ਪਾਂਡੇ ਕੋਲ ਜਦ ਪੜ੍ਹਨੇ ਪਾਇਆ ਏਕ ਦਾ ੴ ਬਣਾਇਆ...

10/16/2019 3:19:57 PM

ਪਾਂਡੇ ਕੋਲ ਜਦ ਪੜ੍ਹਨੇ ਪਾਇਆ
ਏਕ ਦਾ ੴ ਬਣਾਇਆ
ਪਾਠਸ਼ਾਲਾ 'ਚ ਮਚੀ ਦੁਹਾਈ
ਧਨ ਨਾਨਕ ਤੇਰੀ ਵੱਡੀ ਕਮਾਈ
ਹੰਕਾਰੀਆਂ ਦੇ ਹੰਕਾਰ ਤੋੜਦਾ
ਸਭ ਨੂੰ ਇਕੋ ਨਾਲ ਜੋੜਦਾ
ਸਾਰਾ ਜਗਤ ਅੱਜ ਕਰੇ ਵਡਿਆਈ                      
ਧਨ ਨਾਨਕ ਤੇਰੀ ਵਡੀ ਕਮਾਈ
ਇਕ ਨਹੀਂ ਲੱਖਾ ਤਾਰ ਵਿਖਾ ਤੇ
ਚੰਦਰੇ ਮਨਾ 'ਚ ਪਿਆਰ ਵਸਾ ਤੇ
ਤੇਰੀ ਮਹਿਮਾ ਜੋ ਕਹੀ ਨਾ ਜਾਈਂ
ਧੰਨ ਨਾਨਕ ਤੇਰੀ ਵੱਡੀ ਕਮਾਈ
ੴ ਜਿਹੜਾ ਮੁੱਖ ਤੋਂ ਬੋਲੇ
ਮੋਦੀਖਾਨੇ ਤੇਰਾ ਤੇਰਾ ਤੋਲੇ
ਜਿਸ ਸਤਿਗੁਰ ਨੇ ਪੁੱਠੀ ਚੱਕੀ ਚਲਾਈ
ਧਨ ਨਾਨਕ ਤੇਰੀ ਵਡੀ ਕਮਾਈ
ਗੁਰਾ ਦਾ  ਜਨਮ ਦਿਹਾੜਾ ਆਇਆ
ਮੰਨੂ ਪੁਰੋਵਾਲੀਏ ਸੀਸ ਝੁਕਾਇਆ  
ਰਲ ਮਿਲ ਸੰਗਤਾਂ ਖੁਸ਼ੀ ਮਨਾਈ
ਧੰਨ ਨਾਨਕ ਤੇਰੀ ਵੱਡੀ ਕਮਾਈ।


Aarti dhillon

Content Editor

Related News