ਫਾਜ਼ਿਲਕਾ ''ਚ ਅੱਜ ਵੀ ਮਿਲਦੇ ਹਨ ਪੁਰਾਣੇ ਜ਼ਮਾਨੇ ਦੇ ਮਿੱਟੀ ਦੇ ਭਾਂਡੇ

03/29/2022 3:56:04 PM

ਫਾਜ਼ਿਲਕਾ : ਇਕ ਸਮਾਂ ਸੀ ਜਦੋਂ ਲੋਕ ਆਪਣੇ ਘਰਾਂ 'ਚ ਮਿੱਟੀ ਦੇ ਭਾਂਡੇ ਵਰਤਦੇ ਸਨ ਤੇ ਆਪਣੇ ਹੱਥੀਂ ਕਿਰਤ ਕਰਦੇ ਸਨ, ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਅਤੇ ਮਸ਼ੀਨੀ ਯੁੱਗ ਨੇ ਪੈਰ ਪਸਾਰੇ, ਸਾਡੇ ਸਮਾਜ ਦੇ ਲੋਕਾਂ ਨੇ ਵੀ ਆਪਣੇ-ਆਪ ਨੂੰ ਬਦਲ ਕੇ ਮਸ਼ੀਨੀ ਯੁੱਗ 'ਤੇ ਨਿਰਭਰ ਰਹਿਣਾ ਸ਼ੁਰੂ ਕਰ ਦਿੱਤਾ ਤੇ ਮਸ਼ੀਨਾਂ ਦੇ ਗੁਲਾਮ ਬਣਾ ਲਿਆ। ਪੁਰਾਣੇ ਸਮੇਂ ਦੇ ਲੋਕ ਹਮੇਸ਼ਾ ਚੀਕਣੀ ਮਿੱਟੀ ਦੇ ਬਣੇ ਬਰਤਨ ਘੜਾ, ਕੁੱਜਾ, ਸਰਸਾਈ, ਦਹੀਂ ਵਾਲੀ ਹਾਂਢੀ ਆਦਿ ਵਰਤਦੇ ਸਨ। ਅੱਜ ਦੇ ਯੁੱਗ 'ਚ ਲੋਕ ਮਿੱਟੀ ਦੇ ਭਾਂਡੇ ਛੱਡ ਕੇ ਸਟੀਲ, ਪਲਾਸਟਿਕ ਆਦਿ ਦੇ ਬਰਤਨ ਵਰਤਣ ਲੱਗ ਪਏ ਹਨ ਅਤੇ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ। ਮਿੱਟੀ ਤੋਂ ਤਿਆਰ ਕੀਤਾ ਘੜਾ ਸਾਡੇ ਸਮਾਜ ਦਾ ਇਕ ਅਹਿਮ ਬਰਤਨ ਹੈ। ਇਹ ਸਾਡੇ ਪੁਰਖਿਆਂ ਦੀ ਵਿਰਾਸਤ ਹੈ, ਜੋ ਸਾਨੂੰ ਵਿਰਸੇ ਵਿਚ ਮਿਲੀ ਹੈ ਪਰ ਦੁੱਖ ਦੀ ਗੱਲ ਹੈ ਕਿ  ਇਸ ਸਦੀ 'ਚ ਇਹ ਵਿਰਾਸਤ ਆਲੋਪ ਹੁੰਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਬਣਾਏ ਜਾ ਰਹੇ ਪੁਲ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ

ਫਾਜ਼ਿਲਕਾ ਦੇ ਬਾਜ਼ਾਰ 'ਚ ਜਦੋਂ ਜਗ ਬਾਣੀ/ਪੰਜਾਬ ਕੇਸਰੀ ਦੀ ਟੀਮ ਲੰਘ ਰਹੀ ਸੀ ਤਾਂ ਅਚਾਨਕ ਦੇਖਣ ਨੂੰ ਮਿਲਿਆ ਕਿ ਸੜਕ ਕਿਨਾਰੇ ਕੁਝ ਔਰਤਾਂ ਮਿੱਟੀ ਦੇ ਭਾਂਡੇ ਵੇਚਣ ਲਈ ਬੈਠੀਆਂ ਸਨ ਅਤੇ ਗਾਹਕਾਂ ਦੀ ਉਡੀਕ ਕਰ ਰਹੀਆਂ ਸਨ। ਇਸ ਸਬੰਧੀ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅੱਜ ਦੇ ਯੁੱਗ ਵਿਚ ਘੜੇ ਦੀ ਵਰਤੋਂ ਬਹੁਤ ਵੱਧ ਗਈ ਹੈ। ਇਸ ਨੂੰ ਬਣਾਉਣ ਵਾਸਤੇ ਚੀਕਣੀ ਮਿੱਟੀ, ਲੱਕੜ ਦਾ ਬੂਰਾ, ਰੰਗ, ਝੋਨੇ ਦਾ ਛਿਲਕਾ, ਪਾਥੀਆਂ, ਨਹਿਰ ਦਾ ਪਾਣੀ ਆਦਿ ਵਰਤਿਆ ਜਾਂਦਾ ਹੈ ਅਤੇ ਤਿਆਰ ਕਰਨ ਤੋਂ ਬਾਅਦ ਇਸ ਨੂੰ ਵੱਖ-ਵੱਖ ਰੰਗਾਂ ਨਾਲ ਸ਼ਿੰਗਾਰਿਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਘੜੇ ਦਾ ਨਾਂ ਆਉਂਦਾ ਹੈ ਤਾਂ ਗਰਮੀ ਦੀ ਯਾਦ ਆ ਜਾਂਦੀ ਹੈ। ਘੁਮਿਆਰ ਰਾਮ ਫਲ ਨੇ ਦੱਸਿਆ ਕਿ ਘੜੇ ਦਾ ਪਾਣੀ ਹਮੇਸ਼ਾ ਸ਼ੁੱਧ ਰਹਿੰਦਾ ਹੈ। ਹਰ ਰੋਜ਼ ਘੜੇ ਦਾ ਪਾਣੀ ਪੀਣ ਨਾਲ ਪੇਟ ਦੇ ਅਨੇਕ ਰੋਗ ਕੱਟਦੇ ਹਨ। ਘੜੇ ਦਾ ਠਰਿਆ ਪਾਣੀ ਲੋਕਾਂ ਨੂੰ ਗਰਮੀ ਵਿਚ ਠੰਡਕ ਪਹੁੰਚਾਉਂਦਾ ਹੈ। ਇਸ ਨੂੰ ਗਰੀਬਾਂ ਦੀ ਫਰਿੱਜ ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਝਟਕਾ, 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਫ਼ਰ, ਜਾਣੋ ਕਿੰਨਾ ਵਧਿਆ ਟੋਲ ਟੈਕਸ (ਵੀਡੀਓ)

PunjabKesari

ਮਿੱਟੀ ਦਾ ਕੁੱਜਾ
ਪਿੰਡਾਂ ਦੇ ਲੋਕ ਸ਼ਾਮ ਸਮੇਂ ਕੁੱਜੇ ਨੂੰ ਸਰ੍ਹੋਂ ਦਾ ਸਾਗ ਬਣਾਉਣ ਲਈ ਵਰਤਦੇ ਹਨ। ਪਿੰਡਾਂ ਦੇ ਲੋਕ ਕੁੱਜੇ ਵਿਚ ਇਸ ਕਰਕੇ ਸਾਗ ਬਣਾਉਂਦੇ ਹਨ ਕਿਉਂਕਿ ਇਸ ਨਾਲਸਾਗ ਦੀ ਸਵਾਦ ਵੱਧ ਜਾਂਦਾ ਹੈ ਅਤੇ ਕਈ ਦਿਨਾਂ ਤੱਕ ਖ਼ਰਾਬ ਵੀ ਨਹੀਂ ਹੁੰਦਾ, ਜੋ ਸਾਡੀ ਸਿਹਤ ਲਈ ਲਾਭਕਾਰੀ ਹੁੰਦਾ ਹੈ।

ਦਹੀਂ ਵਾਲੀ ਹਾਂਢੀ
ਘੁਮਿਆਰ ਵੱਲੋਂ ਬਣਾਈ ਗਈ ਦਹੀਂ ਵਾਲੀ ਹਾਂਢੀ ਦੀ ਵਰਤੋਂ ਪਿੰਡਾਂ ਵਿਚ ਦਿਨੋ-ਦਿਨ ਵੱਧ ਰਹੀ ਹੈ ਕਿਉਂਕਿ ਪਿੰਡਾਂ ਦੇ ਲੋਕ ਸਵੇਰੇ ਜਲਦੀ ਉਠ ਕੇ ਖੇਤਾਂ ਵੱਲ ਜਾਂਦੇ ਹਨ ਤੇ ਸਵੇਰੇ-ਸਵੇਰੇ ਮਿੱਟੀ ਦੀ ਹਾਂਢੀ 'ਚੋਂ ਦਹੀਂ ਖਾ ਕੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਹਾਂਢੀ ਵਿਚ ਦਹੀਂ ਖਾਣ ਦਾ ਸਵਾਦ ਹੀ ਵੱਖਰਾ ਹੈ। ਇਸ ਨਾਲ ਸਰੀਰ ਦੇ ਕਈ ਰੋਗ ਵੀ ਦੂਰ ਹੁੰਦੇ ਹਨ।

