ਸੱਚ ਦੱਸੀ ਯਾਰ..

08/20/2020 1:28:07 PM

ਸੱਚ ਦੱਸੀ ਯਾਰ..

ਸੱਚ ਦੱਸੀਂ ਯਾਰ ਆਉਂਦੀ ਯਾਦ ਵੀ ਕਿ ਨਹੀਂ
ਰਾਤ ਪਾਉਂਦੀ ਚੁੱਪ ਕਾਲੀ ਬਾਤ ਵੀ ਕਿ ਨਹੀਂ
ਸੱਚ ਦੱਸੀਂ ਯਾਰ.............

ਇਸ਼ਕ ਰੂਹ ਦਾ ਨਾਲ਼ ਰੂਹ ਦੇ, ਹੋ ਗਿਆ..ਕੀ ਕਰਾਂ
ਮਾਸ ਦਿਲ ਦਾ ਸੀਖ਼ 'ਚ ਪਰੋ..ਅੱਗ ਬਿਰਹਾ..ਦੀ ਧਰਾਂ
ਗੀਤ ਮੇਰੇ ਆਉਣ ਚੇਤੇ, ਚੁੱਪ ਗਾਉਂਦੀ ਵੀ ਕਿ ਨਹੀਂ
ਸੱਚ ਦੱਸੀਂ ਯਾਰ.........

ਇਕ ਤੇਰੇ ਹੀ ਹਾਂ ਖ਼ਿਆਲ਼ਾਂ ਵਿਚ ਮਸਤ ਹੋ ਘੁੰਮਦੇ
ਫੁੱਲ਼ ਟਹਿਕੇ ਸੋਹਣੇ ਤੇਰੇ ਮੁੱਖੜੇ ਜਿਹੇ ਹਾਂ ਚੁੰਮਦੇ
ਤਿੱਤਲ਼ੀ ਦੇ ਵਾਂਗ ਦੱਸੀਂ ਤੂੰ ਗਲੇ ਲਾਉਦੀਂ ਏ ਕਿ ਨਹੀਂ
ਸੱਚ ਦੱਸੀਂ. ਯਾਰ.........

ਟਿੱਬਿਆਂ ਦੇ ਰੇਤ ਕੱਕੇ, ਹਾਂ ਅਸੀਂ ਤਪਦੇ ਸੁਨਹਿਰੀ
ਪੈਰ ਸੜ ਜਾਣੇ ਮਲੂਕ ਤੇਰੇ, ਪੱਬ ਹਥੇਲ਼ੀ ’ਤੇ.. ਧਰੀਂ
ਮਹਿਕ ਮਹੁੱਬਤਾਂ ਦੀ ਸਾਹ ਮਹਿਕਾਉਂਦੀ ਏ ਕਿ ਨਹੀਂ
ਸੱਚ ਦੱਸੀਂ ..ਯਾਰ.....

ਚੰਨ ਬੱਦਲ ਚੋਂ ਦਿਖਾ ਕੇ ਮੁੱਖ ਛੁਪਾਉਦਾ ਵੀ ਹੋਣੈ
ਝਾਤ ਚੋਰੀ ਜਿਹੇ ਪਾ "ਬਾਲੀ" ਬੁਲਾਉਂਦਾ ਵੀ ਹੋਣੈ
"ਰੇਤਗੜ੍ਹ" ਚਾਨਣੀ ਸਤਾਉਂਦੀ ਹੋਣੀ ਹੈ ਕਿ ਨਹੀ
ਸੱਚ ਦੱਸੀਂ ਯਾਰ ਆਉਂਦੀ....

 ਗ਼ਜ਼ਲ

ਕਹਿਣ ਦੇ ਗੱਲ ਦਿਲ ਦੀ ਜ਼ਰਾ ਕਹਿਣਦੇ
ਪਲ ਕੁ ਮਹਿਫ਼ਲ 'ਚ ਵੀ ਤਾਂ ਜ਼ਰਾ ਬਹਿਣਦੇ

ਅੱਥਰੂ ਆਇਆਂ ਲੈ ਦਿਲੋਂ ਨਜ਼ਰਾਨਾ
ਹਾਸਿਆ ਨਾਲ਼ ਏ ਤੋਹਫ਼ਾ ਦੇਣਦੇ

ਜੁਰਮ ਇਕ ਹੀ ਮਹੁੱਬਤ ਮੇਰਾ ਇਸ਼ਕ ਹੈ
ਦੇ ਸਜ਼ਾ, ਜੋ ਰਜ਼ਾ, ਕਹਿਰ ਹਰ ਢਹਿਣਦੇ

ਦਰਦ ਹੀ ਹਨ ਦਵਾ, ਯਾਰ ਦਿਲ ਦੇ ਇਹੋ
ਪੁੱਛ ਨਾ ਰਾਜ਼ ਦਿਲ ਦੇ, ਇਹੇ ਰਹਿਣਦੇ

ਗਗਨ ਛੂਹ ਗਿਰ ਗਿਆਂ, ਕਿਉਂ ਹੀ ਹਰ ਵਾਰ ਮੈਂ
ਨਜ਼ਰ ਤੇਰੀ 'ਚ ਕੇਰਾਂ, ਤਾਂ ਉਡ ਲੈਣਦੇ

ਮੌਸਮਾਂ ਨੂੰ ਗਿਲ਼ਾ ਕੀ ਦਿਆਂ ਰੁੱਤ ਨੂੰ
ਫੁੱਲ ਬੇ-ਮੌਸਮੀ, ਉਗ ਜ਼ਰਾ ਪੈਣਦੇ

ਗੀਤ ਹਾਂ ਗ਼ਜ਼ਲ, ਬਿਨ ਬਹਿਰ ਮੈਂ, ਸੁਣ ਲਵੀਂ
ਰੇਤਗੜ੍ਹ ਲਿਖ ਰਿਹਾ, ਬੋਲ ਕੇ ਗਾਉਣ ਦੇ।


ਬਲਜਿੰਦਰ ਸਿੰਘ "ਬਾਲੀ ਰੇਤਹੜ੍ਹ"
70876-29168


rajwinder kaur

Content Editor

Related News