ਉਹਨਾਂ ਦੀਆਂ ਅੱਖਾਂ

Wednesday, Aug 08, 2018 - 06:20 PM (IST)

ਉਹਨਾਂ ਦੀਆਂ ਅੱਖਾਂ

ਸਿਰ ਤੋਂ ਪੈਰਾਂ ਤਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆ ਵਿਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 

ਕਿਉਂ ਮਿਲਾ ਨੀ ਪਾਉਂਦਾ 'ਮੈਂ', ਉਹਨਾਂ ਨਾਲ ਅੱਖਾਂ,
ਖੂਬਸੂਰਤੀ ਨੂੰ ਵੀ ਹੋਰ ਖੂਬਸੂਰਤ ਬਣਾ ਦਿੰਦਿਆ ਨੇ, ਉਹਨਾਂ ਦੀਆ ਅੱਖਾਂ। 

ਕਿਵੇਂ ਮੇਰੇ ਹਰ ਵਿਚਾਰ ਨੂੰ ਜਾਣ ਲੈਂਦੀਆ, ਉਹਨਾਂ ਦੀਆਂ ਅੱਖਾਂ,
ਸ਼ਾਇਦ ਰਾਤਾਂ ਨੂੰ ਜਾਗ ਕੇ, ਬਣਾਈਆਂ ਹੋਣਗੀਆਂ, ਉਹਨਾਂ ਨੇ ਅੱਖਾਂ।

ਸਿਰ ਤੋਂ ਪੈਰਾਂ ਤਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 

ਉਹ ਕੋਈ ਨਸ਼ਾ ਨਹੀਂ ਕਰਦਾ, ਫਿਰ ਵੀ ਨਿਸ਼ੀਲੀਆਂ ਨੇ , ਉਹਨਾਂ ਦੀਆ ਅੱਖਾਂ, 
ਉਹਨਾਂ ਵੱਲ ਦੇਖਣ ਦਾ ਸਾਹਸ ਨਹੀਂ ਹੁੰਦਾ, ਜਦੋਂ ਸੁਰਮੇ ਨਾਲ ਸਜਾ ਲੈਂਦੇ ਨੇ, ਉਹ ਅੱਖਾਂ। 

ਹਰ ਆਉਣ ਜਾਣ ਤੇ ਡੂੰਘੀ ਨਿਗਾਹਾਂ ਰੱਖਦੀਆਂ, ਉਹਨਾਂ ਦੀਆ ਅੱਖਾਂ। 
ਦਿਲਕਸ਼ ਹੋ ਜਾਂਦੀਆ ਨੇ, ਜਦੋਂ ਅਸਮਾਨ ਵਲ ਤਕਦੀਆਂ ਨੇ, ਉਹਨਾਂ ਦੀਆ ਅੱਖਾਂ, 

ਸਿਰ ਤੋਂ ਪੈਰਾਂ ਤਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 

ਬਹਾਨੇ ਨਾਲ ਲੰਘਦਾ ਹਾਂ, ਅੱਗੋਂ ਤੋਂ, ਕਿ ਮੈਨੂੰ ਦੇਖ ਲੈਣ, ਉਹਨਾਂ ਦੀਆਂ ਅੱਖਾਂ,
ਮੈ ਕੱਲ੍ਹਾ ਨਹੀਂ, ਪੰਛੀ ਵੀ ਦੇਖਣਾ ਚਾਹੁੰਦੇ ਨੇ, ਉਹਨਾਂ ਦੀਆਂ ਅੱਖਾਂ।

ਫੁੱਲ ਝੁਮਣ ਲੱਗਦੇ ਨੇ, ਜਦੋਂ ਫੁੱਲਾਂ ਨੂੰ ਵੇਖਦਿਆਂ ਨੇ, ਉਹਨਾਂ ਦੀਆਂ ਅੱਖਾਂ,   
ਵਿਰਾਸਤ ਤੋਂ ਮਿਲੀਆਂ ਨਹੀਂ, ਖੁਦ ਹੀ ਤਰਾਸ਼ੀਆਂ ਨੇ, ਉਹਨਾਂ ਨੇ ਅੱਖਾਂ । 

ਸਿਰ ਤੋਂ ਪੈਰਾਂ ਤਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 

ਸੰਦੀਪ ਕੁਮਾਰ ਨਰ (ਬਲਾਚੌਰ)
ਮੋਬਾ: 9041543692


Related News