ਤਿੰਨ ਤਰ੍ਹਾਂ ਦੇ ਇਨਸਾਨ- ਕਿਸ ਨਾਲ ਰਿਹਾ ਜਾਏ ਅਤੇ ਕਿਸ ਨਾਲ ਨਹੀਂ

02/21/2019 10:18:04 AM

ਜਿਸ ਤਰ੍ਹਾਂ ਸਰ ਫ੍ਰੰਸਿਸ ਬੈਕੋਨ ਨੇ ਕਿਤਾਬਾਂ ਦੀ ਤਿੰਨ ਤਰ੍ਹਾਂ ਦੀ ਵੰਡ ਕੀਤੀ ਸੀ ਕਿ ਕੁਝ ਕਿਤਾਬਾਂ ਸਿਰਫ ਚਖਨ ਲਈ ਹੁੰਦੀਆਂ ਹਨ, ਕੁਝ ਲੰਘਾਉਣ ਲਈ, ਅਤੇ ਕੁਝ ਚਬਾ ਕੇ ਹਜਮ ਕਰਨ ਲਈ ਠੀਕ ਇਸੇ ਤਰ੍ਹਾਂ ਇਨਸਾਨਾਂ ਦੀ ਵੀ ਤਿੰਨ ਤਰ੍ਹਾਂ ਦੀ ਵੰਡ ਕੀਤੀ ਜਾ ਸਕਦੀ ਹੈ | ਕੁਝ ਇਨਸਾਨ ਏਹੋ ਜਿਹੇ ਹੁੰਦੇ ਹਨ, ਜਿੰਨਾਂ ਨਾਲ ਥੋੜ੍ਹਾ ਜਿਹਾ ਮੇਲ ਮਿਲਾਪ ਕਰਕੇ ਹੀ ਪਤਾ ਚਲ ਜਾਂਦਾ ਹੈ ਕਿ ਇਸ ਨਾਲ ਆਪਾਂ ਜਿਆਦਾ ਨਹੀਂ ਨਿਭ ਪਾਵਾਂਗੇ, ਏਹੋ ਜਿਹੇ ਇਨਸਾਨ ਸਿਰਫ ਚੱਖਣ ਲਈ ਹੀ ਸਹੀ ਹੁੰਦੇ ਹਨ ਫਿਰ ਆਪਾਂ ਨੂੰ ਇਹੋ ਜਿਹੇ ਇਨਸਾਨਾਂ ਨਾਲ ਮੇਲ ਮਿਲਾਪ ਘਟਾਉਣਾ ਪੈਂਦਾ ਹੈ, ਜਾਂ ਬੰਦ ਕਰਨਾ ਪੈਂਦਾ ਹੈ | ਦੂਜੀ ਕਿਸਮ ਦੇ ਇਨਸਾਨ ਉਹ ਹੁੰਦੇ ਹਨ, ਜਿਨ੍ਹਾਂ ਨਾਲ ਆਪਾਂ ਥੋੜ੍ਹਾ ਬਹੁਤ ਬੋਲਚਾਲ ਰੱਖ ਸਕਦੇ ਹਾਂ, ਪਰ ਦਿਲ ਦੀਆਂ ਗੱਲਾਂ ਸਾਂਝੀਆਂ ਨਹੀਂ ਕਰ ਸਕਦੇ ਇਹੋ ਜਿਹੇ ਇਨਸਾਨ ਸਿਰਫ ਲੰਘਾਉਣ ਲਈ ਹੁੰਦੇ ਹਨ ਇਹੋ ਜਿਹੇ ਇਨਸਾਨਾਂ ਨਾਲ ਥੋੜ੍ਹਾ ਹੱਸ ਲਿਆ, ਖੇਡ ਲਿਆ ਅਤੇ ਫਿਰ ਘਰੋਂ-ਘਰੀ |
ਤੀਜੀ ਕਿਸਮ ਦੇ ਇਨਸਾਨ ਉਹ ਹੁੰਦੇ ਹਨ, ਜੋ ਆਪਣੀ ਰੂਹ ਦੇ ਹਾਣੀ ਹੁੰਦੇ ਹਨ ਇਹੋ ਜਿਹੇ ਇਨਸਾਨਾਂ ਨਾਲ ਆਪਾਂ ਆਪਣੀ ਨਿਝੀ ਕੋਈ ਵੀ ਗੱਲ ਸਾਂਝੀ ਕਰ ਸਕਦੇ ਹਾਂ ਉਹਨਾਂ ਨਾਲ ਬੈਠਕੇ ਗੱਲਾਂ ਬਾਤਾਂ ਕਰਕੇ, ਆਪਣੀ ਰੂਹ ਨੂੰ ਸਕੂਨ ਪਹੁੰਚਦਾ ਹੈ।| ਆਪਾਂ ਅਕਸਰ ਇਹ ਸੁਣਦੇ ਹਾਂ ਕਿ ਆਪਾਂ ਨੂੰ ਹਰ ਕਿਸੇ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਪਰ ਇਹ ਹਕੀਕਤ ਨਹੀਂ ਹੁੰਦੀ ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋਂ, ਤਾਂ ਤੁਹਾਨੂੰ ਕੁਝ ਇਨਸਾਨਾਂ ਨੂੰ ਅਪਣਾਉਣਾ ਅਤੇ ਕੁਝ ਇਨਸਾਨਾਂ ਨੂੰ ਛੱਡਣਾ ਹੀ ਪਵੇਗਾ ਕਿਉਂਕਿ ਹਰ ਇਨਸਾਨ ਦੇ ਅਲਗ ਅਲਗ ਵਿਚਾਰ ਹੁੰਦੇ ਹਨ ਇੱਥੇ ਮੈਂ ਸਹੀ ਜਾਂ ਗਲਤ ਵਿਚਾਰ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਕਿਉਂਕਿ ਕਿਸੇ ਲਈ ਇੱਕ ਵਿਚਾਰ ਸਹੀ ਹੁੰਦਾ ਹੈ, ਅਤੇ ਕਿਸੇ ਦੂਜੇ ਲਈ ਉਹੋ ਹੀ ਵਿਚਾਰ ਗਲਤ | ਇੰਨੇ ਸਾਰੇ ਵਿਚਾਰਾਂ ਨੂੰ ਇਕੱਠੇ ਲੈ ਕੇ ਚੱਲਿਆ ਹੀ ਨਹੀਂ ਜਾ ਸਕਦਾ ਇਸ ਲਈ ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਹਨਾਂ ਦੇ ਨਾਲ ਹੀ ਰਹਿਣਾ ਪਵੇਗਾ, ਜਿਨ੍ਹਾਂ ਦੇ ਵਿਚਾਰ ਤੁਹਾਡੇ ਨਾਲ ਵਧ ਮੇਲ ਖਾਂਦੇ ਹੋਣ ਜੇ ਤੁਸੀਂ ਉਹਨਾਂ ਲੋਕਾਂ ਨੂੰ ਵੀ ਰਿਝਾਉਣ ਦੀ ਕੋਸ਼ਿਸ਼ ਕਰੋਗੇ ਜੋ ਤੁਹਾਡੇ ਤੋਂ ਅਲਗ ਹੋਣ, ਤਾਂ ਲੜਾਈ ਝਗੜੇ ਤੋ ਇਲਾਵਾ ਹੋਰ ਕੁਝ ਵੀ ਨਹੀਂ ਨਿਕਲਦਾ |

ਅਮਨਪ੍ਰੀਤ ਸਿੰਘ
7658819651


Aarti dhillon

Content Editor

Related News