ਪੁਰਾਣੇ ਸਮੇਂ ਨਾਲ ਇਨ੍ਹਾਂ ਦਾ ਮੇਲ ਕਿੱਥੇ

Sunday, Apr 01, 2018 - 03:32 PM (IST)

ਪੁਰਾਣੇ ਸਮੇਂ ਨਾਲ ਇਨ੍ਹਾਂ ਦਾ ਮੇਲ ਕਿੱਥੇ

ਵਖਤੇ ਦੇ ਪੈਡੇ 'ਚ ਲੋਕ ਭਲਾਈ ਭੁੱਲ ਗਏ,
ਕਿਸੇ ਦੀ ਚੜਤ ਨੂੰ ਮਿਹਣੇ ਮਾਰਦੇ।
ਆਪੇ ਫਿਕਰਾਂ ਵਿਚ ਕਿੰਨਾ ਰੁਲ ਗਏ,
ਗੁੰਮ ਹੋ ਗਏ ਇਹ ਲੱਗ ਦਾ ਕਿਸੇ ਰਾਹ ਗਏ।
ਫੌਕੀ ਜਿਹੀ ਟੌਹਰ, ਮਿੱਠੀਆਂ ਉੱਤੋਂ-ਉੱਤੋਂ ਮਾਰ ਦੇ,
ਆਪਣੀ ਕੀ ਪਹਿਚਾਣ ਤੂੰ ਖੁਦ ਨੂੰ ਕਰ ਕਰਾਰ ਲੈ,
ਨਸ਼ੇ ਦੀ ਭੈੜੀ ਚਿੱਠੀ ਆਸ਼ਕੀ ਦੀ ਵੀ ਪਾੜ ਦੇ,
ਉਸ ਰੱਬ ਤੋਂ ਵੱਖਰਾ ਕੋਈ ਨਹੀਂ ਮਨ ਵਿਚ ਧਾਰਾ ਪਹਿਚਾਣ ਲੈ ।
ਖੋਟੇ ਸਿੱਕੇ ਉਝ ਚਲਾਉਂਦੇ ਕਈ, ਪਰ ਚੱਲਦੇ ਨਾ ਬਹੁਤੇ, ਇਹ ਗੱਲ ਮਨ 'ਚ ਵਿਚਾਰ ਲੈ।
ਹੱਕ ਦੀ ਕਮਾਈ 'ਚ ਪਰਮਾਤਮਾ ਸੱਚੀ ਵਰਕਤਾਂ ਪਾਉਂਦਾ,
ਆਪਣੇ ਮਨ ਵਿੱਚ ਸੱਜਣਾਂ ਝਾਤੀ ਜਰਾ ਮਾਰ ਲੈ।
ਰੋਟੀ ਦੇ ਟੁਕੜੇ ਦੀ ਖਾਤਰ, ਕਈ ਮੰਗਦੇ ਹਜ਼ੂਰ ਏਥੇ
ਪਰ ਤਕੜੇ ਦੀ ਸੂਝ 'ਚ ਇਹ ਅਸੂਲ ਕੈਸੇ
ਨਵੇਂ ਯੁੱਗ ਵਿਚ ਕੀ ਗੱਲ ਖਾਸ ਲੱਭਾਂ,
ਖਾਂਦੀ ਨਾ ਮੇਲ ਉਸ ਸੱਜਰੇ ਵਖਤ ਨਾਲ
ਸਾਂਝੇ ਨਾ ਪਰਿਵਾਰ ਰਹਿੰਦੇ ਏਥੇ, ਧੱਕੇ ਮਾਰ ਕੱਢਦੇ ਬੁੱਢੇ ਬਜ਼ੁਰਗਾਂ ਨੂੰ ਬਾਹਰ ਏਥੇ
ਹਰ ਪਾਸੇ ਪੈਸ਼ੇ ਦੀ ਗੱਲ ਹੁੰਦੀ, ਕਿਸੇ ਧੀ ਭੈਣ ਦੀ ਇਜ਼ਤ ਕੋਈ ਵਿਰਲਾ ਕਰਦਾ, ਬਹੁਤੇ ਸੱਚੇ ਨਾ
ਮਿਲਦੇ ਲੋਕ ਏਥੇ, ਪੁਰਾਣੇ ਸਮੇਂ ਨਾਲ ਇਨ੍ਹਾਂ ਦਾ ਮੇਲ ਕਿੱਥੇ।

-ਜਮਨਾ ਸਿੰਘ ਗੋਬਿੰਦਗੜ੍ਹੀਆਂ, ਸੰਪਰਕ : 98724-62794


Related News