ਲੇਖ : ਸੋਚ ਦਾ ਸਾਡੇ ਜੀਵਨ ਉੱਤੇ ਪੈ ਰਿਹਾ ਅਹਿਮ ਪ੍ਰਭਾਵ

09/15/2020 4:09:10 PM

ਕਿਸੇ ਵੀ ਕੰਮ ਦੇ ਹੋਣ ਲਈ, ਉਸ ਪਿੱਛੇ ਕੀਤੇ ਯਤਨ ਅਤੇ ਸੋਚ ਉੁੱਤੇ ਨਿਰਭਰ ਕਰਦਾ ਹੈ ਕਿ ਕੰਮ ਦੀ ਗੁਣਵੱਤਾ ਕੀ ਹੋਵੇ। ਜੇਕਰ ਤੁਸੀਂ ਕੋਈ ਵੀ ਕੰਮ ਉਤਸ਼ਾਹ ਅਤੇ ਸਕਾਰਾਤਮਕ ਸੋਚ ਨਾਲ ਕਰਦੇ ਹੋ ਤਾਂ ਕੰਮ ਬੇਹੱਦ ਵਧੀਆ ਹੋਵੇਗਾ। ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਸੋਚ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਇਰਾਦੇ ਮਤਲਬ ਸੋਚ ਨੂੰ ਦ੍ਰਿੜ ਕਰ ਲਿਆ ਜਾਵੇ ਤਾਂ ਰੱਬ ਵੀ ਮਦਦ ਕਰਦਾ ਹੈ, ਉਸ ਕੰਮ ਨੂੰ ਕਰਨ ਵਿੱਚ। ਜਿਵੇਂ ਸਿਆਣੇ ਕਹਿੰਦੇ ਹਨ, "ਹੋਵੇ ਸੋਚ ਤਾਂ ਭੰਨ ਪਹਾੜ ਦੇਈਏ, ਬਿਨਾਂ ਇਰਾਦਿਆਂ ਚੁੱਕਣਾ ਚਮਚ ਔਖਾ"। ਸੋਚ ਨੂੰ ਮਜ਼ਬੂਤ ਰੱਖਣ ਲਈ ਚੰਗੀ ਮਾਨਸਿਕ ਸਿਹਤ ਅਤੇ ਵਧੀਆ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜ਼ੇਕਰ ਸਾਡੇ ਵਿਚਾਰ ਵਧੀਆ ਹਨ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਹੱਲਾਸ਼ੇਰੀ ਦੇ ਕੇ ਕੋਈ ਵੀ ਕੰਮ ਕਰਵਾਇਆ ਜਾ ਸਕਦਾ ਹੈ ਪਰ ਜੇਕਰ ਤੁਹਾਡੀ ਸੋਚ ਘਟੀਆ ਇਤੇ ਨਕਾਰਾਤਮਕ ਹੈ ਤਾਂ ਕਿਸੇ ਦੇ ਸਹੀ ਹੁੰਦੇ ਕੰਮ ਨੂੰ ਵਿਗਾੜ ਸਕਦੇ ਹੋ। 

