ਆਲਮੀ ਮਾਂ ਦਿਹਾੜੇ 'ਤੇ ਵਿਸ਼ੇਸ਼: ਜਾਣੋ ਮਾਂ ਦਿਹਾੜੇ ਦਾ ਇਤਿਹਾਸ ਅਤੇ ਮਹੱਤਤਾ

05/09/2021 7:57:48 AM

ਜਲੰਧਰ- ਹਰ ਸਾਲ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ ਇਸ ਦੌਰਾਨ ਇਸ ਸਾਲ ਨੌਂ ਮਈ ਨੂੰ ਮਦਰਸ ਡੇਅ ਮਨਾਇਆ ਜਾਵੇਗਾ। ਮਾਂ ਪ੍ਰਮਾਤਮਾ ਦੁਆਰਾ ਬਣਾਈ ਗਈ ਅਜਿਹੀ ਕ੍ਰਿਤੀ ਹੈ ਜੋ ਮਰਦੇ ਦਮ ਤਕ ਨਿਰਸਵਾਰਥ ਭਾਵ ਨਾਲ ਬੱਚੇ ’ਤੇ ਪਿਆਰ ਲੁਟਾਉਂਦੀ ਹੈ। ਮਦਰਸ ਡੇਅ ਬੱਚਿਆਂ ਲਈ ਬਹੁਤ ਖ਼ਾਸ ਦਿਨ ਹੁੰਦਾ ਹੈ ਅਤੇ ਇਸ ਦਿਨ ਨੂੰ ਬੱਚੇ ਅਲੱਗ-ਅਲੱਗ ਤਰੀਕੇ ਨਾਲ ਆਪਣੀ ਮਾਂ ਨਾਲ ਇਹ ਦਿਨ ਮਨਾਉਂਦੇ ਹਨ। ਇਸ ਦਿਵਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਰੇ ਆਓ ਜਾਣਦੇ ਹਾਂ...

