ਰੂਹ ਫੁੱਲਵਾੜੀ

04/18/2017 6:09:50 PM

ਰੂਹ ਫੁੱਲਵਾੜੀ
ਬੇਪਰਵਾਹ ਹੋਣਾ ਹੈ,
ਤਾਂ
ਸ਼ਰਤ ਹੈ।,,,
ਦਿਲ ਦੀ ਮੰਜੀ ਡਾਹ ,,,
ਜ਼ਰਾ ਕੁ ਘੜੀ ,,
ਸਾਡੇ ਮਹਿਕਦੇ ਵਿਹੜ੍ਹੇ ਅੰਦਰ,,,
ਜਿੱਥੇ ਵਗਦੀ ਹੈ ਪੌਣ,,
ਇਤਰ ਦੀਆਂ ਸੁਗੰਧ ਭਰੀ...
ਐਂਵੇਂ ਤੁਰਿਆ ਫਿਰਦਾ ਹੈ...
ਬੇਜਾਨ ਰਾਹਾਂ ਦੀ ਸੜ੍ਹਕ ਉਪਰ,,
ਘਸਾਉਂਦਾ ਆਪਣੇ ਸੱਠ ਵਰ੍ਹਿਆਂ ਦਾ ਚੰਮ,,
ਜਿਹੜ੍ਹਾ ਸੜ੍ਹ ਘਸ ਰਿਹਾ ਹੈ,,,
ਪਛਤਾਵਿਆਂ ਦੀ ਰਗੜ੍ਹ ਖਾ-ਖਾ,,
ਤਕ ਝੂੰਮਦੀ ਕਿਸੇ ਮਲੂਕ ਤਿੱਤਲੀ ਵੱਲ,,,
ਤੈਨੂੰ ਆਪਣੇ ਅਪੰਗ ਹੋਣ ਦਾ ਅਹਿਸਾਸ ਹੋਵੇਗਾ,,,
ਫਿਰ ਤੂੰ ਸ਼ਾਇਦ ਤਿਆਗ ਦੇਵੇ,,
ਹਓਮੈਂ ਭਰੀ ਤੇਜ਼ਾਬੀ ਰੂਹ।
ਸਿੱਖ ਲਵੇਂ ਜਿੰਦਗੀ ਦੀ ਬਰਸਾਤ ''ਚ,,
ਆਪਣੇ ਆਪ ਨੂੰ ਮਿਸ਼ਰੀ ਦੀ ਡਲੀ ਬਣਾ,
ਘੋਲ ਲੈਣਾ, ਸ਼ਰਬਤ ਬਣਾ ਲੈਣਾ,
ਸ਼ਰਬਤ ਲਈ
ਇਹ ਮੇਰੀ ਮੌਲਕ ਰਚਨਾ ਹੈ
ਖੁੱਸ਼ਪ੍ਰੀਤ ਕੁਤਬਾ
ਪਿੰਡ ਤੇ ਡਾਕਖਾਨਾ ਕੁਤਬਾ
ਤਹਿਸੀਲ ਜਿਲ੍ਹਾ ਬਰਨਾਲਾ
ਮੋਬਾਇਲ ਨੰ. 8284900150


Related News