ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ ਦੇਸ਼ ਦੇ ਰਾਖੇ

Thursday, Jun 23, 2022 - 03:36 PM (IST)

ਕਹਾਣੀਨਾਮਾ 'ਚ ਪੜ੍ਹੋ ਅੱਜ ਦੀ ਕਹਾਣੀ ਦੇਸ਼ ਦੇ ਰਾਖੇ

ਸਰਦੀਆਂ ਦੇ ਦਿਨ ਹੋਣ ਕਾਰਣ ਸਵੇਰੇ ਸਾਢੇ ਪੰਜ ਵਜੇ ਹਨ੍ਹੇਰਾ ਸੀ। ਬੱਸ ਸੰਗਰੂਰ ਬੱਸ ਸਟੈਂਡ ਤੋ ਚੰਡੀਗੜ੍ਹ ਲਈ ਤੁਰੀ ਸੀ। ਡਿਊਟੀਆਂ 'ਤੇ ਜਾਣ ਵਾਲੇ ਸਰਕਾਰੀ ਮੁਲਾਜ਼ਮਾਂ ਅਤੇ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਬੱਸ ਖਚਾ-ਖਚ ਭਰੀ ਪਈ ਸੀ। ਬਹੁਤ ਭੀੜ ਹੋਣ ਕਾਰਣ ਕੰਡਕਟਰ ਨੇ ਡਰਾਇਵਰ ਨੂੰ ਕਿਤੇ ਵੀ ਬੱਸ ਨਾ ਰੋਕਣ ਲਈ ਕਿਹਾ ਸੀ।

PunjabKesari

ਨਾਭਾ ਗੇਟ ਤੋ ਥੋੜ੍ਹਾ ਅੱਗੇ ਲੰਘ ਕੇ ਡਰਾਈਵਰ ਨੇ ਫ਼ੌਜੀਆਂ ਨੂੰ ਬੱਸ ਦਾ ਇੰਤਜ਼ਾਰ ਕਰਦੇ ਦੇਖ ਕੇ ਬਰੇਕਾਂ ਲਗਾ ਲਈਆਂ। ਕੰਡਕਟਰ ਨੇ ਬੱਸ ਰੋਕਣ ਸਬੰਧੀ ਪੁੱਛਣ 'ਤੇ ਡਰਾਈਵਰ ਬੋਲਿਆ "ਬਾਈ ਆ ਦੇਸ਼ ਦੇ ਰਾਖੇ ਸਾਡੀਆਂ ਸਰਹੱਦਾਂ 'ਤੇ ਰਾਖੀ ਕਰਦੇ ਹਨ, ਸਾਡਾ ਵੀ ਇਹਨਾਂ ਲਈ ਫਰਜ਼ ਬਣਦਾ ਹੈ। ਇਹ ਆਪਣੇ ਪਰਿਵਾਰ ਛੱਡ ਕੇ ਬਰਫਾਂ ਲੱਦੇ ਪਹਾੜਾਂ ਅਤੇ ਮਾਰੂਥਲਾਂ ਵਿੱਚ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ ਇਨ੍ਹਾਂ ਕਰਕੇ ਹੀ ਅਸੀਂ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੌਂਦੇ ਹਾਂ"।


ਦਵਿੰਦਰ ਕੌਰ ਥਿੰਦ
8427833552

 


author

Aarti dhillon

Content Editor

Related News