ਬੱਸ ਤੇ ਕੁਡ਼ੀ
Wednesday, Jun 27, 2018 - 12:44 PM (IST)

ਬੱਸ ਜੱਦ ਚੜ੍ਹੇ ਕੁਆਰੀ
ਮਨ 'ਚ ਡਰ ਭਾਰੀ
ਕਦਮ ਪਹਿਲੀ ਪੋੜੀ ਪਾਵੇ
ਮਨ ਹੋਕਾ ਭਰ ਆਵੇ
ਕਦਮ ਪਿਛਾਂਹ ਖਿਚਣਾ ਚਾਹੇ
ਸੁਫਨਾ ਸਿਰਜਿਆ ਫਿਰ ਦਿਲੀ ਖਿਚ ਪਾਵੇ
ਮਾਂ ਬਾਪ ਸੁਪਨੇ ਸਿਰਜੇ ਉਚੇਰੇ
ਸੋਚਾ ਸੋਚ ਚੜ੍ਹ ਜਾਵੇ
ਭੰਡ ਨਾਲ ਸਦੀਵੀ ਹੁੰਦਾ ਆਵੇ
ਬਸ ਇਹੋ ਸੋਚ ਬੱਸ ਚੜ੍ਹ ਜਾਵੇ
ਬੱਸ ਭੀਤਰ ਪੈਰ ਜਦ ਪਾਵੇ
ਉਦਾਸੀ ਰੱਬ ਢੋਲਣਾ ਚਾਹੇ
ਚਿਹਰੇ ਦੀ ਚਮਕ ਦਮਕ ਕਮਲਾਏ
ਰੱਬ ਕੀ ਮਹਿਫੂਜ਼ ਹੋਣਾ ਚਾਹੇ
ਕੁਝ ਬੱਸੀ ਰਾਕਸ਼ਸ ਨਜ਼ਰੀ ਆਏ
ਜਿਨ੍ਹਾਂ ਪਾਸੋ ਮਹਿਫੂਜ਼ ਹੋਣਾ ਚਾਹੇ
ਇਸ ਪਾਸੋ ਪੈਰ ਪਿਛਾਂਹਾ ਖਿਚਣਾ ਚਾਹੇ
ਕੁਝ ਟਿਕਟੀ ਲਾਹਾ ਖੱਟਣਾ ਚਾਹੇ
ਹਰ ਕੁੜੀ ਹੀਰ ਦਿਸ ਦੀ ਜਾਏ
ਜਦ ਆਪਣੀ ਮਾਂ ਜਾਈ ਚੇਤੇ ਆਏ
ਪੈਰ ਪਿਛਾਂਹਾ ਖਿਚਣਾ ਚਾਹੇ
ਵਕੀਲ ਨੀਚ ਸੋਜੀ ਸਮਾਜ
ਅੱਗੇ ਮੇਰੀ ਪੇਸ ਨਾ ਜਾਏ
ਇਹੋ ਸੋਚ ਬੱਸੋ ਉਤਰ ਜਾਵਾਂ।
ਵਕੀਲ ਰਾਏਸਰ
7355183683