PunjabKesari
ਮਦਰਸ ਡੇਅ ਦਾ ਇਤਿਹਾਸ
ਮਦਰਸ ਡੇਅ ਦੀ ਸ਼ੁਰੂਆਤ 1908 ’ਚ ਅਮਰੀਕਾ ਤੋਂ ਹੋਈ ਸੀ। ਅਮਰੀਕਾ ਦੇ ਵਰਜੀਨੀਆ ’ਚ ਰਹਿਣ ਵਾਲੀ ਏਨਾ ਨੇ ਆਪਣੀ ਮਾਂ ਦੇ ਪ੍ਰੇਮ ਅਤੇ ਸਮਰਪਣ ਨੂੰ ਦੇਖਦੇ ਹੋਏ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਏਨਾ ਦੀ ਮਾਂ ਨੇ ਉਸ ਨੂੰ ਬਹੁਤ ਹੀ ਪਿਆਰ ਨਾਲ ਪਾਲਿਆ-ਪੋਸਿਆ ਸੀ। ਆਪਣੀ ਮਾਂ ਦੇ ਸਮਰਪਣ ਤੋਂ ਉਹ ਬਹੁਤ ਪ੍ਰਭਾਵਿਤ ਹੋਈ ਅਤੇ ਮਾਂ ਨਾਲ ਬੇਹੱਦ ਪਿਆਰ ਕਰਨ ਲੱਗੀ। ਉਸ ਦੌਰਾਨ ਏਨਾ ਨੇ ਪ੍ਰਤਿੱਗਿਆ ਕੀਤੀ ਸੀ ਕਿ ਉਹ ਕਦੇ ਵਿਆਹ ਨਹੀਂ ਕਰਵਾਏਗੀ ਅਤੇ ਮਾਂ ਦੀ ਸੇਵਾ ਉਸੀ ਭਾਵ ਨਾਲ ਕਰੇਗੀ, ਜਿਵੇਂ ਉਸ ਦੀ ਮਾਂ ਕਰਦੀ ਹੈ। ਕਾਫ਼ੀ ਸਮੇਂ ਬਾਅਦ ਏਨਾ ਦੀ ਮਾਂ ਦਾ ਦਿਹਾਂਤ ਹੋ ਗਿਆ। ਉਸ ਤੋਂ ਬਾਅਦ ਅਮਰੀਕਾ ’ਚ ਖਾਨਾਜੰਗੀ ਦੌਰਾਨ ਏਨਾ ਨੇ ਜ਼ਖ਼ਮੀ ਹੋਏ ਫ਼ੌਜੀਆਂ ਦੀ ਦੇਖ਼ਭਾਲ ਮਾਂ ਦੇ ਰੂਪ ’ਚ ਕੀਤੀ। ਏਨਾ ਆਪਣੀ ਮਾਂ ਨੂੰ ਸਨਮਾਨ ਦੇਣਾ ਚਾਹੁੰਦੀ ਸੀ, ਇਸ ਲਈ ਉਹ ਇਕ ਅਜਿਹੇ ਦਿਨ ਦੀ ਤਲਾਸ਼ ਕਰ ਰਹੀ ਸੀ, ਜਿਸ ਦਿਨ ਦੁਨੀਆ ਦੀਆਂ ਸਾਰੀਆਂ ਮਾਂਵਾਂ ਨੂੰ ਸਨਮਾਨ ਮਿਲ ਸਕੇ। ਉਸ ਤੋਂ ਬਾਅਦ ਏਨਾ ਨੇ ਮਾਂ ਪ੍ਰਤੀ ਸਨਮਾਨ ਲਈ ‘ਮਦਰਸ ਡੇਅ’ ਦੀ ਸ਼ੁਰੂਆਤ ਕੀਤੀ। ਇਸ ਨੂੰ ਲੈ ਕੇ ਉਨ੍ਹਾਂ ਨੇ ਅਮਰੀਕੀ ਕਾਂਗਰਸ ਨੂੰ ਪ੍ਰਸਤਾਵ ਦਿੱਤਾ ਜਿਸ ਨੂੰ ਖਾਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ 1911 ’ਚ ਪ੍ਰਸਤਾਵ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਜਿਸ ਦੇ ਫਲਸਰੂਪ ਅਮਰੀਕਾ ਦੇ ਰਾਸ਼ਟਰਪਤੀ ਨੇ ‘ਮਦਰਸ ਡੇਅ’ ਮਨਾਉਣ ਦਾ ਐਲਾਨ ਕੀਤਾ।

PunjabKesari
ਮਦਰਸ ਡੇਅ ਦਾ ਮਹੱਤਵ
ਮਾਂ ਦੇ ਬਲੀਦਾਨ ਤੇ ਨਿਰਸਵਾਰਥ ਪ੍ਰੇਮ-ਪ੍ਰਤੀ ਆਭਾਰ ਪ੍ਰਗਟਾਉਣ ਲਈ ‘ਮਦਰਸ ਡੇਅ ਮਨਾਇਆ ਜਾਂਦਾ ਹੈ। ਬੱਚੇ ਇਸ ਖ਼ਾਸ ਦਿਨ ਆਪਣੀ ਮਾਂ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਨ। ਆਪਣੀ ਮਾਂ ਨੂੰ ਪਿਆਰ ਪ੍ਰਗਟਾਉਣ ਲਈ ਬੱਚੇ ਤੋਹਫ਼ੇ, ਕਾਰਡਸ ਦਿੰਦੇ ਹਨ ਅਤੇ ਲੰਚ ਤੇ ਡਿਨਰ ਲਈ ਬਾਹਰ ਲੈ ਕੇ ਜਾਂਦੇ ਹਨ ਪਰ ਇਨ੍ਹੀਂ ਦਿਨੀਂ ਕੋਰੋਨਾ ਕਾਰਨ ਬਾਹਰ ਜਾਣਾ ਮੁਸ਼ਕਿਲ ਹੈ। ਇਸ ਲਈ ਇਸ ਦਿਨ ਲਈ ਲੋਕ ਘਰ ਹੀ ਤਿਆਰੀਆਂ ਕਰ ਰਹੇ ਹਨ।


Aarti dhillon

Content Editor

Related News