ਕਵਿਤਾਵਾਂ : ਕੁੜੀਆਂ ਤੇ ਚਿੜੀਆਂ

07/09/2020 6:02:24 PM

ਕੁੜੀਆਂ ਤੇ ਚਿੜੀਆਂ
ਉਝ ਕੁੜੀਆਂ ਨੂੰ ਜੱਗ ਇਹ, ਚਿੜੀਆ ਵੀ ਆਖਦਾ ਏ !
ਕਿਉਂ ਚੰਦਰਾ ਬਾਜ ਕੋਈ, ਮੈਲੀ ਅੱਖ ਨਾਲ ਝਾਕਦਾ ਏ !
ਦੁੱਖ ਸਭ ਦੇ ਹਰਦੀਆ ਨੇ, ਅਰਦਾਸ ਸਭ ਲਈ ਕਰਦੀਆ ਨੇ !
ਧੀਆ ਸਭ ਦੀਆਂ ਸਾਂਝੀਆ ਨੇ, ਇਹ ਫ਼ਿਰ ਵੀ ਡਰਦੀਆ ਨੇ !
ਕੁਝ ਕੁਖੇ ਮਰਗੀਆਂ ਨੇ, ਕੁਝ ਜਿਉਂਦੀਆਂ ਮਰਦੀਆਂ ਨੇ !
ਬੜੇ ਦਰਦ ਹਢਾਉਂਦੀਆ ਨੇ, ਤਾਂ ਵੀ ਸੀਹ ਨਾ ਕਰਦੀਆ ਨੇ !
ਕੇਹੜਾ ਲੇਖ ਪਿਆ ਲਿਖਦਾ ਏ, ਉਹ ਨੂੰ ਕਿਉਂ ਨਾ ਦਿਸਦਾ ਏ !
ਕਹਿਣੇ ਤੇ ਵੇਖਣ ਨੂੰ ਹੰਝੂ ਨੇ, ਪਰ ਖੂਨ ਪਿਆ ਰਿਸਦਾ ਏ !
ਰੱਬ ਤਰਸ ਤਾ ਖਾਹ ਥੋੜਾ, ਤੂੰ ਇਹਦੇ ਰੂਪ ਚ ਆ ਭੋਰਾ !
ਤੈਨੂ ਆਪੇ ਪਤਾ ਲਗਜੂ, ਲਗਿਆ ਕੇਹੜੀ ਗੱਲ ਦਾ ਝੋਰਾ !

ਮੋਬਾਇਲ ਫੋਨ                           
ਵੇਖੋ ਜੀ ਵੇਖੋ ਹੁਣ ਜੀ, ਮੋਬਾਇਲ ਫੋਨ ਆ ਗਿਆ !
ਸੁਨੀਆ ਕਰ ਦਿਤੀਆਂ ਬਾਂਹਾ, ਘੜ੍ਹੀਆ ਵੀ ਖਾਹ ਗਿਆ !
ਕਹਿੰਦੇ ਸੀ ਜੋ ਵਿਹਲੇ ਹਾਂ, ਕੰਮ ਉਨ੍ਹਾਂ ਵੀ ਲਾ ਗਿਆ !
ਕੋਲ ਕੋਲ ਬੈਠੇ ਰਹੀਏ, ਸਭ ਗੱਲਾਂ ਇਹ ਮੁਕਾ ਗਿਆ !
ਹਥਾਂ ਤੇ ਜੇਬਾਂ ਵਿੱਚ ਰਹਿੰਦਾ, ਦੂਰੀਆ ਦਿਲਾਂ ’ਚ ਵਧਾ ਗਿਆ !
ਬੱਚਾ ਹੋਵੇ ਚਾਹੇ ਬੁਢਾ, ਚਲਾਉਣਾ ਸਭਨਾ ਨੂੰ ਆ ਗਿਆ !
ਹਰ ਇੱਕ ਲਾਕੇ ਲੋਕ ਰਖੇ, ਆਚਰਣ ਉਤੇ ਉਗਲਾਂ ਉਠਾ ਗਿਆ !
ਸਿਹਤ ਨੂੰ ਲਾਵੇ ਬੀਮਾਰੀ, ਸਮਾਂ, ਚੈਨ, ਪੈਸਾ, ਨੀਂਦ ਖਾ ਗਿਆ !
ਮਾਪਿਆਂ ਤੋਂ ਧੀ-ਪੁੱਤ ਵੱਖ, ਜੁੜੇ ਹੋਏ ਰਿਸ਼ਤੇ ਤੁੜਵਾ ਗਿਆ !
ਗ਼ਲਤੀਆ ਦਾ ਪੁਤਲਾ ਇਨਸਾਨ, ਮਰਜਾਣਾ ਬਣ ਗਲਤੀ ਆ ਗਿਆ !


