ਪੀਏਯੂ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਦਾਖਲ ਹੋਈ ਆਪਣੇ 52ਵੇਂ ਸਾਲ ਵਿਚ

Wednesday, Sep 26, 2018 - 05:57 PM (IST)

ਪੀਏਯੂ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਦਾਖਲ ਹੋਈ ਆਪਣੇ 52ਵੇਂ ਸਾਲ ਵਿਚ

ਸਾਨੂੰ ਸੋਸ਼ਲ ਮੀਡੀਆ ਨੂੰ ਨਿੰਦਣ ਦੀ ਬਜਾਏ ਉਸਦੇ ਚੰਗੇ ਪ੍ਰਭਾਵਾਂ ਦੀ ਗੱਲ ਕਰਨੀ ਚਾਹੀਦੀ ਹੈ, ਜਿਵੇਂ ਕਿ ਫੇਸਬੁੱਕ ਚੰਗੇ ਸਾਹਿਤ 'ਤੇ ਕਲਾ ਨੂੰ ਵਿਸ਼ਵ ਪੱਧਰ 'ਤੇ ਸਾਂਝਾ ਕਰਕੇ ਇਕ ਸੁਚੇਤਕ ਪਾਠਕ ਪੀੜੀ ਸਿਰਜਣ ਵਿਚ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ।ਇਸ ਦੇ ਨਾਲ ਹੀ ਤੁਸੀਂ ਜੋਵੀ ਕਿੱਤਾ ਕਰਦੇ ਹੋਵੋਂ ਉਹ ਤੁਹਾਡੀਆਂ ਲਿਖਤਾ ਵਿਚ ਨਜ਼ਰ ਆਉਣਾ ਚਾਹੀਦਾ ਹੈ, ਜੇਕਰ ਮੈਂ ਪੇਸ਼ੇ ਤੋਂ ਇੰਜੀਨਿਅਰ ਹਾਂ ਤਾਂ ਪਾਠਕ ਨੂੰ ਮੇਰੀਆਂ ਲਿਖਤਾਂ ਪੜ੍ਹ•ਕੇ ਇਹ ਮਹਿਸੂਸ ਹੋਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਲੇਖਕ ਅਤੇ ਚਿੰਤਕ ਜਸਵੰਤ ਜ਼ਫਰ ਨੇ ਕੀਤਾ ਜੋ ਕਿ ਪੀਏਯੂ ਲੁਧਿਆਣਾ ਵਿਖੇ 'ਵਰਸਿਟੀ ਦੀ ਵਿਦਿਆਰਥੀ ਲੇਖਕ ਜੱਥੇਬੰਦੀ ਯੰਗ ਰਾਈਟਰਜ਼ ਐਸੋਸੀਏਸ਼ਨ ਦੀ 52ਵੀਂ ਵਰੇਗੰਢ ਮੌਕੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਸਥਾਂ ਦੇ ਵਿਦਿਆਰਥੀਆਂ ਦੇ ਮੁਖਾਤਿਬ ਹੋਏ ਸਨ। 

ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਦੇ ਸ਼ਹੀਦ ਭਗਤ ਸਿੰਘ ਹਾਲ ਵਿਖੇ ਰੱਖੇ ਗਏ ਇਸ ਸਮਾਗਮ ਦੌਰਾਨ ਇੰਜ. ਜਸਵੰਤ ਜ਼ਫਰ ਨੇ ਸੰਸਥਾ ਦੇ ਵਿਦਿਆਰਥੀਆਂ ਦੇ ਤਿੱਖੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਬਤੌਰ ਲੇਖਕ, ਕਾਰਟੂਨਿਸਟ, ਕਵੀ 'ਤੇ ਚਿੰਤਕ, ਆਪਣੀ ਜ਼ਿੰਦਗੀ ਦੇ ਬੇਸ਼ਕੀਮਤੀ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਕਵਿਤਾ ਸੁਹੱਪਣ ਦੀ ਤਰਾਂ•ਹੁੰਦੀ ਹੈ ਜੋ ਕਿ ਨਿਯਮਾਂ ਤੋਂ ਪਰੇ ਹੁੰਦੀ ਹੈ। ਦੁੱਖ ਦੀ ਗੱਲ ਹੈ ਕਿ ਅੱਜ ਸਾਡੀ ਨੌਜੁਆਨ ਪੀੜੀ ਸਾਹਿਤ ਤੋਂ ਟੁੱਟ ਰਹੀ ਹੈ, ਅਕਸਰ ਜਿਸਦਾ ਦੋਸ਼ ਮਨੋਰੰਜਨ ਦੇ ਉੱਨਤ ਵਸੀਲਿਆਂ ਨੂੰ ਮੰਨਿਆ ਜਾਂਦਾ ਹੈ ਹਾਲਾਕਿ ਜਿਹਨਾਂ ਦੇਸ਼ਾਂ ਵਿਚ ਟੀਵੀ, ਕੰਪਿਊਟਰ ਆਦਿ ਪਹਿਲਾਂ ਵਿਕਸਿਤ ਹੋ ਗਏ ਸਨ, ਉੱਥੇ ਕਿਤਾਬ ਪੜ੍ਹਨ ਨੂੰ ਹਾਲੇ ਵੀ ਵਧ ਤਵੱਜੋ ਦਿੱਤੀ ਜਾਂਦੀ ਹੈ। ਇਸ ਮੌਕੇ ਉਹਨਾਂ ਵਲੋਂ ਆਪਣੀਆਂ ਲਿਖੀਆਂ ਕਵਿਤਾਵਾਂ ਵੀ ਸੁਣਾਈਆਂ ਗਈਆਂ।

