ਅੱਜ ਥੌੜਾ ਸਮਾਂ ਫੋਨ ਮੈਂ ਪਾਸੇ ਧਰਿਆ
Tuesday, Apr 02, 2019 - 12:02 PM (IST)

ਅੱਜ ਥੌੜਾ ਸਮਾਂ ਫੋਨ ਮੈਂ ਪਾਸੇ ਧਰਿਆ
ਆਪਣੇ ਅੰਦਰ ਵੱਲ ਖਿਆਲ ਕਰਿਆਂ
ਵਿੱਚੋਂ ਵਿੱਚ ਆਪੇ ਨਾਲ ਲੜਿਆਂ
ਸੋਚਿਆ ਕਿਹੜਿਆਂ ਵਹਿਣਾ 'ਚ, ਵਹਿ ਗਿਆ
ਹਾਸੇ ਠੱਠੇ ਤੇ ਮਾਖੌਲ ਸਾਰੇ ਕਿੱਥੇ ਲੈ ਗਿਆ
ਇੱਕ ਦੂਜੇ ਨਾਲ ਕੋਈ ਗੱਲ ਨਾ ਹੁੰਦੀ
ਬਿਨਾਂ ਦੱਸਿਆ ਤੋਂ ਮੁਸ਼ਕਲ ਹੱਲ ਨਾ ਹੁੰਦੀ
ਕਾਹਤੋਂ ਤੇਰੇ ਕੋਲੋਂ ਗੱਲ ਝੱਲ ਨਾ ਹੁੰਦੀ
ਦੱਸ ਕਾਹਨੂੰ ਆਪਣੇ ਹੀ ਦਿਲੋਂ ਲਹਿ ਗਿਆ
ਹਾਸੇ ਠੱਠੇ ਤੇ ਮਾਖੌਲ ਸਾਰੇ ਕਿੱਥੇ ਲੈ ਗਿਆ
ਨਿੱਤ ਛੇੜੀ ਜਾਵੇ ਨਵੀਂ ਦਰਦ ਕਹਾਣੀ ਨੂੰ
ਰੋਕਦਾ ਫਿਰੇ ਤੂੰ ਅੱਖੀਆਂ ਦੇ ਪਾਣੀ ਨੂੰ
ਦੱਸਦਾ ਕਿਉਂ ਨਾ ਭੇਤ ਨਾਲ ਵਾਲੇ ਹਾਣੀ ਨੂੰ
ਤੁਰਿਆ ਜਾਂਦਾ ਬੱਸ ਊ ਐ ਕਹਿ ਗਿਆ
ਹਾਸੇ ਠੱਠੇ ਤੇ ਮਾਖੌਲ ਸਾਰੇ ਕਿੱਥੇ ਲੈ ਗਿਆ।
ਬਹੁਤ ਸਾਲ ਹੋ ਗਏ ਢਿੱਢੀ ਪੀੜਾਂ ਪਈਆ ਨਾ
ਬਚਪਨ ਦੀਆਂ ਆਦਤਾਂ ਕਿਸੇ ਨੂੰ ਕਹੀਆਂ ਨਾ
ਆਪਣਿਆਂ ਦੀਆਂ ਸਾਰਾਂ ਕਾਹਤੋਂ ਲਈਆਂ ਨਾ
ਸੁਖਚੈਨ, ਕਿਉਂ ਇੱਕਲਾ ਉਦਾਸ ਪੈ ਗਿਆ
ਹਾਸੇ ਠੱਠੇ ਤੇ ਮਾਖੌਲ ਸਾਰੇ ਕਿੱਥੇ ਲੈ ਗਿਆ
ਸੁਖਚੈਨ ਸਿੰਘ,ਠੱਠੀ ਭਾਈ, (ਯੂ ਏ ਈ)
00971527632924