ਸ਼ੋਸ਼ਲ ਮੀਡੀਆ ਦੇ ਦੌਰ ਅੰਦਰ ਐਂਟੀ-ਸ਼ੋਸ਼ਲ ਹੋ ਰਿਹਾ ਹੈ ਆਧੁਨਿਕ ਮਨੁੱਖ
Monday, Jun 29, 2020 - 12:42 PM (IST)
ਇੱਕੀਵੀਂ ਸਦੀ ਦੇ ਸ਼ੁਰੂਆਤੀ ਦੌਰ ਤੋਂ ਹੀ ਸੋਸ਼ਲ ਮੀਡੀਆਂ ਸਾਡੀ ਜ਼ਿੰਦਗੀ ਦਾ ਅਹਿਮ ਅੰਗ ਬਣਿਆ ਹੋਇਆ ਹੈ ਅਤੇ ਇਸਨੇ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਹੈ। ਸੋਸ਼ਲ ਮੀਡੀਆਂ ਨੇ ਸਾਰੇ ਸੰਸਾਰ ਨੂੰ ਇਕ ਤਰ੍ਹਾਂ ਆਪਣੇ ਅਧੀਨ ਕਰ ਲਿਆ ਹੈ। ਕਿਉਂਕਿ ਇਹ ਸਾਡੀ ਜੀਵਨ ਸ਼ੈਲੀ ਨੂੰ ਵੀ ਬਹੁਤ ਹੱਦ ਤੱਕ ਪ੍ਰਭਾਵਿਤ ਕਰ ਰਿਹਾ ਹੈ। ਹਰ ਵਰਗ, ਹਰ ਤਬਕੇ ਦੇ ਲੋਕ ਇਸਦੀ ਪਕੜ 'ਚ ਹਨ, ਕਿਉਂਕਿ ਅੱਜ ਦੇ ਸਮੇਂ ਵਿੱਚ ਇਸ ਤੋਂ ਬਿਨਾਂ ਹਰੇਕ ਵਿਅਕਤੀ ਆਪਣੇ ਆਪ ਨੂੰ ਅਧੂਰਾ ਸਮਝਦਾ ਹੈ। ਬਹੁਤ ਸਾਰੇ ਕੰਮਾਂ-ਕਾਰਾਂ ਵਿੱਚ ਇਸਦੀ ਉਪਯੋਗੀ ਵਰਤੋਂ ਕੀਤੀ ਜਾਂਦੀ ਹੈ। ਹਰੇਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਜਿਵੇਂ ਚਾਕੂ ਨੂੰ ਅਸੀਂ ਆਪਣੇ ਕੰਮਾਂ-ਕਾਰਾਂ ਲਈ ਵੀ ਵਰਤਦੇ ਹਾਂ ਤੇ ਦੂਜਾ ਕਿਸੇ ’ਤੇ ਹਮਲਾ ਕਰਨ ਲਈ। ਕਿਸੇ ਲਈ ਇਹ ਵਰਦਾਨ ਸਾਬਿਤ ਹੋ ਜਾਂਦਾ ਹੈ ਤੇ ਕਿਸੇ ਲਈ ਸਰਾਪ ਸਾਬਿਤ ਹੋ ਜਾਂਦਾ ਹੈ। ਉਸੇ ਤਰ੍ਹਾਂ ਸੋਸ਼ਲ ਮੀਡੀਏ ਦੇ ਚੰਗੇ-ਮਾੜੇ ਪਹਿਲੂ ਪਾਏ ਜਾਂਦੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ’ਤੇ ਖੁੱਲ੍ਹਾ ਪੱਤਰ
ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੋ-ਜਿਹੇ ਪੱਖਾਂ ਨੂੰ ਅਪਨਾਉਣਾ ਹੈ ਤੇ ਕਿਹੋ ਜਿਹੇ ਦਾ ਤਿਆਗ ਕਰਨਾ ਹੈ। ਜਿਸ ਕਾਰਨ ਸਾਡੇ ਗਿਆਨ 'ਚ ਅਥਾਹ ਵਾਧਾ ਹੋ ਸਕੇ। ਫੇਰ ਓਹੋ ਵੀ ਸਾਡੇ ’ਤੇ ਨਿਰਭਰ ਹੈ ਕਿ ਅਸੀਂ ਕਿਹੋ ਜਹੇ ਗਿਆਨ 'ਚ ਵਾਧਾ ਕਰਾਂਗੇ। ਇੰਟਰਨੈਟ ਪ੍ਰਣਾਲੀ ਸਸਤੀ ਹੋਣ ਕਰਕੇ ਲਗਭਗ ਹਰੇਕ ਵਿਅਕਤੀ ਇਸਨੂੰ ਖਰੀਦਣ ਦੇ ਸਮਰੱਥ ਹੋ ਗਿਆ। ਹੁਣ ਲੋਕ ਸੋਸ਼ਲ ਮੀਡੀਏ ਦੇ ਕਿਸੇ ਵੀ ਯੰਤਰ ਮੋਬਾਈਲ, ਕੰਪਿਊਟਰ, ਲੈਪਟਾਪ ਦੁਆਰਾ ਇਸਦੀ ਬੇਲੋੜੀ, ਬੇਵਕਤ, ਬੇਬੁਨਿਆਦ ਵਰਤੋਂ ਕਰਕੇ ਆਪਣਾ ਜ਼ਿਆਦਾਤਰ ਸਮਾਂ ਜ਼ਾਇਆ ਕਰ ਰਹੇ ਹਨ। ਜਿਸਦੇ ਕਾਰਨ 21ਵੀਂ ਸਦੀ ਦੇ ਦੂਜੇ ਦਹਾਕੇ ਦੇ ਅੰਤ ਤੱਕ ਆਉਂਦੇ ਆਉਂਦੇ ਸਾਡੇ ਸਮਾਜ ਅੰਦਰ ਇਸਦੇ ਮਾੜੇ ਪਹਿਲੂ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਕਿਉਂਕਿ ਸੋਸ਼ਲ ਮੀਡੀਆ ਸਾਨੂੰ ਅਸਲੀ ਜ਼ਿੰਦਗੀ 'ਤੇ ਅਸਲੀ ਸਮਾਜ ਤੋਂ ਬਹੁਤ ਦੂਰ ਲੈ ਜਾਣ ਦਾ ਕੰਮ ਕਰਨ ਲੱਗ ਪਿਆ ਹੈ।
ਝੁੱਗੀਆਂ-ਝੌਪੜੀਆਂ ਦੇ ਲਾਲ ਰਾਹੁਲ ਅਤੇ ਅਮਨ ਦੀ ਸਫਲਤਾ ਕਾਬਲ-ਏ-ਤਾਰੀਫ਼
