ਕਿਸੇ ਨੂੰ ਹੱਸ ਵੀ ਲੈਣ ਦਿਆਂ ਕਰੋ
Wednesday, Mar 27, 2019 - 04:37 PM (IST)
ਕਿਸੇ ਨੂੰ ਹੱਸ ਵੀ ਲੈਣ ਦਿਆਂ ਕਰੋ
ਦੁੱਖ ਸਹਿੰਦਾ, ਸੁਖ ਸਹਿਣ ਦਿਆਂ ਕਰੋ
ਪਾਣੀ ਦੇ ਵਹਿਣ ਨੂੰ ਵਹਿਣ ਦਿਆਂ ਕਰੋ
ਰੱਬ ਦੇ ਰੰਗਾਂ ਵਿੱਚ ਰਹਿਣ ਦਿਆਂ ਕਰੋ
ਕਿਉਂ ਕਿਸੇ ਦੀ ਪਰਖਦੇ ਹੋ ਜਾਤ
ਆਪਣੇ ਵੱਲ ਮਾਰਿਆ ਕਰੋ ਝਾਤ
ਉਸ ਡਾਹਡੇ ਨੇ ਬਣਾਏ ਦਿਨ ਰਾਤ
ਸਭ ਵਿੱਚ ਹੈ ਕੋਈ ਗੱਲਬਾਤ
ਮਾਲਕ ਸਭਨਾਂ ਦਾ ਏਕੋ ਭਾਈ
ਕਾਹਤੋਂ ਪਾਈ ਹਾਲ ਦੁਹਾਈ
ਇੱਕ ਦੂਜੇ ,ਚ,ਪਾਈ ਲੜਾਈ
ਕਿਉਂ ਕਰਦੇ ਹੋ ਭਿੜੋ ਭੜਾਈ।
ਉਸਦੇ ਰੰਗ ਵਿੱਚ ਸਭ ਨੇ ਰੰਗੇ
ਭਾਵੇਂ ਮਾੜੇ ਭਾਵੇਂ ਨੇ ਚੰਗੇ
ਟਪਾਉਂਦੇ ਨੇ ਡੰਗ ਨਾਲ ਢੰਗੇ
ਨੰਗੇ ਜੰਮੇ ਜਾਣਾ ਨੰਗੇ।
ਜੋ ਬੀਜਿਆ ਉਹੀਓ ਵੱਡਣਾ
ਚੰਗਾ ਕੰਮ ਕੋਈ ਨਾ ਛੱਡਣਾ
ਜਿੱਤ ਦੇ ਵਾਲਾ ਝੰਡਾ ਗੱਡਣਾ
ਸੁਖਚੈਨ, ਮੁੜ ਨਾ ਏ ਵੇਲਾ ਲੱਭਣਾ।
ਸੁਖਚੈਨ ਸਿੰਘ,ਠੱਠੀ ਭਾਈ,
00971527632924
