ਪੰਜਾਬੀ ਹਾਂ ਪੰਜਾਬ ਦਾ

1/11/2019 5:39:48 PM

ਹਰ ਭਾਸ਼ਾ, ਬੋਲੀ ਦਾ, ਗਿਆਨ ਹੋਣਾ ਚਾਹੀਦਾ
ਪੰਜਾਬੀ ਹਾਂ ਪੰਜਾਬ ਦਾ, ਪਹਿਚਾਣ ਹੋਣਾ ਚਾਹੀਦਾ


ਮਾਤ ਭਾਸ਼ਾ ਏ ਬੜੀ ਪਿਆਰੀ, ਗੁਰੂਆਂ ਆਪ ਬਣਾਈ
ਸ਼ਹਿਦ ਤੋਂ ਵਧ ਕੇ ਮਿੱਠੀ ਬੋਲੀ, ਧੁਰ ਦਰਗਾਹੋਂ ਆਈ
ਬਾਕੀਆਂ ਲਈ ਦਿਲਾਂ 'ਚ, ਨਾ ਕਾਣ ਹੋਣਾ ਚਾਹੀਦਾ
ਪੰਜਾਬੀ ਹਾਂ ਪੰਜਾਬ ਦਾ, ਪਹਿਚਾਣ ਹੋਣਾ ਚਾਹੀਦਾ

ਹਿੰਦੀ, ਉਰਦੂ ਜਾਂ ਅੰਗਰੇਜ਼ੀ, ਬੋਲ ਤੂੰ ਭਾਂਵੇਂ ਤੇਜ਼ੀ-ਤੇਜ਼ੀ
ਸਭ ਭਾਸ਼ਾਵਾਂ ਸਿੱਖ ਲੈ ਪਰ, ਪÎੰਜਾਬੀ ਤੋਂ ਨਾ ਹੋਈਂ ਲੇਜ਼ੀ
ਤਰੱਕੀ ਲਈ ਭਾਸ਼ਾਵਾਂ ਦਾ, ਗਿਆਨ ਹੋਣਾ ਚਾਹੀਦਾ
ਪੰਜਾਬੀ ਹਾਂ ਪੰਜਾਬ ਦਾ, ਪਹਿਚਾਣ ਹੋਣਾ ਚਾਹੀਦਾ

ਪੰਜਾਬੀ ਹੋਣ 'ਤੇ ਮਾਣ ਹੁੰਦੈ, ਦੂਜੇ ਨੂੰ ਮੰਨ ਕੇ ਭਾਈ
ਇਕ ਪਿਤਾ ਦੇ ਸਾਰੇ ਪੁੱਤਰ, ਕਰਨਾ ਛੱਡੋ ਲੜਾਈ
ਨਾ ਦੁਸ਼ਮਣੀ ਦਾ ਤੀਰ, ਨਾ ਕਮਾਨ ਹੋਣਾ ਚਾਹੀਦਾ
ਪੰਜਾਬੀ ਹਾਂ ਪੰਜਾਬ ਦਾ, ਪਹਿਚਾਣ ਹੋਣਾ ਚਾਹੀਦਾ

ਪਰਸ਼ੋਤਮ ਆਖੇ ਮਤਾ ਪਕਾਵੋ, ਰਲ ਮਿਲ ਕੇ ਹੈ ਰਹਿਣਾ
ਏਕੇ ਦੇ ਵਿਚ ਬਰਕਤ ਹੁੰਦੀ, ਇਹ ਜ਼ਿੰਦਗੀ ਦਾ ਗਹਿਣਾ
ਪੈਦਾ ਕਦੇ ਵੀ ਨਾ ਦਿਲਾਂ 'ਚ ਸ਼ੈਤਾਨ ਹੋਣਾ ਚਾਹੀਦਾ
ਪੰਜਾਬੀ ਹਾਂ ਪੰਜਾਬ ਦਾ, ਪਹਿਚਾਣ ਹੋਣਾ ਚਾਹੀਦਾ 

ਚਾਚੀਆਂ, ਤਾਈਆਂ ਆਪਣੀ ਥਾਂ, ਪਰ ਮਾਂ ਨਾ ਕਦੇ ਭੁਲਾਈਂ
ਏ. ਬੀ. ਸੀ. ਕ ਖ ਗ ਸਿੱਖ, ਕਿਤੇ ਪੰਜਾਬੀ ਨਾ ਭੁੱਲ ਜਾਈਂ
ਸਰੋਏ ਉ.ਅ, ਏ 'ਤੇ, ਵੀ ਮਾਣ ਹੋਣਾ ਚਾਹੀਦਾ
ਪੰਜਾਬੀ ਹਾਂ ਪੰਜਾਬ ਦਾ, ਪਹਿਚਾਣ ਹੋਣਾ ਚਾਹੀਦਾ 

ਭਾਵੇਂ ਕੋਈ ਵੀ ਭਾਸ਼ਾ ਬੋਲੇ, ਪਰ ਸਭ ਨੇ ਭਾਈ-ਭਾਈ
ਭਾਸ਼ਾ ਨਾ 'ਤੇ ਵੰਡੀਆਂ ਪਾਈਏ, ਇਹ ਨ ਕੋਈ ਦਨਾਈ
ਧਾਲੀਵਾਲ ਇਸ ਗੱਲ ਦਾ, ਧਿਆਨ ਹੋਣਾ ਚਾਹੀਦਾ
ਪੰਜਾਬੀ ਹਾਂ ਪੰਜਾਬ ਦਾ, ਪਹਿਚਾਣ ਹੋਣਾ ਚਾਹੀਦਾ
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348