ਅਸੀਂ ਸੁਪਨਿਆਂ ਦੀ ਹੀ ਦੁਨੀਆਂ 'ਚ ਜਿਉਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਹ ਸਾਨੂੰ ਝੂਠੇ ਮੁਸਕਾਨੀ ਭੁਲੇਖਿਆਂ ਵਿੱਚ ਪਾ ਕੇ ਦਿਮਾਗ਼ੀ ਤੌਰ ’ਤੇ ਅਪਾਹਜ ਬਣਾ ਰਿਹਾ ਹੈ। ਜਦੋਂ ਅਸੀਂ ਇਸ ਤੋਂ ਦੂਰ ਹੋਣ ਲੱਗਦੇ ਤਾਂ ਸਾਨੂੰ ਆਪਣੀ ਵਰਤਮਾਨ ਸਥਿਤੀ ਦਾ ਗਿਆਤ ਹੁੰਦਾ ਤਾਂ ਫੇਰ ਅਸੀਂ ਮਾਨਸਿਕ ਪ੍ਰੇਸ਼ਾਨੀਆ ਅਤੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ। ਭਾਵਨਾਤਮਿਕ ਤੌਰ 'ਤੇ ਅਸੀਂ ਆਪਣੇ ਆਪ ਨੂੰ ਕਮਜ਼ੋਰ ਤੇ ਅੰਦਰੋਂ ਖੋਖਲਾ ਮਹਿਸੂਸ ਕਰਨ ਲੱਗ ਪੈਂਦੇ ਹਾਂ। ਕਿਉਂਕਿ ਅਸੀਂ ਆਪਣੀਆਂ ਸੱਮਸਿਆਵਾਂ ਨਾਲ ਨਜਿੱਠਣ ਦੀ ਬਜਾਏ ਕਿਸੇ ਆਪਣੇ ਨਾਲ ਬੈਠਕੇ ਦੁੱਖ-ਸੁੱਖ ਵੰਡਣ ’ਤੇ ਹੌਂਸਲਾ ਦੇਣ ਦੀ ਬਜਾਏ ਸੋਸ਼ਲ ਸਾਈਟਸ ਦਾ ਸਹਾਰਾ ਲੈਣ 'ਚ ਵਿਅਸਤ ਹੋ ਜਾਂਦੇ ਹਾਂ। ਅਸੀਂ ਅਸਲੀ ਜ਼ਿੰਦਗੀ ਤੋਂ ਭੱਜਣਾ ਸ਼ੁਰੂ ਕਰ ਦਿੰਦੇ ਹਾਂ ਤੇ ਬਾਅਦ 'ਚ ਜਾ ਕੇ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਇਸ ਲਈ ਸਾਨੂੰ ਸੋਸ਼ਲ ਮੀਡੀਆਂ ਦੀ ਹੱਦੋਂ ਵੱਧ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
'ਕਰੰਡ' ਦੀ ਗੰਭੀਰ ਸਮੱਸਿਆ ਵੀ ਨਹੀਂ ਤੋੜ ਸਕੀ ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਦਾ ‘ਸਿਰੜ’
ਪੁਰਾਣੇ ਸਮਿਆਂ ਵਿੱਚ ਤਾਂ ਸਿਰਫ਼ ਟੈਲੀਵਿਜ਼ਨ ਹੋਣ ਕਰਕੇ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਬੈਠ ਕੇ ਟੀ.ਵੀ ਦੇਖਦੇ ਸੀ ਤੇ ਪਤਾ ਲੱਗਦਾ ਰਹਿੰਦਾ ਸੀ ਕਿ ਹਰੇਕ ਮੈਂਬਰ ਕਿਹੋ ਜਿਹੇ ਪ੍ਰੋਗਰਾਮ ਵੇਖ ਰਿਹਾ ਹੈ ਨਾਲੇ ਗੱਲਾਂ ਬਾਤਾਂ ਦੇ ਰਾਹੀਂ ਆਪਸੀ ਵਿਚਾਰ ਵਟਾਂਦਰਾ ਹੋ ਜਾਂਦਾ ਸੀ। ਪਰ ਅੱਜਕਲ ਬੱਚੇ-ਬੱਚੇ ਕੋਲ ਫੋਨ ਹੈ, ਇੰਟਰਨੈੱਟ ਦੀ ਸੁਵਿਧਾ ਹਰ ਇਕ ਨੂੰ ਆਸਾਨੀ ਨਾਲ ਮਿਲ ਰਹੀ ਹੈ। ਇਸਦੇ ਕੇਵਲ ਨੁਕਸਾਨ ਹੀ ਨਹੀਂ ਹਨ ਬਲਕਿ ਉਸਾਰੂ ਭੂਮਿਕਾ ਵੀ ਅਜੋਕੇ ਸਮੇਂ ਇਹ ਨਿਭਾ ਰਿਹਾ ਹੈ। ਕਿਉਂਕਿ ਅੱਜਕਲ੍ਹ ਦੀ ਪੜ੍ਹਾਈ ਦੌਰਾਨ ਬੱਚਿਆਂ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਹੀ ਪੈਂਦਾ ਹੈ ਖ਼ਾਸਕਰ ਜਿਵੇਂ ਅੱਜ ਕੱਲ ਕੋਰੋਨਾ ਵਿਸ਼ਵ ਮਹਾਮਾਰੀ ਕਰਕੇ ਹੋਈ ਤਾਲਾਬੰਦੀ ਦੌਰਾਨ ਦੇਸ਼ ਅੰਦਰ ਕਿ ਲਗਭਗ ਪੂਰੀ ਦੁਨੀਆਂ ਅੰਦਰ ਹੀ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਹਨ। ਭਾਵੇਂ ਉਹ ਸਕੂਲ ਹੋਣ, ਕਾਲਜ, ਚਾਹੇ ਵਿਸ਼ਵ ਵਿਦਿਆਲੇ।