ਸਮੇਂ ਦੀਆ ਬਾਤਾਂ
ਪਹਿਲਾ ਵਰਗੀ ਨਾ ਰਹੀ ਜਵਾਨੀ, ਨਾ ਉਹ ਰਹੀਆਂ ਖੁਰਾਕਾ !
ਪੈਸੇ ਦੀ ਦੋੜ ਨੇ ਪਾਗਲ ਕਰਤੇ, ਹੁਣ ਸਿਆਣਾ ਕੀਹਨੂ ਆਖਾਂ !
ਮਹਿੰਗ਼ਾਈ ਵੀ ਵੱਧਦੀ ਜਾਵੇ, ਇੱਕੋ ਜੇਹੀਆਂ ਦਿਨ ਤੇ ਰਾਤਾ !
ਬੰਦਾ ਕਿੰਨਾ ਮਜਬੂਰ ਹੋਇਆ, ਅੱਜ ਇਨ੍ਹਾਂ ਹਾਲਾਤਾਂ !
ਨਾ ਸਮਝਿਆ ਨਾ ਸੋਚਿਆ, ਨਾ ਕਦਰ ਕੀਤੀ ਜਜਬਾਤਾ !
ਸਿਆਣੇ ਲੋਕੀ ਆਖਣ ਪ੍ਰੀਤ, ਸਮੇਂ-ਸਮੇਂ ਦੀਆਂ ਬਾਤਾਂ !


ਖੁਦਕੁਸ਼ੀਆਂ
ਸਤਰ (70) ਸਾਲਾਂ ਤੋ ਵੱਧ ਹੋ ਗਿਆ, ਕਈ ਸਰਕਾਰਾਂ ਆਈਆਂ ਅਤੇ ਗਈਆਂ ਨੇ !
ਵਿਦਿਆ ਅਤੇ ਨਾ-ਮਾਤਰ ਸਿਹਤ ਸਹੂਲਤਾਂ, ਜੱਟਾ ਦੇ ਮੋਢੇ ਅੱਜ ਵੀ ਕਹੀਆਂ ਨੇ !
ਸਿਆਸੀ ਬੰਦੇ ਲੈਣ ਨਜ਼ਾਰੇ ਜ਼ਿੰਦਗੀ ਦੇ, ਸਾਡੇ ਹਿਸੇ ਰੋਟੀਆਂ ਬਹੀਆਂ ਨੇ !
ਪੰਜਾਂ ਸਾਲਾਂ ਵਿੱਚ ਅਰਬਪਤੀ, ਕਿਹੜੀਆ ਨੋਟ ਛਾਪਣ ਵਾਲੀਆਂ ਮਸ਼ੀਨਾਂ ਲਈਆਂ ਨੇ!
ਕਿਸਾਨ ਦੀ ਫ਼ਸਲ ਦਾ ਨਾ ਮੁੱਲ ਮਿਲਦਾ, ਖੁਦਕੁਸ਼ੀਆਂ ਕਰ ਲਈਆ ਕਈਆਂ ਨੇ !
ਪੰਜਾਬ ਦੇ ਲੋਕੀ ਭੁਲੇ ਕੰਮ ਕਰਨਾ, ਕਾਰੋਬਾਰ ਵਧਾ ਲੈ ਇਥੇ ਬਈਆ ਨੇ !
ਲੋਕੀ ਗੁਰਬਾਣੀ ਨੂੰ ਵੀ ਵਿਸਾਰ ਗਏ, ਦਸੋ ਸ਼ਹਾਦਤਾਂ ਕੀਨਾ ਲਈ ਦਈਆ ਨੇ !
ਸਾਇਦ ਮੇਰੀਆ ਗੱਲਾਂ ਚੁਬਦੀਆ ਹੋਣ ,ਜੋ ਵੀ ਲਿਖ ਅੱਜ ਕਈਆ ਨੇ !


