ਕੁੱਝ ਕਹਿ ਰਹੀ ਹੈ ਕਲਮ ਮੇਰੀ

11/09/2018 6:31:19 PM

ਮੇਰੇ ਘਰ ਦੇ ਬਨੇਰੇ 
ਕਈ ਦੀਵਾਲੀਆ ਤੋਂ 
ਦੀਵਿਆਂ ਤੋਂ ਸੱਖਣੇ ਨੇ
ਇਸ ਵਰ੍ਹੇ ਵੀ ਇਨ੍ਹਾਂ ਨੂੰ 
ਮਿੱਟੀ ਦੇ ਦੀਵੀਆ ਦੀ ਲੋਅ 
ਨਸੀਬ  ਨਾ  ਹੋਈ 
ਸ਼ਮਸ਼ਾਨ  ਵਿਚ ਤੇ 
ਪਿੰਡ ਦੀਆਂ ਰੂੜੀਆਂ ਤੇ 
ਇਸ ਰਾਤ ਦੀਵੇ ਦੇ ਦਿੰਦੇ ਹਨ ਲੋਅ
ਪਰ ਮੈਨੂੰ ਆਪਣਾ ਘਰ 
ਅੱਜ ਰਾਤ ਰੂੜੀਆਂ ਤੇ ਸ਼ਮਸ਼ਾਨ ਤੋਂ 
ਸੱਚ-ਮੁੱਚ 
ਡਰਾਉਣਾ ਲੱਗ  ਰਿਹਾ ਹੈ 
ਪਟਾਕਿਆਂ ਦੀ 
ਖੜ-ਖੜਾਹਟ 
ਜਿੰਨਾ ਪਰੇਤਾ ਦੀ ਅਵਾਜ਼  ਵਾਂਗ 
ਗੂੰਜ ਰਹੀ ਹੈ ਕੰਨਾਂ ਮੇਰਿਆ ਵਿਚ 
ਅਤਸ਼ਬਾਜੀ 'ਚੋਂ ਨਿੱਕਲਦੀਆਂ 
ਲਾਟਾਂ ਤੇ ਅਕਾਸ਼ ਵਿਚ ਫੈਲਿਆ ਧੂੰਆ 
ਕਿਸੇ ਧੁੱਖ ਰਹੇ ਸਿਵੇ ਦਾ
ਭੁਲੇਖਾ ਪਾ ਰਿਹਾ ਸੀ 
ਕਿੰਝ ਬਾਲਾ ਤੇਲ ਦੇ ਦੀਵੇ ਮੈ 
ਆਪਣੇ ਘਰ ਦੇ ਬਨੇਰਿਆਂ 'ਤੇ 
ਸੋਗ ਕਿਸ-ਕਿਸ ਘਰ ਨਾਲ ਮਨਾਵਾਂ  
ਤਕਾਜ਼ਾ ਇਕ ਘਰ ਤੋਂ ਲਾ ਲਈਏ
ਜਿਸ ਵਿਚ ਬੇ-ਸ਼ਮਾਰ ਕਤਲ ਹੋਏ
ਉਸ ਘਰ ਦਾ ਨਾਂ ਹੈ ਜੋੜਾ ਫਾਟਕ
ਅੰਮ੍ਰਿਤਸਰ 
ਸੋਹਲ ਅੰਮ੍ਰਿਤਸਰੀ 
09464015648


Related News