ਇਸ ਲਈ ਸਭ ਸੰਸਥਾਵਾਂ ਇੰਟਰਨੈੱਟ ਰਾਹੀਂ ਹੀ ਫੋਨ ਉੱਤੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਾ ਰਹੀਆ ਹਨ ਤਾਂ ਕਿ ਕੋਰੋਨਾ ਮਹਾਮਾਰੀ ਦੌਰਾਨ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਲਈ ਕੁਝ ਕੁ ਲੋਕਾਂ ਦੁਆਰਾ ਕੀਤੀ ਜਾਂਦੀ ਨਜਾਇਜ਼ ਵਰਤੋਂ ਕਰਕੇ ਮਾੜੀ ਭਾਸ਼ਾ ਵਰਤਣ ਕਰਕੇ ਕਿਸੇ ਇੱਕ ਧਰਮ, ਫਿਰਕੇ, ਖਿੱਤੇ ਦੇ ਲੋਕਾਂ ਪ੍ਰਤੀ ਫੈਲਾਈ ਜਾਂਦੀ ਨਫਰਤ ਕਰਕੇ ਅਸੀਂ ਸਮੁੱਚੇ ਸੋਸ਼ਲ ਮਾਧਿਅਮਾਂ ਨੂੰ ਮਾੜਾ ਨਹੀਂ ਕਹਿ ਸਕਦੇ ਨਾ ਇਸ ਉੱਤੇ ਪਾਬੰਦੀ ਲਾ ਸਕਦੇ ਹਾਂ। ਪਰ ਇਸਦੀ ਵਰਤੋਂ ਸੰਜਮ, ਸਵੈ-ਵਿਵੇਕ, ਸੁਹਜਮਈ ਆਦਿ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ। ਇਸ ਬਾਰੇ ਖ਼ੁਦ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੈ। ਸੋਸ਼ਲ ਮੀਡੀਆਂ ਦੂਰ ਦੁਰਾਡੇ ਬੈਠੇ ਸਾਡੇ ਦੋਸਤਾਂ, ਸਾਥੀਆਂ, ਰਿਸ਼ਤੇਦਾਰਾਂ ਨਾਲ ਜੁੜਨ ’ਤੇ ਗੱਲ ਬਾਤ ਕਰਨ ਦਾ ਜ਼ਰੀਆ ਹੋਣਾ ਚਾਹੀਦਾ ਹੈ ਨਾ ਕਿ ਇਸਨੂੰ ਲੜਾਈ ਦਾ ਮੰਚ ਬਣਾਕੇ ਉਥੇ ਕਿਸੇ ਖਿਲਾਫ਼ ਵੀ ਜ਼ਹਿਰ ਉਗਲਣ ਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮਜ਼ਦੂਰਾਂ ਦੀ ਘਾਟ: ਆਪਣੀ ‘ਹਿੰਮਤ’ ਅਤੇ ‘ਜਜ਼ਬੇ’ ਦਾ ਲੋਹਾ ਮਨਵਾਉਣ ’ਚ ਸਫਲ ਰਹੇ ਪੰਜਾਬ ਦੇ ਕਿਸਾਨ
ਮਾੜੀ ਕਿਸਮਤ ਨੂੰ ਅੱਜ ਕੱਲ ਅਜਿਹਾ ਹੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਵਿੱਚ ਹਰ ਰੋਜ਼ ਕਿਸੇ ਉੱਤੇ ਨਿੱਜੀ ਹਮਲੇ ਤੋਂ ਲੈ ਕੇ ਵੱਖ-ਵੱਖ ਧਰਮਾਂ, ਵਿਚਾਰਧਾਰਾ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਦੂਜੀ ਧਿਰ ਨਾਲ ਉਲਝਦੇ ਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਂਦੇ ਨਜ਼ਰ ਆਉਂਦੇ ਹਨ। ਹੁਣ ਗੱਲ ਸਾਡੇ ਨੌਜਵਾਨ ਵਰਗ ਦੀ ਕਰਦੇ ਹਾਂ। ਕਿਸ਼ੋਰ ਅਵਸਥਾ ਵਿੱਚ ਪੈਰ ਰੱਖਦਿਆਂ ਨੌਜਵਾਨਾਂ ਦਾ ਜ਼ਿਆਦਾ ਰੁਝਾਨ ਸੋਸ਼ਲ ਮੀਡੀਆ ਵੱਲ ਵੱਧ ਜਾਂਦਾ ਹੈ। ਕਿਸ਼ੋਰ ਅੰਗਰੇਜ਼ੀ ਦੇ ਸ਼ਬਦ "Adolescence" ਦਾ ਸਾਮਾਨਰਥੀ ਸ਼ਬਦ ਹੈ। ਇਹ ਲਾਤੀਨੀ ਸ਼ਬਦ "ਐਡਲੋਸੀ" ਤੋਂ ਬਣਿਆ ਵਾਧੇ ਤੇ ਵਿਕਾਸ ਦੇ ਅਰਥ ਨੂੰ ਦਰਸਾਉਂਦਾ ਹੈ।
ਕਿਸ਼ੋਰ ਅਵਸਥਾ 12 ਤੋਂ 19 ਸਾਲ ਤੱਕ ਬਚਪਨ ਦੀ ਆਖ਼ਰੀ ਸਟੇਜ ’ਤੇ ਹੁੰਦੀ ਹੈ। ਇਸ ਅਵਸਥਾ ਵਿੱਚ ਪਹੁੰਚਦੇ ਹੀ ਬੱਚੇ ਜ਼ਿਆਦਾ ਜਜ਼ਬਾਤੀ ਹੋ ਜਾਂਦੇ ਹਨ। ਓਹੋ ਹਰ ਇੱਕ ਨਿੱਕੀ-ਨਿੱਕੀ ਗੱਲ ਤੇ ਭੜਕ ਉੱਠਦੇ ਹਨ ਜਾਂ ਕਹਿ ਲਵੋ ਭਾਵਨਾਵਾਂ ਦੇ ਵਹਿਣ 'ਚ ਵਹਿ ਜਾਂਦੇ ਹਨ। ਅਕਸਰ ਇਸ ਉਮਰ ਜੋਸ਼ ਜ਼ਿਆਦਾ ਹੁੰਦਾ ਹੈ ਤੇ ਅਨੁਭਵ ਦੀ ਕਮੀ ਕਰਕੇ ਹੋਸ਼ ਘੱਟ ਹੁੰਦਾ ਹੈ। ਇਹ ਵੀ ਹੁੰਦਾ ਹੈ ਕਿ ਬਹੁਤ ਸਾਰੇ ਨੌਂਜਵਾਨ ਸਮਾਜ ਦੇ ਕਈ ਕੰਮਾਂ 'ਚ ਆਪਣਾ ਯੋਗਦਾਨ ਪਾਉਣ ਵੱਲ ਰੁਚਿਤ ਹੋ ਜਾਂਦੇ ਹਨ ਅਤੇ ਕਈ ਵਾਹੋ-ਵਾਹ ਖੱਟਣ ਦੀ ਵਧੇਰੇ ਚੇਸ਼ਟਾ ਰੱਖਦੇ ਹਨ। ਇਹ ਸਭ ਕੁਦਰਤੀ ਵਰਤਾਰਾ ਹੈ। ਕਿਉਂਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ। ਇਸੇ ਅਵਸਥਾ ਵਿੱਚ ਉਨਾਂ ਨੂੰ ਵਧੇਰੇ ਝਿੜਕਣ ਦੀ ਬਜਾਏ ਜੇਕਰ ਸਾਡੇ ਮਾਪੇ, ਅਧਿਆਪਕ ਉਨ੍ਹਾਂ ਨੂੰ ਸਮਝਣ ਤੇ ਸਾਥ ਦਿੰਦੇ ਰਹਿਣ ਤਾਂ ਉਹ ਬੱਚੇ ਬਹੁਤ ਅੱਗੇ ਤੱਕ ਜਾਂਦੇ ਹਨ ਤੇ ਜ਼ਿੰਦਗੀ ਵਿਚ ਵੱਡੀਆਂ ਸਫਲਤਾਵਾਂ ਨੂੰ ਹਾਸਿਲ ਕਰਦੇ ਹਨ । ਕਿਉਂਕਿ ਇਸ ਉਮਰੇ ਕੁਝ ਕਰ ਸਕਣ ਦੀ ਚੇਟਕ ਬਹੁਤ ਤੀਖਣ ਅਵਸਥਾ 'ਚ ਹੁੰਦੀ ਹੈ।
ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’
ਬਸ ਉਨ੍ਹਾਂ ਦੇ ਹੌਸਲਿਆਂ ਨੂੰ ਬੁਲੰਦ ਕਰਨ ਤੇ ਉਨ੍ਹਾਂ ਦੇ ਖੰਭਾਂ 'ਚ ਪਰਵਾਜ਼ ਭਰਨ ਦੀ ਲੋੜ ਹੁੰਦੀ ਹੈ। ਜਦੋਂ ਅਜਿਹਾ ਮਾਹੌਲ ਉਨ੍ਹਾਂ ਬੱਚਿਆਂ ਨੂੰ ਨਹੀਂ ਮਿਲਦਾ ਤਾਂ ਉਹ ਇਕੱਲਾਪਨ ਮਹਿਸੂਸ ਕਰਦੇ ਨੇ ਤਾਂ ਫੇਰ ਨਤੀਜਾ ਆਹੀ ਨਿਕਲਦਾ,ਸੋਸ਼ਲ ਮੀਡੀਏ ਵੱਲ ਉਨ੍ਹਾਂ ਦਾ ਰੁਝਾਨ ਵਧੇਰੇ ਵੱਧ ਜਾਂਦਾ ਹੈ। ਇੰਟਰਨੈਟ ਦੀ ਹੱਦੋਂ ਵੱਧ ਵਰਤੋਂ ਕਰਨ ਨਾਲ ਬੱਚੇ ਮਾਨਸਿਕ ਤੌਰ ’ਤੇ ਹੋਰ ਵੀ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਉਹ ਆਪਣੀ ਸੁਧ-ਬੁਧ ਖੋ ਬੈਠਦੇ ਨੇ। ਅਸੀਂ ਅਕਸਰ ਸਾਡੇ ਆਲੇ ਦੁਆਲੇ ਦੇਖਦੇ ਹਾਂ ਕਿ ਬਹੁਤ ਸਾਰੇ ਰਿਸ਼ਤਿਆਂ ਦਾ ਘਾਣ ਨਿੱਤ ਦਾ ਵਰਤਾਰਾ ਬਣ ਗਿਆ ਹੈ ਅਤੇ ਬਹੁਤ ਨੌਜਵਾਨ ਮਾਨਸਿਕ ਤੌਰ ’ਤੇ ਰਿਸ਼ਤਿਆਂ ਦੀ ਟੁੱਟ-ਭੱਜ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਬੈਠਦੇ ਹਨ। ਇਹ ਹੀ ਸਾਡੇ ਸਮਾਜ ਦੀ ਤ੍ਰਾਸਦੀ ਹੈ। ਜਿੱਥੇ ਸਾਡੇ ਸਮਾਜ ਦਾ ਭਵਿੱਖ ਕੁਰਾਹੇ ਪੈ ਕੇ ਆਪਣੀ ਜਾਨ ਦੀ ਬਾਜ਼ੀ ਲਾ ਬੈਠਦਾ ਹੈ।
ਸਾਨੂੰ ਸੋਚਣਾ ਚਾਹੀਦਾ ਹੈ। ਇਹਦੇ ਵਿੱਚ ਅਸਲ ਕਸੂਰ ਕਿਸਦਾ ਹੈ?? ਇੱਕਲੇ ਨੌਜਵਾਨ ਬੱਚਿਆਂ ਨੂੰ ਹੀ ਜ਼ਿੰਮੇਵਾਰ ਤਾਂ ਨਹੀਂ ਠਹਿਰਾਇਆ ਜਾ ਸਕਦਾ?? ਅਣਜਾਣੇ 'ਚ ਓਹੋ ਤਾਂ ਗਲਤ ਕਦਮ ਚੁੱਕ ਲੈਂਦੇ ਨੇ, ਪਰ ਜੇਕਰ ਉਨ੍ਹਾਂ ਨੂੰ ਅਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਦਿੱਤੀ ਜਾਵੇ, ਮੁੰਕਮਲ ਸਾਥ ਦਿੱਤਾ ਜਾਵੇ। ਤਾਂ ਕਦੇ ਵੀ ਉਹ ਅਜਿਹੇ ਕਦਮ ਨਾ ਚੁੱਕਣ ਪਰ ਅਫਸੋਸ ਅਸੀਂ ਬਾਅਦ 'ਚ ਗੱਲਾਂ ਕਰਨ ਜੋਗੇ ਹੀ ਰਹਿ ਜਾਂਦੇ ਹਾਂ। ਅਜਿਹੇ ਵਿਸ਼ੇ ਨਾਲ ਸੰਬੰਧਿਤ ਮੈਂ ਇੱਕ ਘਟਨਾ ਸਾਂਝੀ ਕਰਨੀ ਚਾਹਾਂਗੀ। ਮੈਂ ਆਪਣੇ ਵੇਹਲੇ ਸਮੇਂ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਹਾਂ। ਉਨ੍ਹਾਂ ਨੂੰ ਕੁੱਝ ਨਵਾਂ ਦੱਸਣ ਦੇ ਨਾਲ-ਨਾਲ ਮੈਂਨੂੰ ਵੀ ਬੜਾ ਕੁਝ ਉਨ੍ਹਾਂ ਤੋਂ ਸਿੱਖਣ ਨੂੰ ਮਿਲਦਾ ਰਹਿੰਦਾ ਹੈ। ਉਨ੍ਹਾਂ ਦੇ ਮਨਾਂ ਵਿੱਚ ਕੀ-ਕੀ ਚੱਲਦਾ ਹੈ ,ਓਹੋ ਕੀ ਸੋਚਦੇ ਨੇ ਆਦਿ। ਸਭ ਸਹੂਲਤਾਂ ਮਿਲਦੇ ਹੋਏ ਵੀ ਉਹੋ ਉਦਾਸ-ਉਦਾਸ ਕਿਉਂ ਰਹਿੰਦੇ ਹਨ। ਇਹ ਸਭ ਸਮਝਣ ਤੇ ਜਾਨਣ ਦੀ ਮੈਂ ਕੋਸ਼ਿਸ਼ ਕਰਦੀ ਰਹਿੰਦੀ ਹਾਂ। ਇਸੇ ਦੌਰਾਨ ਮੇਰੇ ਕੋਲ ਕੁੱਝ ਮਹੀਨੇ ਪਹਿਲੇ ਇਕ ਲੜਕੀ ਟਿਊਸ਼ਨ ਲਈ ਆਈ। ਮੈਂ ਉਹਦੇ ਨਾਲ ਓਹਦੇ ਬਾਰੇ ਹੀ ਕਈ ਗੱਲਾਂ ਕੀਤੀਆਂ। ਤੇ ਫੇਰ ਉਹ ਮੇਰੇ ਕੋਲੋ ਲੜੀਵਾਰ ਕਈ ਸਵਾਲ ਪੁੱਛਣ ਲੱਗ ਪਈ,ਕਿ ਮੈਂ ਕਿਵੇਂ ਪੜ੍ਹਾਂ ?? ਮੇਰੇ ਨਾਲ ਦੀਆਂ ਕੁੜੀਆਂ ਜੋ ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਪੜ੍ਹਕੇ ਆਈਆਂ ਹਨ ਉਹ ਮੇਰਾ ਮਜ਼ਾਕ ਉਡਾਉਂਦੀਆ ਨੇ।
ਨਾਸ਼ਤੇ ’ਚ ਜ਼ਰੂਰ ਖਾਓ 2 ਅੰਡੇ, ਬਚ ਸਕਦੇ ਹੋ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ
ਉਨ੍ਹਾਂ ਦੇ ਬਰਾਬਰ ਕਿਵੇਂ ਹੋ ਸਕਾ, ਮੇਰੀ ਬੜੀ ਰੀਝ ਮੈਂ ਬਹੁਤ ਪੜ੍ਹਾਂ ਤੇ ਆਪਣੇ ਘਰਦਿਆਂ ਦੇ ਅਰਮਾਨ ਪੂਰੇ ਕਰ ਸਕਾਂ। ਪਰ ਦੀਦੀ ਮੈਨੂੰ ਕੁੱਝ ਟੋਪਿਕ ਸਮਝ ਨਹੀਂ ਆ ਰਹੇ ਤੇ ਕਿ ਮੈਂ ਤੁਹਾਡੇ ਜਿਨ੍ਹਾਂ ਪੜ੍ਹ ਸਕਾਂਗੀ? ਓਹੋ ਮੇਰਾ ਕੋਈ ਹਾਵ-ਭਾਵ ਨਾ ਵੇਖ ਕੇ ਫੇਰ ਬੋਲੀ ਦੀਦੀ ਮੈਂ ਤੁਹਾਡੇ ਜਿਨ੍ਹਾਂ ਪੜ ਸਕਾਂਗੀ?? ਮੈਂ ਆਪਣੇ-ਆਪ ਤੋਂ ਬਾਹਰ ਆਉਂਦਿਆਂ ਕਿਹਾ,ਤੂੰ ਪੜ੍ਹਾਈ ਪ੍ਰਤੀ ਏਨੀ ਸੁਚੇਤ ਹੈ। ਜੋ-ਜੋ ਤੈਨੂੰ ਪੁਛਿਆ ਸਭ ਦੇ ਤੂੰ ਸਹੀ ਜਵਾਬ ਦਿੱਤੇ। ਰਾਜ਼ੇ ਤੂੰ ਤਾਂ ਅੱਗੇ ਤੱਕ ਜ਼ਰੂਰ ਹੀ ਪਹੁੰਚੇਗੀ। ਨਾਲੇ ਦੂਸਰਿਆਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਮੈਂ ਆਪਣੀ ਪ੍ਰਸਥਿਤੀ ਨੂੰ ਯਾਦ ਕਰਦੇ ਸਮਝਾਉਣ ਦੀ ਕੋਸ਼ਿਸ ਕੀਤੀ। ਅਸੀਂ ਮਾਨਸਿਕ ਤੌਰ ’ਤੇ ਜਦੋਂ ਪਰੇਸ਼ਾਨ ਹੋਈਏ ਤਾਂ ਦੂਸਰਿਆਂ ਨਾਲ ਤੁਲਨਾ ਕਰਕੇ ਹੋਰ ਪਰੇਸ਼ਾਨ ਹੋ ਜਾਂਦੇ ਹਾਂ। ਉਹਨੂੰ ਜਿਵੇਂ ਮੇਰੀਆਂ ਗੱਲਾਂ ਸੁਣ ਕੇ ਬਹੁਤ ਭਰੋਸਾ ਹੋ ਗਿਆ।
ਕਹਿਣ ਲੱਗੀ, ਦੀਦੀ ਮੈਂ ਸਾਰੀਆਂ ਟੈਨਸ਼ਨਾਂ ਸਾਰੇ ਕੰਮ ਛੱਡਕੇ ਸਿਰਫ਼ ਪੜ੍ਹਨਾ ਤੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਸਿਲੇਬਸ ਦੀ ਹੁਣ ਰਵੀਜ਼ਨ ਕਰਨੀ ਹੈ। ਟੈਨਸ਼ਨ ਸ਼ਬਦ ਸੁਣ ਕੇ ਹੀ ਮੈਂ ਉਹਨੂੰ ਕਿਹਾ, ਤੇਰੇ ਆਲੇ-ਦੁਆਲੇ ਟੈਨਸ਼ਨ ਕਿਹੜੀ ਆ ਗਈ? ਪੜ੍ਹਾਈ 'ਚ ਤੂੰ ਮੈਨੂੰ ਕਮਜ਼ੋਰ ਲੱਗ ਨਹੀਂ ਰਹੀ। ਤੂੰ ਰਾਜ਼ੇ ਆਪਣੇ ਘਰਦਿਆਂ ਨਾਲ ਸਮਾਂ ਬਿਤਾ,ਥੋੜ੍ਹਾ ਦਿਮਾਗ਼ ਨੂੰ ਅਰਾਮ ਦੇ, ਜਦੋਂ ਮੇਰੀ ਲੋੜ ਹੋਵੇ ਪੜਨ ਲਈ ਜ਼ਰੂਰ ਆਇਆ ਕਰ ਪਰ ਮੇਰੇ ਕੋਲ ਸਮੇਂ ਦੀ ਘਾਟ ਹੋਣ ਕਰਕੇ ਮੈਂ ਹੋਰ ਬੱਚੇ ਨਹੀਂ ਲਗਾ ਸਕਦੀ, ਜਵਾਬ ਦੇਣਾ ਬੜਾ ਔਖਾ ਲੱਗਿਆ ਸੀ। ਪਰ ਓਹੋ ਮੇਰੀ ਮਜ਼ਬੂਰੀ ਸਮਝਦੀ ਸੀ ਤੇ ਫੇਰ ਕਦੇ-ਕਦੇ ਉਹ ਆ ਜਾਂਦੀ ਤੇ ਮੇਰੇ ਕੋਲੋਂ ਬੜੇ ਬੇ-ਮਤਲਬ ਸਵਾਲ ਪੁੱਛਦੀ ਰਹਿੰਦੀ, ਤੇ ਮੈਂਨੂੰ ਵੀ ਬੜਾ ਚੰਗਾ ਲੱਗਦਾ ਓਹਦੇ ਸਵਾਲਾ ਦੇ ਜਵਾਬ ਦੇਣੇ। ਉਹ ਜਿੰਨੇ ਉਤਸ਼ਾਹ ਨਾਲ ਸਵਾਲ ਪੁੱਛਦੀ ਸੀ ਓਹਨੇ ਹੀ ਉਤਸ਼ਾਹ ਨਾਲ਼ ਸੁਣਨ ਦੀ ਵੀ ਸਮਰੱਥਾ ਰੱਖਦੀ ਸੀ ਨਹੀਂ ਅਕਸਰ ਏਦਾਂ ਹੁੰਦਾ ਹੈ ਕਿ ਅਸੀਂ ਕਿਸੇ ਤੇ ਆਪਣਾ ਪ੍ਰਭਾਵ ਪਾਉਣ ਲਈ ਕੁੱਝ ਨਾ ਕੁਝ ਪੁੱਛ ਜ਼ਰੂਰ ਲੈਂਦੇ ਹਾਂ। ਪਰ ਸੁਣਨ ਦੀ, ਸਮਝਣ ਦੀ ਰੁੱਚੀ ਸਾਡੇ ਅੰਦਰ ਉਤਪੰਨ ਨਹੀਂ ਹੁੰਦੀ। ਮੈਂ ਉਹਦੇ ਤੋਂ ਹੋਰ ਗੱਲਾਂ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਖ਼ੁਦ ਦੱਸਣ ਲੱਗਿਆ ਸ਼ਾਇਦ ਉਹਨੂੰ ਵੀ ਝਿਜਕ ਸੀ।
ਗੁਣਾਂ ਨਾਲ ਭਰਪੂਰ ਹੁੰਦੇ ਹਨ ‘ਅੰਬ ਦੇ ਪੱਤੇ’, ਰੋਗਾਂ ਤੋਂ ਮੁਕਤ ਹੋਣ ਲਈ ਇੰਝ ਕਰੋ ਵਰਤੋਂ
ਮੈਂ ਉਹਦੀ ਪਰੇਸ਼ਾਨੀ ਨੂੰ ਵੇਖਦਿਆਂ ਸਿਰਫ਼ ਪੜ੍ਹਨ ਲਈ ਕਹਿ ਦੇਣਾਂ। ਪਰ ਉਹਦੇ ਅੰਦਰ ਤੱਕ ਜਾਣ ਦੀ ਕੋਸ਼ਿਸ਼ ਨਾ ਕੀਤੀ। ਉਹੀ ਰਟਿਆ ਰਟਾਇਆ ਸਾਡਾ ਸਭ ਦਾ ਡਾਇਲਾੱਗ ਹੁੰਦਾ ਹੈ। ਕਿ ਤੂੰ ਸਿਰਫ਼ ਪੜ੍ਹਨ ਵੱਲ ਧਿਆਨ ਦੇ ਹਰੇਕ ਚੀਜ਼ ਦਾ ਇਕ ਸਹੀ ਵਕਤ ਹੁੰਦਾ ਹੈ। ਤੁਸੀਂ ਸਿਰਫ਼ ਆਪਣੇ ਭਵਿੱਖ ਵੱਲ ਧਿਆਨ ਦੇਵੋ। ਬਜਾਏ ਇਹ ਕਿ ਉਹਨੂੰ ਉਹਦੇ ਹਲਾਤਾਂ ਨਾਲ ਲੜਨਾ ਸਿਖਾਇਆ ਜਾਵੇ। ਮੇਰੇ ਨਾਲ ਕੁੱਝ ਇਸੇ ਤਰ੍ਹਾਂ ਵਾਪਰਿਆ, ਕੁਝ ਦਿਨ ਬਾਅਦ ਉਸ ਕੁੜੀ ਨੇ ਖੁਦਕੁਸ਼ੀ ਕਰ ਲਈ। ਇਹ ਸੁਣਕੇ ਮੈਨੂੰ ਕਾਫ਼ੀ ਝਟਕਾ ਲੱਗਾ, ਸ਼ਾਇਦ ਮੈਂ ਉਹਦੀ ਪੜ੍ਹਾਈ ਤੋਂ ਇਲਾਵਾ ਹੋਰ ਗੱਲਾਂ ਵੱਲ ਵੀ ਧਿਆਨ ਦਿੰਦੀ ਤਾਂ ਉਹ ਸਾਡੇ ਵਿਚਕਾਰ ਹੁੰਦੀ। ਕਾਰਨ ਸਿਰਫ਼ ਇਹ ਸੀ ਕਿ ਸੋਸ਼ਲ ਮੀਡੀਆ ਉੱਤੇ ਉਸਦੇ ਕਿਸੇ ਦੋਸਤ ਨੇ ਉਸਦੀ ਤਸਵੀਰ ਇਕ ਮੁੰਡੇ ਨਾਲ ਸਟੋਰੀ ਦੇ ਤੌਰ 'ਤੇ ਪਾ ਦਿੱਤੀ। ਜਿਸਦਾ ਓਹਦੇ ਘਰਦਿਆਂ ਨੂੰ ਪਤਾ ਲਗ ਗਿਆ ਤੇ ਓਹਨੂੰ ਲੱਗਿਆ ਅੱਗੇ ਕਿ ਬਣੇਗਾ ? ਘਰਦੇ ,ਸਮਾਜ ਕਿ ਕਹੇਗਾ ? ਇਸੇ ਡਰ ਕਰਕੇ ਆਪਣੀ ਜਾਨ ਗਵਾ ਲਈ। ਤਸਵੀਰ ਸਾਂਝੀ ਕਰਨ ਦੀ ਸਜ਼ਾ ਮਿਲੀ ਓਹਨੂੰ ਮੌਤ ਦੀ।
ਇੱਕ ਤਸਵੀਰ ਦੇ ਸੋਸ਼ਲ ਮੀਡੀਆ ਉੱਤੇ ਪੈ ਜਾਣ ਦੇ ਕਾਰਨ ਤੇ ਬਿਨਾਂ ਸੋਚੇ-ਸਮਝੇ ਉਹਨੇ ਏਡਾ ਵੱਡਾ ਕਦਮ ਚੁੱਕ ਲਿਆ। ਕਿ ਉਹਨੂੰ ਆਪਣੇ ਨਜ਼ਦੀਕ ਕੋਈ ਵੀ ਨਾ ਜਾਪਿਆ ਕਿ ਉਹ ਆਪਣਾ ਦਰਦ ਵੰਡ ਸਕੇ। ਫੋਟੋ ਵਿੱਚ ਕੁੱਝ ਗਲਤ ਨਹੀਂ ਸੀ, ਕੀ ਕੋਈ ਜਾਨ ਦੇਣ ਤੱਕ ਚਲਾ ਜਾਵੇ। ਸ਼ਾਇਦ ਉਸਦੇ ਘਰਦਿਆਂ ਨੇ ਵੀ ਸਮਝਿਆ ਨਹੀਂ??? ਇਸ ਸਭ ਤੋਂ ਆਹੀ ਪ੍ਰਤੀਤ ਹੁੰਦਾ ਹੈ। ਸਮਾਜ ਵਿਚ ਵਿਚਰਦਿਆਂ ਸਾਡੀ ਹਉਮੈ ਨੂੰ ਇਸ ਸਭ ਤੋਂ ਠੇਸ ਪਹੁੰਚਦੀ ਹੈ। ਪਰ ਅਜਿਹੀਆਂ ਸਥਿਤੀਆਂ ਵਿਚ ਹਉਮੈ ਤੋਂ ਜ਼ਿਆਦਾ ਕਿਸੇ ਦੀ ਜ਼ਿੰਦਗੀ ਜ਼ਰੂਰੀ ਹੁੰਦੀ ਹੈ। ਸਾਡੇ ਵੱਡ-ਵਡੇਰੇ ਸ਼ਾਇਦ ਭੁੱਲ ਜਾਂਦੇ ਹਨ। ਕਿ ਵੀਹ ਸਾਲ ਦੀ ਉਮਰ ਤੱਕ ਤਾਂ ਆਪਣੇ ਬੱਚਿਆਂ ਨੂੰ ਸਮਝੋ ਤੇ ਉਨ੍ਹਾਂ ਦੀਆਂ ਗ਼ਲਤੀਆਂ ਸੁਧਾਰਨ 'ਚ ਉਨਾਂ ਦਾ ਸਾਥ ਦੇਵੋ। ਵੱਡੇ-ਵੱਡੇ ਅਪਰਾਧ ਕਰਨ ਵਾਲੇ ਅੱਜ ਬੇਖੋਫ਼ ਘੁੰਮ ਰਹੇ ਹਨ ਤੇ ਕੁੱਝ ਲੋਕ ਸਮਾਜ ਦੇ ਡਰ ਤੋਂ ਆਪਣੀ ਜਾਨ ਦੇਣ ਲਈ ਮਜ਼ਬੂਰ ਹੋ ਜਾਂਦੇ।
