ਕਤੂਰਿਆਂ ਦੇ ਚੀਕਣ ਦੀਆਂ ਆਵਾਜ਼ਾਂ
Wednesday, Apr 10, 2019 - 02:01 PM (IST)
ਐਤਵਾਰ ਦਾ ਦਿਨ ਸੀ। |ਮੇਰੇ ਘਰ ਦੇ ਨਾਲ ਪਏ ਖਾਲੀ ਪਲਾਟ ਵਿੱਚੋ ਕਤੂਰਿਆਂ ਦੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ।|ਮੇਰੀ ਮਾਤਾ ਨੇ ਕਿਹਾ ਜਾ ਪੁੱਤ ਉਹਨਾਂ ਨੂੰ ਰੋਟੀ ਪਾਇਅ£| ਲੱਗਦਾ ਭੁੱਖੇ ਨੇ ਤਾ ਹੀ ਚੀਕਦੇ ਹੋਣਗੇ। ਜਦ ਮੈਂ ਆਪਣੀ ਭਤੀਜੀ ਬਨੀਤ ਨਾਲ ਉਹਨਾਂ ਨੂੰ ਰੋਟੀ ਪਾਉਣ ਬਾਹਰ ਗਿਆ ਤਾਂ ਉਹਨਾਂ ਵਿੱਚੋ ਇੱਕ ਕਤੂਰਾ ਥੋੜਾ ਜਿਹਾ ਅੱਗੇ ਚਲਾ ਗਿਆ ਸੀ। ਮੈਂ ਉਸ ਨੂੰ ਪੁਚ ਪੁਚ ਦੀ ਆਵਾਜ਼ ਦੇ ਕੇ ਬੁਲਾ ਰਿਹਾ ਸੀ|। ਆਵਾਜ਼ ਸੁਣ ਕੇ ਕਤੂਰਾ ਮੇਰੇ ਕੋਲ ਆ ਗਿਆ ਤੇ ਕਤੂਰੇ ਨੂੰ ਦੇਖ ਕੇ ਗਲੀ 'ਚ ਖੇਲਦੇ ਬੱਚੇ ਵੀ ਆ ਗਏ|ਬੱਚੇ ਕਤੂਰੇ ਨੂੰ ਹੱਥ ਲਾ ਲਾ ਕੇ ਦੇਖਣ ਲੱਗ ਪਏ। ਮੈਂ ਕਤੂਰੇ ਨੂੰ ਰੋਟੀ ਪਾਉਣ ਹੀ ਲੱਗਾ ਸੀ ਕਿ ਉਹਨਾਂ ਬੱਚਿਆਂ ਵਿੱਚੋ ਇੱਕ ਬੱਚੇ ਦੀ ਮਾਂ ਕਹਿ ਰਹੀ ਸੀ ਕਿ ਹੱਥ ਨਾ ਲਾਇਓ ਤੁਹਾਨੂੰ ਵੀ ਬਿਮਾਰੀ ਲੱਗ ਜਾਵੇਗੀ।| ਮੈਂ ਰੋਟੀ ਪਾਉਂਦਾ ਪਾਉਂਦਾ ਇਹ ਸੋਚਣ ਲੱਗਾ ਕਿ ਉਸ ਬੱਚੇ ਦੀ ਮਾਂ ਨੇ ਬਿਨ੍ਹਾਂ ਦੇਖੇ ਅੰਦਰ ਬੈਠੇ ਹੀ ਕਹਿ ਦਿੱਤਾ ਕਤੂਰੇ ਨੂੰ ਬਿਮਾਰੀ ਹੈ ਇਹਨਾਂ ਨੂੰ ਹੱਥ ਨਾ ਲਾਉ|ਮੈਂ ਇਹੀ ਗੱਲ ਸਾਰੀ ਰਾਤ ਸੋਚਦਾ ਰਿਹਾ ਕਿ ਲੋਕ ਬਿਨ੍ਹਾਂ ਦੇਖੇ ਸੋਚੇ ਸਮਝੇ ਹੀ ਕਿਉਂ ਕਹਿ ਦਿੰਦੇ ਹਨ।| ਕਤੂਰੇ ਵੀ ਬੱਚਿਆਂ ਨੂੰ ਦੇਖ ਕੇ ਖੁਸ਼ ਹੋਏ ਜਾਪਦੇ ਸੀ| ਸਾਰੇ ਹੀ ਬੱਚੇ ਉਹਨਾਂ ਨੂੰ ਛੱਡ ਕੇ ਆਪਣੇ ਆਪਣੇ ਘਰ ਚਲੇ ਗਏ ਪਰ ਬੱਚੇ ਉਹਨਾਂ ਨੂੰ ਮੁੜਦੇ ਮੁੜਦੇ ਦੇਖ ਰਹੇ ਸੀ£ ਮੈਂ ਵੀ ਉਹਨਾਂ ਨੂੰ ਕਿੰਨ੍ਹਾਂ ਚਿਰ ਦੇਖਦਾ ਰਿਹਾ| ਫਿਰ ਕਤੂਰੇ ਰੋਟੀ ਖਾ ਕੇ ਅਗਲੀ ਗਲੀ ਚ ਚਲੇ ਗਏ।|
ਹੈਪੀ ਧੀਮਾਨ
9855605463