ਉਹਨਾਂ ਤੋਂ ਪਹਿਲਾਂ ਸੰਸਥਾ ਦੇ ਵਿਦਿਆਰਥੀਆਂ ਤੁਸ਼ਾਰ ਕੁਮਾਰ, ਕੰਵਰ ਧਾਲੀਵਾਲ, ਹਰਵਿੰਦਰ ਸਿੰਘ, ਗੁਰਜੀਤ ਕੁਮਾਰ ਅਤੇ ਸੁੱਖਪਾਲ ਕੌਰ ਵਲੋਂ ਸਮਾਜਿਕ ਮੁੱਦਿਆਂ 'ਤੇ ਚੋਟ ਕੱਸਦਿਆਂ ਗੀਤ, ਕਵਿਤਾਵਾਂ, ਹਾਸ-ਰੱਸ, ਮਿਮੀਕਰੀ ਆਦਿ ਸੁਣਾ ਕੇ ਰੌਣਕਾ ਲਾਈਆਂ ਗਈਆਂ। ਮੰਚ ਸੰਚਾਲਕ ਦੀ ਭੂਮਿਕਾ ਸੰਦੀਪ ਕੌਰ 'ਤੇ ਕ੍ਰਿਪਾ ਸੇਠ ਨੇ ਨਿਭਾਈ, ਆਏ ਮਹਿਮਾਨਾਂ ਨੂੰ ਸਵਾਗਤੀ ਸ਼ਬਦ ਸਹਾਇਕ ਪਰੋਫੈਸਰ ਇੰਜ ਬਿਕਰਮਜੀਤ ਸਿੰਘ ਨੇ ਕਹੇ ਜਦਕਿ ਉਹਨਾਂ ਦਾ ਧੰਨਵਾਦ ਵਿਦਿਆਰਥੀ ਆਗੂ ਪਲਵਿੰਦਰ ਸਿੰਘ ਬੱਸੀ ਵਲੋਂ ਕੀਤਾ ਗਿਆ।ਸੰਦੀਪ ਕੌਰ ਨੇ ਸੰਸਥਾ ਦੀ ਸੁਨਹਿਰੀ ਵਿਰਾਸਤ ਬਾਰੇ ਜਾਣ-ਪਹਿਚਾਣ ਕਰਾਉੁਂਦਿਆਂ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ 26 ਅਗਸਤ, 1966 ਨੂੰ ਪੀਏਯੂ ਦੇ ਲੇਖਕ ਵਿਦਿਆਰਥੀ, ਅਧਿਆਪਕਾਂ ਅਤੇ ਬੁੱਧੀ-ਜੀਵੀਆਂ ਵੱਲੋਂ ਸਾਹਿਤਕ ਗਤੀਵਿਧੀਆਂ ਕਰਨ ਅਤੇ ਪੜ੍ਹਨ ਦੇ ਰੁਝਾਨ ਨੂੰ ਵਧਾਉਣ ਦੇ ਮਕਸਦ ਦੇ ਨਾਲ ਕੀਤੀ ਗਈ ਸੀ ਅਤੇ ਇਹ ਸੰਸਥਾ ਅੱਜ ਵੀ 'ਵਰਸਿਟੀ ਦੇ ਵਿਦਿਆਰਥੀਆਂ ਦੇ ਲਈ ਚਾਨਣ-ਮੁਨਾਰੇ ਦਾ ਕੰਮ ਕਰ ਰਹੀ ਹੈ। ਇਸ ਮੌਕੇ ਸੰਸਥਾ ਦੇ ਪੁਰਾਣੇ ਵਿਦਿਆਰਥੀਆਂ ਵਿਚੋਂ ਭਵਜੋਤ ਕੌਰ, ਸਰਬਜੀਤ ਸਿੰਘ ਅਤੇ ਚੰਡੀਗੜ•ਯੂਨੀਵਰਸਿਟੀ ਘੜੂੰਆਂ ਤੋਂ ਜਸਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਿਰ ਰਹੇ। 


Related News