ਕਵਿਤਾਵਾਂ : ਅੱਧੀ ਛੁੱਟੀ, ਮੇਰਾ ਬਸਤਾ

05/25/2020 2:46:34 PM

ਅੱਧੀ ਛੁੱਟੀ 

ਅੱਧੀ ਛੁੱਟੀ ਦੀ, ਬੈੱਲ ਅਜੇ ਹੋਈ।
ਰੌਲਾ ਬੱਚਿਓ, ਪਾਇਉ ਨਾ ਕੋਈ।
ਦੂਰ ਦੂਰ ਸਭ ਹੋ ਕੇ ਖਲੋਣਾ।
ਫਿਰ ਤੁਸੀਂ ਆਪਣੇ, ਹੱਥਾਂ ਨੂੰ ਧੋਣਾ। 
ਆਪੋ ਆਪਣਾ, ਟਿਫਨ ਮੁਕਾ ਲਉ।
ਬੈਠ ਕੇ ਸਾਰੇ , ਖਾਣਾ ਖਾ ਲਉ।
ਪੀਉ ਨਾ ਬਹੁਤਾ , ਠੰਢਾ ਪਾਣੀ।
ਨਹੀਂ ਤਾਂ ਜਾਊਗੀ, ਵਿਗੜ ਕਹਾਣੀ।
ਇਧਰ ਉਧਰ, ਭੱਜਣਾ ਨਹੀਂ ਜੇ।
ਵਿੱਚ ਕਿਸੇ ਦੇ, ਵੱਜਣਾਂ ਨਹੀਂ ਜੇ।
ਕਰਿਉ ਨਾ ਜੇ, ਕੋਈ ਸ਼ੈਤਾਨੀ।
ਏਦਾਂ ਜੇ ਕਰਿਆਂ, ਹੁੰਦੀ ਹਾਨੀ।
ਬੱਚੇ ਜੋ ਹੁੰਦੇ, ਆਗਿਆ ਕਾਰੀ।
ਪਿਆਰ ਹੈ ਕਰਦੀ, ਦੁਨੀਆਂ ਸਾਰੀ।
( ਵੀਰੇ ) ਨਾਲ ਜੇ, ਰਜਾ ਮੰਦ ਜੇ।
ਚਲੋ ਕਲਾਸਾਂ ਚ ਛੁੱਟੀ ਬੰਦ ਜੇ।

ਮੇਰਾ ਬਸਤਾ
ਬਸਤਾ ਮੇਰਾ ਬੜਾ ਪਿਆਰਾ।
ਲੱਗਦਾ ਮੈਨੂੰ ਕਦੇ ਨਾ ਭਾਰਾ।
ਸ਼ੌਂਕ ਦੇ ਨਾਲ ਕਿਤਾਬਾਂ ਪਾਂਵਾਂ।
ਨਾਲ ਕਾਪੀਆਂ ਖੂਬ ਸਜਾਵਾਂ।
ਜਚਦਾ ਖੂਬ ਹੈ ਮੋਢੇ ਮੇਰੇ।
ਕਰਾਂ ਸਫਾਈ ਰੋਜ ਸਵੇਰੇ।
ਬਸਤੇ ਮੇਰੇ ਦਾ ਸੋਹਣਾ ਰੰਗ।
ਜਿਹੜਾ ਵੇਖੇ ਰਹਿ ਜੇ ਦੰਗ।
ਗਲ ਵਿੱਚ ਪਾ ਸਕੂਲੇ ਜਾਂਵਾਂ।
ਜਾਣ ਲੱਗਾ ਮੈ ਦੇਰ ਨਾ ਲਾਂਵਾਂ।
ਸਤਿਸ੍ਰੀਆਕਾਲ ਬੁਲਾਵਾਂ ਜਾਕੇ।
ਕਰਾਂ ਪੜਾਈ ਦਿਲ ਲਗਾ ਕੇ।
ਟੀਚਰਾਂ ਦਾ ਮੈ ਕਰਾਂ ਸਤਿਕਾਰ।
(ਵੀਰੇ) ਨਾਲ ਮੈ ਕਰਾਂ ਪਿਆਰ। 

ਵੀਰ ਸਿੰਘ ਵੀਰਾ 
ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
9855069972, ਵੱਟ9780253156


rajwinder kaur

Content Editor

Related News