ਕੋਰੋਨਾ ਦੇ ਦੌਰ ਵਿਚ ਇਸ ਤਰ੍ਹਾਂ ਕਰੋ ਆਪਣੀ ਸੰਭਾਲ
ਸਾਡੇ ਸਮਾਜ ਵਿੱਚ ਇਕ ਸਕੂਲ ਪੜ੍ਹਦੀ ਕੁੜੀ ਦੀ ਮੁੰਡੇ ਨਾਲ ਫੋਟੋ ਉਹ ਵੀ ਫੇਸਬੁੱਕ ਤੇ ਗੱਲ ਤਾਂ ਵੱਡੀ ਹੈ ਪਰ ਪੱਛਮੀ ਸਮਾਜ ਲਈ ਇਹ ਬਹੁਤ ਸਧਾਰਨ ਗੱਲ ਹੋਣੀ ਸੀ ਅਤੇ ਜੇਕਰ ਇੱਕ ਮੁੰਡੇ ਨੇ ਉਹਦੇ ਨਾਲ ਸਧਾਰਨ ਹਾਲਤ ਵਿੱਚ ਖਿੱਚੀ ਓਹਦੀ ਤਸਵੀਰ ਸੋਸ਼ਲ ਸਾਈਟ ਉੱਤੇ ਪਾ ਦਿੱਤੀ ਤਾਂ ਕਿ ਇਹ ਉਹਦੀ ਗਲਤੀ ਸੀ? ਜੇ ਮਾੜੀ ਮੋਟੀ ਗਲਤੀ ਤੁਹਾਨੂੰ ਭਾਰਤੀ ਸਮਾਜ ਵਿੱਚ ਪੈਦਾ ਹੋਣ ਕਰਕੇ ਜਾਪਦੀ ਵੀ ਹੈ ਤਾਂ ਜੋ ਸਜ਼ਾ ਉਹਨੂੰ ਮਿਲੀ ਆਤਮ ਹੱਤਿਆ ਦੇ ਰੂਪ ਵਿੱਚ ਹੀ ਕਿਉਂ?? ਕਿ ਉਹ ਇਸਦੀ ਹੱਕਦਾਰ ਸੀ?? ਕਿ ਮਹਿਜ਼ ਇੱਕ ਤਸਵੀਰ ਹੀ ਕਿਸੇ ਦੀ ਜਾਨ ਤੋਂ ਵੀ ਕੀਮਤੀ ਹੋ ਸਕਦੀ ਹੈ?? ਅਜਿਹਾ ਮੁੰਡਿਆਂ ਨਾਲ ਕਿਉਂ ਨਹੀਂ ਹੁੰਦਾ ਫੇਰ??ਹੁਣ ਪਿੱਛੇ ਅਸੀਂ ਬਚਦੇ ਹਾਂ। ਅਖੌਤੀ ਸਮਝਦਾਰ ਤੇ ਇੱਜ਼ਤਦਾਰ ਸਮਾਜ ਵਾਸੀ ਕਿ ਅਸੀਂ ਜਾਨਣ ਦੀ ਕੋਸ਼ਿਸ਼ ਕਰਦੇ ਹਾਂ? ਕਿ ਉਹ ਜਾਂ ਉਹਦੇ ਵਰਗੀਆਂ ਹਜ਼ਾਰਾਂ ਕੁੜੀਆਂ ਆਪਣੇ ਘਰਦਿਆਂ ਨਾਲ ਵੀ ਕੋਈ ਗੱਲ ਕਰਨ ਤੋਂ ਕਿਉਂ ਡਰ ਮਹਿਸੂਸ ਕਰਦੀਆਂ ਨੇ?? ਕਿਉਂ ਉਹ ਐਨੀਂ ਇਕੱਲਤਾ ਮਹਿਸੂਸ ਕਰਦੀਆਂ ਹਨ ਆਪਣੀ ਜਾਨ ਹੀ ਦੇ ਜਾਂਦੀਆਂ ਹਨ?? ਪਰ ਆਪਣੀ ਦਿਲ ਦੀ ਰੀਝ ਨਹੀਂ ਦੱਸ ਪਾਉਂਦੀਆਂ ਕਿਉਂਕਿ ਇਸ ਸਮਾਜ ਨੇ ਅੱਜ ਤੱਕ ਨਾ ਉਨ੍ਹਾਂ ਦਾ ਭਰੋਸਾ ਜਿੱਤਿਆ ਹੈ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਨਾ ਬਰਾਬਰ ਸਾਥ ਦੇਣ ਦੀ, ਜਿਵੇਂ ਮੁੰਡਿਆਂ ਨੂੰ ਸਮਾਜਿਕ ਤੌਰ ਉੱਤੇ ਰੱਖਿਆ ਕਵਚ ਸਾਡੀਆਂ ਰਸਮਾਂ ਤੇ ਰਿਵਾਜ਼ ਦਿੰਦੇ ਹਨ।
ਤਾਂਹਿ ਤਾਂ ਸਾਡੇ ਅਸ਼ੀਰਵਾਦ ਜਾਂ ਅਸੀਸਾਂ ਵੀ ਜੋ ਕੁੜੀ ਨੂੰ ਦਿੰਦੇ ਹਨ ਉਹਦੇ ਅੰਦਰ ਭਲਾ ਉਹਦੇ ਭਰਾ, ਪੁੱਤ,ਪਤੀ ਜਾਂ ਪਿਤਾ ਦਾ ਮੰਗਿਆ ਜਾਂਦਾ ਹੈ। ਤੇ ਜਦੋਂ ਦੋ ਮਰਦ ਜਾਂ ਔਰਤਾਂ ਲੜਦੇ ਹਨ ਗਾਲ ਹਮੇਸ਼ਾ ਕਿਸੇ ਨਾ ਕਿਸੇ ਦੀ ਧੀ- ਭੈਣ ਜਾਂ ਮਾਂ ਨੂੰ ਦਿੱਤੀ ਜਾਂਦੀ ਹੈ। ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ। ਜੋ ਉਥੇ ਹਾਜ਼ਰ ਵੀ ਨਹੀਂ ਹੁੰਦੀਆਂ ਅਜਿਹਾ ਕਿਉਂ ਹੈ? ਕਹਿਣ ਦਾ ਭਾਵ ਕੇਵਲ ਇਹ ਹੀ ਹੈ ਜੋ ਉਪਰੋਕਤ ਘਟਨਾ ਦੱਸੀ ਹੈ,ਅਜਿਹੀ ਅਵਸਥਾ ਵਿਚ ਆਪਣੇ ਬੱਚਿਆਂ ਦਾ ਸਾਥ ਦੇਵੋ। ਜੇਕਰ ਉਹ ਵਾਰ-ਵਾਰ ਗਲਤੀ ਕਰ ਹੀ ਰਹੇ ਹਨ,ਤਾਂ ਤੁਸੀਂ ਆਪਣੇ ਆਪ ਵੱਲ ਵੀ ਥੋੜਾ ਧਿਆਨ ਦੇਵੋ। ਆਪਣੇ ਘਰ ਦੇ ਮਾਹੌਲ ਤੇ ਨਜ਼ਰ ਮਾਰੋ। ਉਨ੍ਹਾਂ ਦੀ ਹਰ ਹਰਕਤ ਤੇ ਧਿਆਨ ਦੇਵੋ। 