ਮੰਨਿਆ ਕੇ ਦੁੱਖ ਡਾਢਾ ਜਰਿਆ ਨੀ ਜਾਦਾਂ
Tuesday, Jun 04, 2019 - 01:04 PM (IST)

ਮੰਨਿਆ ਕੇ ਦੁੱਖ ਡਾਢਾ ਜਰਿਆ ਨੀ ਜਾਦਾਂ
ਮਰਿਆਂ ਦੇ ਨਾਲ ਵੀ ਤਾਂ ਮਰਿਆ
ਨੀ ਜਾਦਾਂ
ਦਿਲ ਕਰੇ ਮੇਰਾ ਕੁੱਝ ਕਰ ਜਾਵਾਂ ਮੈਂ
ਵੇਖ ਕੇ ਹਾਲਾਤਾਂ ਨੂੰ ਹਾਏ
ਕਰਿਆ ਨੀ ਜਾਦਾਂ
ਆਪਣੇ ਹੱਕਾਂ ਤੇ ਰਾਖੀ ਵੇਖ ਹੋਰ ਦੀ
ਸਬਰ ਦਾ ਘੁੱਟ ਵੀ ਤਾਂ ਭਰਿਆ ਨੀ ਜਾਦਾਂ
ਹੱਕ ਤੇ 'ਹੱਕ ਲਈ 'ਬੜਾ ਕੁੱਝ ਕੀਤਾ
ਹਿੰਮਤ ਤੋਂ ਬਾਹਰ ਹੋ ਕੇ ਲੜਿਆ ਨੀ ਜਾਦਾਂ
ਇਕੋ ਹੀ ਭਰੋਸਾ ਉਸ ਮਾਲਕ ਦੇ ਉਤੇ
“ਟੋਨੀ“ ਤੋਂ ਵੀ ਹੋਰ ਦਰ ਖੜ੍ਹਿਆ ਨੀ ਜਾਦਾਂ
ਟੋਨੀ ਗਰਗ
97807-34014