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨਕਾਰਾਤਮਕ ਤਰੰਗਾਂ
ਸਾਡੇ ਲੋਕ ਜਾਦੂ-ਟੂਣਿਆਂ ਦੇ ਚੱਕਰ ਵਿੱਚ ਪੈ ਜਾਂਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਜਿਹਾ ਕੁਝ ਨਹੀਂ ਹੁੰਦਾ ਸਗੋਂ ਇਹ ਸਾਡੇ ਦਿਮਾਗ ਦੀਆਂ ਨਕਾਰਾਤਮਕ ਤਰੰਗਾਂ ਹਨ, ਜੋ ਨਕਾਰਾਤਮਕਤਾ ਫੈਲਾ ਕੇ ਮਾਹੌਲ ਨੂੰ ਇਸ ਤਰ੍ਹਾਂ ਦਾ ਬਣਾ ਦਿੰਦੀਆਂ ਹਨ ਕਿ ਸਭ ਗਲਤ ਲੱਗਦਾ ਹੈ। ਜੇਕਰ ਤੁਸੀਂ ਚੰਗਾ ਸੋਚੋਗੇ ਤਾਂ ਤੁਹਾਡੇ ਦਿਮਾਗ ਤੋਂ ਨਿਕਲੀਆਂ ਤਰੰਗਾਂ ਗ਼ਮਗੀਨ ਮਾਹੌਲ ਨੂੰ ਵੀ ਦਰੁਸਤ ਕਰ ਹਾਸਿਆਂ ਭਰਿਆ ਕਰ ਦੇਣਗੀਆਂ। ਪਰ ਜੇਕਰ ਤੁਹਾਡੇ ਦਿਮਾਗ਼ ਵਿੱਚ ਚਿੰਤਾ, ਗੁੱਸਾ, ਉਲਝਣ ਹੈ ਤਾਂ ਹਾਸਿਆਂ ਭਰਿਆ ਮਾਹੌਲ ਹੈ ਤਾਂ ਬਿਨਾ ਕੁਝ ਕਹੇ ਗਮ ਭਰਪੂਰ ਬਣਾ ਸਕਦੇ ਹੋ। ਤੁਹਾਡੇ ਦਿਮਾਗ ਵਿੱਚੋਂ ਨਿਕਲੀਆਂ ਤਰੰਗਾਂ ਦੂਸਰੇ ਇਨਸਾਨ ਉੱਤੇ ਵੀ ਅਸਰ ਪਾਉਂਦੀਆਂ ਹਨ, ਜਿਵੇਂ ਜਾਦੂ ਟੂਣਿਆਂ ਵਾਲੇ ਆਵਦੀ ਸੋਚ ਮੁਤਾਬਕ ਦੂਸਰੇ ਉੱਤੇ ਐਨਾ ਅਸਰ ਪਾਉਂਦੇ ਹਨ ਕਿ ਉਨ੍ਹਾਂ ਦੀ ਕਮਜ਼ੋਰ ਮਾਨਸਿਕਤਾ ਇਸ ਦੀ ਸ਼ਿਕਾਰ ਹੋ ਕੇ ਰਹਿ ਜਾਂਦੀ ਹੈ। 

ਜਾਣੋ ਕਦੋਂ ਖੁੱਲ੍ਹ ਰਹੇ ਹਨ ਤਾਲਾਬੰਦੀ ਕਾਰਨ ਬੰਦ ਹੋਏ ‘ਸਿਨੇਮਾ ਘਰ’ (ਵੀਡੀਓ) 

ਤਰਕਵਾਦੀ ਸੋਚ
ਇਹ ਸਭ ਸਾਡੇ ਉੱਪਰ ਹੈ ਕਿ ਤੁਸੀਂ ਕੀ ਸੋਚਣਾ ਹੈ, ਤਰਕ ਕਰ ਕੇ ਸੋਚ ਬਲਵਾਨ ਬਣਾ ਕੇ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ ਜਾਂ ਕਿਸੇ ਦੀ ਸੋਚ ਪਿੱਛੇ ਲੱਗ ਤਬਾਹੀ ਦੇ ਰਸਤੇ ਜਾਣਾ ਹੈ। ਉਦਾਹਰਣ ਦੇ ਤੌਰ ’ਤੇ ਕੋਈ ਵੀ ਪਾਖੰਡੀ ਸਾਧ ਜਾਂ ਡੇਰੇਦਾਰ ਜਾਂ ਕਹੀਏ ਅਖੌਤੀ ਬਾਬਾ ਕੁਝ ਚੰਗੀਆਂ ਗੱਲਾਂ ਕਰਕੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਭ ਤੁਹਾਡੇ ਉੱਤੇ ਨਿਰਭਰ ਹੈ ਕਿ ਤੁਸੀਂ ਤਰਕਵਾਦੀ ਸੋਚ ਨਾਲ ਸੋਚ ਸਮਝਕੇ ਮੰਨਣਾ ਹੈ, ਵਿਸਾਰਨਾ ਜਾਂ ਕਮਜ਼ੋਰ ਮਾਨਸਿਕਤਾ ਦੇ ਚਲਦਿਆਂ ਉਸ ਪਿੱਛੇ ਲੱਗ ਕੇ ਆਵਦੇ ਆਪ ਨੂੰ ਵਿਨਾਸ਼ ਵੱਲ ਲੈ ਜਾਣਾ ਹੈ। ਪਾਖੰਡੀ ਦੀ ਸੋਚ ਨੂੰ ਹੋਰ ਬਲਵਾਨ ਕਰਕੇ ਹੋਰ ਕਮਜ਼ੋਰ ਮਾਨਸਿਕਤਾ ਵਾਲਿਆਂ ਵਿੱਚ ਫੈਲਾ ਕੇ ਘਾਣ ਕਰਨਾ ਹੈ। ਲੀਡਰ ਜਾਂ ਗੀਤਕਾਰ ਲੋਕਾਂ ਦੇ ਮਨਾਂ ਵਿੱਚ ਬੈਠ ਕੇ ਉਨ੍ਹਾਂ ਨੂੰ ਪਿੱਛੇ ਲਾ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ ਅਤੇ ਲੋਕ ਖੁਸ਼ੀ ਖੁਸ਼ੀ ਉਨ੍ਹਾਂ ਪਿੱਛੇ ਲੱਗਦੇ ਵੀ ਹਨ। 

ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

ਅਣਜਾਣਪੁਣੇ ਵਿੱਚ ਕੀਤੀਆਂ ਬੇਵਕੂਫ਼ੀਆਂ

ਅਣਜਾਣਪੁਣੇ ਵਿੱਚ ਕੀਤੀਆਂ ਇਨ੍ਹਾਂ ਬੇਵਕੂਫ਼ੀਆਂ ਕਰਕੇ ਸ਼ਾਇਦ ਅਸੀਂ ਆਪਣੇ ਸੱਭਿਆਚਾਰ ਤੋਂ ਦੂਰ ਹੋ ਗਏ ਅਤੇ ਲੱਚਰਤਾ ਦੇ ਸ਼ਿਕਾਰ ਹੋ ਗਏ। ਇਸੇ ਆੜ ਵਿੱਚ ਝੂਠੇ ਲੀਡਰਾਂ ਨੇ ਸੋਨੇ ਦੀ ਚਿੜੀ ਕਹਾਉਣ ਵਾਲੇ ਭਾਰਤ ਨੂੰ ਕਰਜ਼ਾਈ ਕਰਕੇ ਰੱਖ ਦਿੱਤਾ ਅਤੇ ਜਵਾਨੀਆਂ ਨੂੰ ਆਪਣੇ ਪਿੱਛੇ ਲਾਉਣ ਲਈ ਨਸ਼ਿਆਂ ਦੇ ਆਦੀ ਕਰਕੇ ਆਉਣ ਵਾਲੀਆਂ ਕਈ ਪੀੜੀਆਂ ਦਾ ਨਾਸ਼ ਕਰ ਦਿੱਤਾ। ਸੋਚ ਨੂੰ ਮਜ਼ਬੂਤ ਕਰਨ ਲਈ ਸਕੂਲਾਂ, ਕਾਲਜਾਂ ਵਿੱਚ ਸਪੈਸ਼ਲ ਲੈਕਚਰ ਹੋਣੇ ਚਾਹੀਦੇ ਹਨ। ਸਪੈਸ਼ਲ ਕਿਤਾਬਾਂ ਪੜ੍ਹਾਈਆਂ ਜਾਣ ਤਾਂ ਕਿ ਆਉਣ ਵਾਲੀਆਂ ਨਸਲਾਂ ਪ੍ਰਪੱਕ ਸੋਚ ਦੇ ਮਾਲਿਕ ਹੋ ਕੇ ਵਿਲੱਖਣ ਸਮਾਜ ਦੀ ਸਿਰਜਣਾ ਕਰਨ, ਜਿਵੇਂ 'ਨੌਰਮਨ ਵਿੰਸੇਂਟ ਪੀਲ' ਜੋ ਅਮਰੀਕਾ ਦੇ ਮਿਨਿਸਟਰ ਸਨ ਨੇ ਸੰਨ੍ਹ 1952 ਵਿੱਚ ਕਿਤਾਬ "ਦੀ ਪਾਵਰ ਆਫ ਪੌਜ਼ਟਿਵ ਥਿੰਕਿੰਗ" ਲਿਖੀ ਅਤੇ ਵਰਨਣ ਕੀਤਾ। ਕਿਵੇਂ ਤੁਹਾਡੀ ਮਾਨਸਿਕਤਾ ਤੁਹਾਡੀ ਆਪਣੀ ਜ਼ਿੰਦਗੀ ਉੱਤੇ ਹੀ ਅਸਰ ਪਾਉਂਦੀ ਹੈ। ਮਾਨਸਿਕਤਾ ਨੂੰ ਮਜ਼ਬੂਤ ਰੱਖ ਕੇ ਤਰਕਵਾਦੀ ਅਤੇ ਹੌਂਸਲੇ ਵਾਲੀ ਸੋਚ ਅਪਣਾਈਏ ਅਤੇ ਲੋਕਾਂ ਅਤੇ ਸਮਾਜ ਨੂੰ ਨਵਾਂ ਰੂਪ ਦੇਈਏ। 

ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ

ਪੁਸ਼ਪਿੰਦਰ ਜੀਤ ਸਿੰਘ ਭਲੂਰੀਆ (ਪ੍ਰਿੰਸ) 
ਕੋਟਕਪੂਰਾ
97801-00442


rajwinder kaur

Content Editor

Related News