20-22 ਸਾਲ ਦੀ ਉਮਰ ਤੱਕ ਬੱਚਿਆ ਨੂੰ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਪੂਰੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਤੇ ਜਦੋਂ ਮਾਪੇ ਏਥੋਂ ਪੱਲਾ ਛੁਡਾਉਂਦੇ ਨੇ ਤੇ ਅਸੀਂ ਸਭ ਨਹੀਂ ਬਰੀਕੀ ਨਾਲ ਅਜਿਹੀਆਂ ਘਟਨਾਵਾਂ ਨੂੰ ਸਮਝਦੇ ਤੇ ਸਬਕ ਲੈਂਦੇ ਫੇਰ ਇਹ ਘਟਨਾਵਾਂ ਰੁੱਕਣ ਦੀ ਥਾਂ ਵਧਦੀਆਂ ਹਨ। ਐਵੇਂ ਹੀ ਜਦੋ ਆਪਣੀਆਂ ਜ਼ਿੰਮੇਵਾਰੀਆ ਭੁੱਲ ਕੇ ਅਸੀਂ ਮਾਪਿਆਂ ਦੇ ਰੂਪ ਵਿੱਚ ਆਸਾਂ ਵੱਡੀਆਂ ਲਾ ਬੈਠਦੇ ਹਾਂ ਤਾਂ ਅਕਸਰ ਉਦੋਂ ਵੀ ਬੱਚੇ ਮਾਪਿਆਂ ਦੀਆਂ ਨਜ਼ਾਇਜ਼ ਪਾਲੀਆ ਵੱਡੀਆਂ ਆਸਾਂ ਦੇ ਬੋਝ ਥੱਲੇ ਦੱਬ ਜਾਂਦੇ ਹਨ।
11 ਅਪ੍ਰੈਲ ਤੋਂ ਹੁਣ ਤੱਕ 1,27,225 ਹੈਕਟੇਅਰ ਰਕਬੇ ‘ਤੇ ਟਿੱਡੀ ਦਲ ਕਾਬੂ
ਪਰ ਅਸੀਂ ਸਮਾਜ ਵਿੱਚ ਵਿਚਰਦੇ ਕਦੇ ਇਹ ਨਹੀਂ ਸੋਚਿਆ, ਦਿਲ ਤਾਂ ਸਭ ਦਾ ਕਰਦਾ ਹੈ ਕਿ ਉਹ ਵੀ ਆਪਣਾ ਭਵਿੱਖ ਸੁਨਹਿਰੀ ਬਣਾ ਕੇ ਆਪਣੀ ਮੰਜ਼ਿਲ ਨੂੰ ਸਰ ਕਰ ਸਕਣ। ਇਸ ਲਈ ਜ਼ਿਆਦਾ ਨਹੀਂ ਤਾਂ ਸਾਨੂੰ ਸਾਡੇ ਆਸ-ਪਾਸ ਦੇ ਉਹ ਲੋਕ ਜਾ ਰਿਸ਼ਤੇ ਜੋ ਸਾਡੇ ਤੇ ਭਰੋਸਾ ਕਰਕੇ ਕੁੱਝ ਸਾਂਝਾ ਕਰਨਾ ਚਾਹੁੰਦੇ ਹਨ। ਸਾਨੂੰ ਉਨ੍ਹਾਂ ਦੀਆਂ ਗੱਲਾਂ ਸੁਣਕੇ ਉਨਾਂ ਨੂੰ ਸਮਝਾਉਣ ਤੋਂ ਪਹਿਲੇ ਖ਼ੁਦ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਮੌਕੇ ਤੇ ਸਥਿਤੀ ਅਨੁਸਾਰ ਯੋਗ ਸਲਾਹ,ਸਾਥ, ਅਗਵਾਈ ਕਰਨੀ ਚਾਹੀਦੀ ਹੈ। ਪੁਰਾਣੇ ਸਮਿਆਂ ਵਿੱਚ ਰਿਸ਼ਤਿਆਂ ਦਾ ਵਾਤਾਵਰਨ, ਆਸ-ਪਾਸ ਮਾਹੌਲ ਅੱਜ ਦੇ ਮਾਹੌਲ ਵਰਗਾ ਨਹੀਂ ਸੀ। ਇਸ ਲਈ ਮਜ਼ੂਦਾ ਪ੍ਰਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਸਭ ਨੂੰ ਆਪਣੇ ਆਪ 'ਚ ਬਦਲਾਅ ਲੈ ਕੇ ਆਉਣਾ ਜ਼ਰੂਰੀ ਹੈ। ਖੜੋਤ ਦੀ ਅਵਸਥਾ ਵਿੱਚ ਤਾਂ ਪਾਣੀ ਵੀ ਗੰਧਲਾ ਹੋ ਕੇ ਮੁਸ਼ਕ ਮਾਰਨ ਲੱਗਦਾ ਹੈ। ਤਾਂ ਸਾਡੀ ਸੋਚ ਨਹੀਂ ਮਾਰੇਗੀ?? ਇਸ ਲਈ ਲੋੜ ਹੈ ਅਜਿਹੀਆਂ ਅਵਸਥਾਵਾਂ ਵਿੱਚ ਮਾਪੇ ਤੇ ਅਧਿਆਪਕ ਆਪਣੇ ਬੱਚਿਆਂ ਨੂੰ ਬੇ-ਝਿਜਕ ਸਿੱਖਿਆ ਤੇ ਸਾਥ ਦੇਣ ਅਤੇ ਸਮੇਂ-ਸਮੇਂ ਤੇ ਸਮਝਾਉਣ। ਉਨ੍ਹਾਂ ਨਾਲ਼ ਦੋਸਤਾਨਾ ਸਬੰਧ ਕਾਇਮ ਕਰਨੇ ਚਾਹੀਦੇ ਹਨ।
ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਸਕੂਲ ਪੜ੍ਹਦੇ ਬੱਚਿਆਂ ਨੂੰ ਸਮੇਂ-ਸਮੇਂ ਆਪਣੀ ਸੰਸਕ੍ਰਿਤੀ ,ਸੱਭਿਆਚਾਰ ਤੇ ਨਾਮਵਰ ਹਸਤੀਆਂ ਨਾਲ ਰੂ-ਬ-ਰੂ ਕਰਵਾਉਂਦੇ ਰਹਿਣ। ਜੋ ਉਨ੍ਹਾਂ ਤੇ ਚੰਗਾ ਅਸਰ ਪਾਉਣਗੇ। ਕਿਉਂਕਿ ਇਸ ਉਮਰ ਵਿੱਚ ਬੱਚਿਆ ਉੱਤੇ ਪਿਆ ਪ੍ਰਭਾਵ ਸਥਾਈ ਰੂਪ ਗ੍ਰਹਿਣ ਕਰ ਲੈਂਦਾ ਹੈ। ਆਓ ਆਪਾਂ ਸ਼ੋਸ਼ਲ ਮੀਡੀਆ ਦੇ ਦੌਰ ਅੰਦਰ ਖ਼ੁਦ ਵੀ "ਸ਼ੋਸ਼ਲ" ਹੋਈਏ।
ਨਵਨੀਤ ਕੌਰ। 9872438410.