ਦਾ ਇਸਤੇਮਾਲ ਹੋਇਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 16 ਮੈਗਾਪਿਕਸਲ ਦਾ ਹੈ ਅਤੇ ਸੇਲਫੀ ਕੈਮਰਾ 8 ਮੈਗਾਪਿਕਸਲ ਹੈ। ਇਨਬਿਲਟ ਸਟੋਰੇਜ ਨੂੰ 2 ਟੀ.ਬੀ. ਤੱਕ Microsd ਕਾਰਡ ਜਰੀਏ ਵਧਾਣਾ ਸੰਭਵ ਹੈ।
ਦੂਜੇ ਪਾਸੇ, Asus ਜ਼ੇਨਫੋਨ 3 ( ZE520KL) ਮਾਡਲ ''ਚ 5.5 ਇੰਚ ਡਿਸਪਲੇ, 4 ਜੀ.ਬੀ ਰੈਮ, 64 ਜੀ.ਬੀ. ਇਨਬਿਲਟ ਸਟੋਰਜ ਅਤੇ 3000 mAh ਦੀ ਬੈਟਰੀ ਹੈ। ਇਸ ਦਾ ਪ੍ਰਾਇਮਰੀ ਕੈਮਰਾ 16 ਮੈਗਾਪਿਕਸਲ ਦਾ ਹੈ ਅਤੇ ਸੇਲਫੀ ਕੈਮਰਾ 8 ਮੈਗਾਪਿਕਸਲ ਦਾ ਹੈ। ਇਨਬਿਲਟ ਸਟੋਰੇਜ ਨੂੰ 2TB ਤੱਕ Microsd ਕਾਰਡ ਜਰੀਏ ਵਧਾਣਾ ਸੰਭਵ ਹੈ।