ਇਹ ਵੀ ਪੜ੍ਹੋ : ਮੋਗਾ-ਅੰਮ੍ਰਿਤਸਰ ਰੋਡ 'ਤੇ ਅੱਜ ਵੀ 'ਸਾਡਾ ਚੰਨੀ, ਸਾਡਾ CM' ਦਾ ਲੱਗਾ ਬੋਰਡ

ਮਿੱਟੀ ਦਾ ਤਵਾ
ਘੁਮਿਆਰ ਰਾਮ ਫਲ ਨੇ ਦੱਸਿਆ ਕਿ ਲੋਕ ਲੋਹੇ ਦੇ ਤਵੇ ਵਰਤੇ ਜਾਂਦੇ ਹਨ ਪਰ ਸਾਡੇ ਕੋਲ ਚੰਗੀ ਮਿੱਟੀ ਦੇ ਬਣੇ ਤਵੇ ਪਏ ਹਨ। ਮਿੱਟੀ ਦਾ ਤਵਾ ਪਿੰਡਾਂ ਅਤੇ ਸ਼ਹਿਰਾਂ 'ਚ ਬਹੁਤ ਵਿਕਣ ਲੱਗਾ ਹੈ ਕਿਉਂਕਿ ਲੋਹੇ ਦੇ ਤਵੇ ਨਾਲ ਪਕਾਈ ਰੋਟੀ ਦੇ ਤੱਤ ਖ਼ਤਮ ਹੋ ਜਾਂਦੇ ਹਨ ਅਤੇ ਰੋਟੀ ਦਾ ਸਵਾਦ ਵੀ ਖ਼ਤਮ ਹੋ ਜਾਂਦਾ ਹੈ। ਮਿੱਟੀ ਦੇ ਬਣੇ ਤਵੇ 'ਤੇ ਰੋਟੀ ਸੜਦੀ ਵੀ ਨਹੀਂ ਤੇ ਰੋਟੀ ਦੇ ਤੱਤ ਵੀ ਖ਼ਤਮ ਨਹੀ ਹੁੰਦੇ। 

ਮਿੱਟੀ ਦੇ ਦੀਵੇ
ਦੀਵਾਲੀ ਮੌਕੇ ਲੋਕ ਪਹਿਲਾਂ ਆਪਣੇ ਘਰਾਂ 'ਚ ਰੰਗ-ਬਿਰੰਗੀਆਂ ਲਾਈਟਾਂ ਲਾਉਂਦੇ ਸਨ ਪਰ ਸਰਕਾਰਾਂ ਵੱਲੋਂ ਲੋਕਾਂ ਨੂੰ ਸਮਝਾਉਣ 'ਤੇ ਲੋਕ ਮਿੱਟੀ ਦੇ ਬਣੇ ਦੀਵੇ ਖਰੀਦ ਲੱਗੇ ਹਨ। ਇਸ ਨਾਲ ਪ੍ਰਦੂਸ਼ਣ ਵੀ ਨਹੀਂ ਹੁੰਦਾ ਅਤੇ ਦੀਵੇ ਹਰ ਸਾਲ ਦੁਬਾਰਾ ਵੀ ਵਰਤੇ ਜਾ ਸਕਦੇ ਹਨ। ਲੱਗ ਰਿਹਾ ਹੈ ਕਿ ਲੋਕਾਂ ਦਾ ਰੁਝਾਨ ਮਿੱਟੀ ਦੇ ਭਾਂਡਿਆਂ ਵੱਲ ਵੱਧ ਰਿਹਾ ਹੈ।

ਇਹ ਵੀ ਪੜ੍ਹੋ : ਖਹਿਰਾ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਸੰਘੀ ਅਧਿਕਾਰਾਂ ਨੂੰ ਖੋਰਾ ਲਾਉਣ ਦੇ ਕਦਮ ਦੀ ਕੀਤੀ ਨਿੰਦਾ

ਬਾਹਰਲੇ ਰਾਜਾਂ ਦੀ ਮਿੱਟੀ ਦੇ ਭਾਂਡੇ ਵੀ ਫਾਜ਼ਿਲਕਾ ਆ ਰਹੇ ਹਨ
ਘੁਮਿਆਰ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਹਿਰ 'ਚ ਹੁਣ ਬਾਹਰਲੇ ਰਾਜਾਂ ਤੋਂ ਵੀ ਮਿੱਟੀ ਦੇ ਬਣੇ ਗਲਾਸ, ਵਾਟਰ ਕੂਲਰ, ਤਵੇ ਤੇ ਰਸੋਈ 'ਚ ਵਰਤੇ ਜਾਣ ਵਾਲੇ ਹਰ ਪ੍ਰਕਾਰ ਦੇ ਭਾਂਡੇ ਮਿਲਦੇ ਹਨ, ਜੋ ਸਟੀਲ ਤੇ ਲੋਹੇ ਦੇ ਭਾਂਡਿਆਂ ਨਾਲੋਂ ਜ਼ਿਆਦਾ ਚੰਗੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦਾ ਰੁਝਾਨ ਮਿੱਟੀ ਦੇ ਭਾਂਡਿਆਂ ਵੱਲ ਨਾ ਵਧਿਆ ਤਾਂ ਇਕ ਦਿਨ ਘੁਮਿਆਰ ਵੀ ਮਿੱਟੀ ਦੇ ਭਾਂਡੇ ਬਣਾਉਣੇ ਬੰਦ ਕਰ ਦੇਣਗੇ।

-ਸੁਖਵਿੰਦਰ ਥਿੰਦ ਆਲਮਸ਼ਾਹ


Harnek Seechewal

Content Editor

Related News