ਹਾਸਾ 
ਅੱਜ ਕੱਲ ਲੋਕੀ ਹਸਣਾ ਭੁਲਗੇ ,ਮਿਠੇ ਮਿਠੇ ਸੋਹਣੇ ਹਾਸੇ !
ਹੁਣ ਵਿੱਚ ਜ਼ੁਬਾਨੇ ਕੁੱੜਤਣ ਆਈ ,ਕਦੇ ਬੋਲ ਹੁੰਦੇ ਸੀ ਪਤਾਸੇ !
ਘੁਟੇ ਘੁਟੇ ਜੇਹੇ ਹੁਣ ਰਹਿੰਦੇ ,ਕਰਦੇ ਡਾਕਟਰ ਵੀ ਇੱਕ ਪਾਸੇ !
ਕਈਆ ਦੀ ਧੁਰ ਤੱਕ ਰੂਹ ,ਖ਼ੁਸ ਹੁੰਦੀ  ਇਹ ਵੇਖ਼ ਮਾਸੇ ਮਾਸੇ !
ਕਹਿਣ ਨੂੰ ਮੇਰੇ ਆਪਣੇ ਨੇ ,ਪਰ ਝੂਠੇ ਦੇਣ ਸਾਰੇ ਦਿਲਾਸੇ  !
ਦਸ ਪ੍ਰੀਤ ਵੇ ਕਿਵੇਂ ਹੱਸਾ ,ਸੋਚਾਂ ,ਫ਼ਿਕਰ ,ਦੁੱਖ ,ਮੇਰੇ ਕਾਸੇ !
          

ਬਰਾਤਾਂ 
ਇਥੇ ਸੌਦੇ ਬਾਜੀ ਹੁੰਦੀ ਜਿਸਮਾ ਦੀ ,ਕਈ ਜਿਉਂਦੇ ਕਈ ਮਰੀਆ ਲਾਸ਼ਾ ਨੇ !
ਲਾਚਾਰ ਬੇ ਵੱਸ ਦੀ ਗੱਲ ਨਹੀ ,ਉਚੇ ਤੇ ਲੁਚਿਆ ਦੀਆ ਬਾਤਾ ਨੇ !
ਗ਼ਰੀਬ ਲਈ ਦਿਨ ਵੀ ਕਾਲੇ ਨੇ ,ਸਿਆਸੀ ਲੋਕਾਂ ਦੀ ਚਾਨਣੀਆ ਰਾਤਾਂ ਨੇ !
ਹੋਰ ਮੁਲਕ ਤਰੱਕੀ ਦੇ ਰਾਹ ਤੁਰੇ ,ਸਾਡਾ ਦੇਸ ਖਾਹ ਲਿਆ ਜਾਤਾ ਨੇ !
ਗੁਰਬਾਣੀ ਤੇ ਨਈਉ ਵਿਸ਼ਵਾਸ ਕਰਦੇ ,ਕਹਿਣ ਸਾਧਾ ਦੇ ਹਥ ਕਰਾਮਾਤਾ ਨੇ !
ਅਸੀਂ ਭੁਲੇ ਸਾਧੇ ਵਿਆਹ ਕਰਨੇ ,ਹੁਣ ਆਉਦੀਆਂ ਵਿੱਚ ਪੈਲਸਾ ਬਰਾਤਾਂ  ਨੇ !
 PunjabKesari
ਗੁਰਪ੍ਰੀਤ ਸਿੰਘ ਜਖਵਾਲੀ 
ਫ਼ਤਿਹਗੜ੍ਹ ਸਾਹਿਬ
9855036444


rajwinder kaur

Content Editor

Related News