ਕਿਸ ਨੂੰ ਕਹੀਏ ਕਿਸ ਦੀ ਸੁਣੀਏ....
Saturday, Jul 20, 2019 - 03:21 PM (IST)
ਕਿਸ ਨੂੰ ਕਹੀਏ ਕਿਸ ਦੀ ਸੁਣੀਏ
ਕਿਵੇਂ ਉਲਝਿਆ ਤਾਣਾ ਬੁਣੀਏ
ਅੰਦਰੋ ਅੰਦਰੀ ਵਜਦੀ ਧੁਨੀ ਏ
ਕੌਣ ਚੋਰ ਤੇ ਕੌਣ ਮੁਨੀ ਏ।
ਹਰ ਕੋਈ ਆਪਣੀ ਬੋਲੀ ਬੋਲੇ
ਘੱਟ ਪੁੰਨ ਤੇ ਪਾਪ ਫਰੋਲੇ
ਹਵਾ ਦੇ ਜਿਵੇਂ ਬਨਣ ਵਿਰੋਲੇ
ਬਿੱਲੀ ਖਾਵੇ ਕਬੂਤਰ ਗੋਲੇ।
ਰਿਸ਼ਤਿਆਂ ਵਿੱਚ ਤਰੇੜਾ ਪਈਆ
ਕੁਝ ਕੁ ਬਣੀਆ ਕੁਝ ਗਈਆ
ਵੇਖੀਆ ਮੈਂ ਪੁਰਾਣੀਆ ਵਹੀਆ
ਕਿਸੇ ਨੇ ਨਾਂਹ ਸਾਰਾਂ ਲਈਆ।
ਸੁਪਨੇ ਚੂਰੋ ਚੂਰ ਹੋ ਗਏ
ਜਦ ਦੇ ਸੱਜਣ ਦੂਰ ਪਏ
ਸੁਖਚੈਨ ,ਅੱਖੀਆ ਘੂਰ ਗਏ
ਮੈਂ ਵੀ ਨਾਤੇ ਤੋੜ ਲਏ।
ਸੁਖਚੈਨ ਸਿੰਘ,ਠੱਠੀ ਭਾਈ (ਯੂ.ਏ.ਈ.)
00971527632924