“ਆਉ ਪੰਜਾਬ ''ਚ ਹਰਿਆਵਲ ਤੇ ਖੁਸ਼ਹਾਲੀ ਲਿਆਈਏ“
Saturday, Sep 14, 2019 - 01:41 PM (IST)
ਕਰ ਦਿਮਾਗ ਦਾ ਵਿਕਾਸ, ਦੀਵਾ ਗਿਆਨ ਦਾ ਜਗਾ ਕੇ
ਤੂੰ ਹੀ ਰੱਬ ਰੂਪ ਏਂ, ਤੇ ਹਿੱਸਾ ਕਾਇਨਾਤ ਦਾ,,
ਤੂੰ ਸਭ ਤੋਂ ਅਵੱਲਾ ਏਂ, ਉਜਾਲਾ ਨਵੀਂ ਪ੍ਰਭਾਤ ਦਾ।
ਸਰ ਮੰਜਲਾਂ ਨੂੰ ਕਰ ਲੈ, ਸਮਝ ਸੁਰਤੀਂ ਵਸਾ ਕੇ,,
ਕਰ ਦਿਮਾਗ ਦਾ ਵਿਕਾਸ, ਦੀਵਾ ਗਿਆਨ ਦਾ ਜਗਾ ਕੇ।।
ਬਣ ਚੱਟਾਨ ਇਹੋ ਜਿਹੀ, ਅੱਗੇ ਮੁਸੀਬਤਾਂ ਦੇ ਖੜਜੇ,,
ਲਹਿਰ ਵੱਡੀ ਵੀ ਜੇ ਹੋਵੇ, ਉਹ ਵੀ ਤੇਰੇ ਮੋਹਰੇ ਸੱਜਜੇ।
ਬਣ ਮਜ਼ਬੂਤ ਇਹੋ ਜਿਹਾ, ਡਰ ਮਨੋਂ ਤੂੰ ਕੱਢਾ ਕੇ,,
ਕਰ ਦਿਮਾਗ ਦਾ ਵਿਕਾਸ, ਦੀਵਾ ਗਿਆਨ ਦਾ ਜਗਾ ਕੇ।।
ਬਾਤੀ ਰੱਖੀਂ ਸਮਝ ਵਾਲੀ, ਤੇ ਤੇਲ ਵਿਚਾਰਾਂ ਵਾਲਾ ਪਾ ਲੈ,,
ਰਾਹੀ ਬਣ ਕੇ ਸੱਚੇ ਮਾਰਗ ਵਾਲਾ, ਗੁਣ ਸੱਚੇ ਦੇ ਗਾ ਲੈ।
ਕਰੀਂ ਇਨਸਾਫ਼ ਸਮਾਜ ਨਾਲ, ਸੋਚ ਤਰਕ ਦੀ ਸਜਾ ਕੇ,,
ਕਰ ਦਿਮਾਗ ਦਾ ਵਿਕਾਸ, ਦੀਵਾ ਗਿਆਨ ਦਾ ਜਗਾ ਕੇ।।
'ਦਮਨ' ਜ਼ਿੰਮੇਵਾਰੀਆਂ ਨਿਭਾਉਂਦੇ, ਅੱਖ ਮੰਜਲ ਤੇ ਰੱਖੀਂ,,
ਘੜ ਕਿਰਦਾਰ ਇਹੋ ਜਿਹਾ, ਸਮਾਜ ਸਿਖਰ ਜਾਂਦਾ ਵੇਖੀਂ।
ਝੂਠੇ ਲਾਉਣੇ ਅਸੀਂ ਖੂੰਝੇ, ਨਵੀਂ ਪਿਰਤ ਨੂੰ ਪਾ ਕੇ,,
ਕਰ ਦਿਮਾਗ ਦਾ ਵਿਕਾਸ, ਦੀਵਾ ਗਿਆਨ ਦਾ ਜਗਾ ਕੇ।।
ਦਮਨਪ੍ਰੀਤ ਸਿੰਘ